Sunday, September 8, 2024

ਅਸਾਮ ਦੇ ਗੁਰਦੁਆਰੇ ਦੀ ਕਾਰ ਸੇਵਾ ਬਾਬਾ ਬਚਨ ਸਿੰਘ ਦੇ ਹਵਾਲੇ

PPN140709
ਨਵੀਂ ਦਿੱਲੀ, 14  ਜੁਲਾਈ (ਅੰਮ੍ਰਿਤ ਲਾਲ ਮੰਨਣ)-  ਅਸਾਮ ਦੇ ਨੌਂਗਾਵ ਜ਼ਿਲੇ ‘ਚ ਗੁਰਦੁਆਰਾ ਮਾਤਾ ਜੀ, ਛਾਪਰਮੁੱਖ  ਦੀ ਕਾਰਸੇਵਾ ਦਾ ਕਾਰਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲਿਆਂ ਨੂੰ ਸੌਂਪਿਆਂ ਗਿਆ ਹੈ। ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੌਗਲ ਵੱਲੋਂ ਬੀਤੇ ਦਿਨੀ ਉਕਤ ਸਥਾਨ ਦਾ ਦੌਰਾ ਕਰਨ ਉਪਰੰਤ ਸਥਾਨਕ ਸੰਗਤਾਂ ਦੀ ਮੰਗ ਤੇ ਗੁਰਦੁਆਰਾ ਸਾਹਿਬ ਦੀ ਨਵੀਂ ਉਸਾਰੀ ਲਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਰਿਪੋਰਟ ਸੌਂਪੀ ਗਈ ਸੀ। ਕਮੇਟੀ ਪ੍ਰਬੰਧਕਾਂ ਵੱਲੋਂ ਉਕਤ ਸਥਾਨ ਤੇ ਕਾਰਸੇਵਾ ਸ਼ੁਰੂ ਕਰਨ ਦੀ ਪ੍ਰਵਾਣਗੀ ਦੇਣ ਤੋਂ ਬਾਅਦ ਭੋਗਲ ਨੇ ਬਾਬਾ ਬਚਨ ਸਿੰਘ ਨੂੰ ਇਸ ਸੰਬਧੀ ਬਿਨੈ ਪੱਤਰ ਅਤੇ ਨਕਸ਼ਾ ਸੌਂਪ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਵੀ ਜਾਣੂੰ ਕਰਵਾਇਆ। ਇਸ ਮੌਕੇ ਦਿੱਲੀ ਕਮੇਟੀ ਦੇ ਇੰਜੀਨੀਅਰ ਪਰਮਪਾਲ ਸਿੰਘ ਅਤੇ ਨਕਸ਼ਾ ਨਵੀਸ਼ ਹਰਮੀਤ ਸਿੰਘ ਵੀ ਮੌਜੂਦ ਸਨ। ਇਸ ਬਿਲਡਿੰਗ ਦੀ ਉਸਾਰੀ ਵਾਸਤੇ ਬਿਲਡਿੰਗ ਵਿਭਾਗ ਵੱਲੋਂ ੨ ਮੰਜ਼ਲੀ ਬਿਲਡਿੰਗ ਉਸਾਰਣ ਦੀ ਬਾਬਾ ਬਚਨ ਸਿੰਘ ਜੀ ਨੂੰ ਤਜਵੀਜ਼ ਦਿੱਤੀ ਗਈ ਹੈ, ਜਿਸ ਵਿਚ ਦੀਵਾਨ ਹਾਲ, ਲੰਗਰ ਹਾਲ ਅਤੇ ਯਾਤਰੀ ਨਿਵਾਸ ਦੀ ਉਸਾਰੀ ਹੋਵੇਗੀ।

Check Also

ਪੰਜਾਬੀ ਜਗਤ ਦੀ ਨਾਮਵਰ ਸ਼ਖਸੀਅਤ ਸੁੱਖੀ ਬਾਠ ਯੂਨੀਵਰਸਿਟੀ ਵਿਦਿਆਰਥੀਆਂ ਦੇ ਰੂਬਰੂ

ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply