Sunday, September 8, 2024

ਗੰਧਲੀ ਰਾਜਨੀਤੀ ਦਾ ਖਮਿਆਜਾ ਭੁਗਤ ਰਹੀ ਹੈ ਮੰਡੀ ਰੋੜਾਂ ਵਾਲੀ

ਦੋ ਅਕਾਲੀਆਂ ਦੀ ਖਹਿਬਾਜੀ ਲੋਕਾਂ ਲਈ ਬਣੀ ਰਹੀ ਹੈ ਘਾਤਕ

PPN140711
ਫਾਜਿਲਕਾ ,  14  ਜੁਲਾਈ ( ਵਿਨੀਤ ਅਰੋੜਾ ) –  ਇੱਕ ਪਾਸੇ ਤਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੁਆਰਾ ਪੰਜਾਬ ਵਿੱਚ ਵਿਕਾਸ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਦੀ ਮੰਡੀ ਰੋੜਾਂ ਵਾਲੀ ਦੇ ਲੋਕ ਨਰਕ ਨਾਲੋ ਵੀ ਬਦਤਰ ਜਿੰਦਗੀ ਜਿਉਣ ਲਈ ਮਜਬੂਰ ਹਨ ਜਿਸ ਨੂੰ ਦੇਖ ਕੇ ਪੰਜਾਬ ਦੇ ਵਿਕਾਸ ਕਰਵਾਉਣ ਦੇ ਦਾਅਵਿਆਂ ਦੀ ਪੋਲ ਖੁਲ੍ਹ ਜਾਂਦੀ ਹੈ ਲੱਗਦੇ ਕਿਸੇ ਸ਼ਹਿਰ ਵਿੱਚ ਜਾਣ ਨੂੰ ਪ੍ਰਮੁੱਖਤਾ ਦਿੰਦਾ ਹੈ। ਇਸ ਦਾ ਮੁੱਖ ਕਾਰਨ ਮੰਡੀ ਰੋੜਾਂ ਵਾਲੀ ਦੇ ਮੇਨ ਬਜਾਰ ਵਿੱਚ ਸੜਕਾਂ ਤੇ ਖੜਾ ਗੰਦਾ ਨਾਲੀਆਂ ਦਾ ਪਾਣੀ ਹੈ ਜਿਸ ਵਿੱਚੋ ਦੀ ਲੰਘਣਾ ਲੋਕਾਂ ਦੀ ਮਜਬੂਰੀ ਬਣ ਚੁੱਕਾ ਹੈ ਪ੍ਰੰਤੂ ਆਕਲੀ ਸਰਕਾਰ ਦੇ ਕਿਸੇ ਵੀ ਲੀਡਰ ਨੇ ਅਜੇ ਤੱਕ ਮੰਡੀ ਰੋੜਾਂ ਵਾਲੀ ਵੱਲ ਜਰਾ ਵੀ ਧਿਆਨ ਨਹੀ ਦਿੱਤਾ ਹੈ ਭਾਵੇ ਕਿ ਸ: ਸੁਖਬੀਰ ਸਿੰਘ ਬਾਦਲ ਦੇ ਐਸ ਡੀ ਓ ਸ: ਸਤਿੰਦਰਜੀਤ ਸਿੰਘ ਮੰਟਾ ਨੇ ਲੋਕਾਂ ਦੀ ਸਮੱਸਿਆਵਾਂ ਸੁਨਣ ਲਈ ਮੰਡੀ ਰੋੜਾਂ ਵਾਲੀ ਵਿੱਚ ਆਪਣਾ ਦਫਤਰ ਬਣਾਇਆ ਹੈ ਪ੍ਰੰਤੂ ਗੰਧਲੀ ਰਾਜਨੀਤੀ ਕਾਰਨ ਉਹਨਾ ਵੀ ਮੰਡੀ ਰੋੜਾਂ ਵਾਲੀ ਬਾਰੇ ਇੱਕ ਵਾਰ ਵੀ ਨਹੀ ਸੋਚਿਆ। ਜਿਕਰਯੋਗ ਹੈ ਕਿ ਵਿਧਾਨਸਭਾ ਚੋਣਾਂ ਵਿੱਚ ਭਾਵੇ ਮੰਡੀ ਰੋੜਾਂ ਵਾਲੀ ਦੇ ਵੋਟਰਾਂ ਵੱਲੋ ਸ: ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਜੋਰਦਾਰ ਫਤਵਾ ਦਿੱਤਾ ਗਿਆ ਸੀ ਪ੍ਰੰਤੂ ਲੋਕ ਸਭਾ ਚੋਣਾਂ ਵਿੱਚ ਆਕਲੀ ਦਲ ਖਾਸ ਤੋਰ ਤੇ ਅਕਾਲੀ ਲੋਕ ਸਭਾ ਮੈਬਰ ਸ: ਸ਼ੇਰ ਸਿੰਘ ਘੁਬਾਇਆ ਤੋ ਇੰਨੇ ਨਰਾਜ ਸਨ ਕਿ ਉਹਨਾ ਨੇ ਮੰਡੀ ਵਿੱਚੋ ਅਕਾਲੀ ਦਲ ਦੀ ਲੀਡ ਨੂੰ ਕਾਂਗਰਸ ਦੀ ਲੀਡ ਵਿੱਚ ਬਦਲ ਦਿੱਤਾ ਜਿਸ ਕਾਰਨ ਮੰਡੀ ਦੇ ਸੁੱਤੇ ਹੋਏ ਭਾਗ ਹੋਰ ਸੋਂ ਗਏ ਹਨ। ਮੰਡੀ ਰੋੜਾਂ ਵਾਲੀ ਜਿੱਥੇ ਸਰਕਾਰ ਨੇ ਲੋਕਾਂ ਦੀ ਸਹੂਲਤ ਆਰ ਓ ਸਿਸਟਮ ਤਾ ਲਾਇਆ ਸੀ ਪ੍ਰੰਤੂ ਇਹ ਵੀ ਰਾਜਨੀਤੀ ਦੀ ਭੇਟ ਚੜਨ ਕਾਰਨ ਪਿਛਲੇ ੨ ਸਾਲ ਤੋ ਬੰਦ ਪਿਆ ਹੈ। ਸ: ਸੁਖਬੀਰ ਸਿੰਘ ਬਾਦਲ ਵੱਲੋ ਰੋੜਾ ਵਾਲੀ ਅਤੇ ਆਸ ਪਾਸ ਦੇ ਇਲਾਕੇ ਦੇ ਬੱਚਿਆ ਨੂੰ ਉਚ ਸਿੱਖਿਆ ਪ੍ਰਦਾਨ ਕਰਨ ਲਈ ਮੰਡੀ ਰੋੜਾਂ ਵਾਲੀ ਦੇ ਸਕੂਲ ਨੂੰ ਅਪਗ੍ਰੇਡ ਕਰਨ ਅਤੇ ਮੰਡੀ ਰੋੜਾਂ ਵਾਲੀ ਵਿੱਚ ਆਦਰਸ਼ ਸਕੂਲ ਖੋਲ੍ਹਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਇਹ ਸਭ ਵੀ ਗੰਦੀ ਰਾਜਨੀਤੀ ਦੀ ਭੇਟ ਚੜ੍ਹ ਗਿਆ ਹੈ। ਜਿਸ ਤੋ ਮੰਡੀ ਰੋੜਾ ਵਾਲੀ ਅਤੇ ਆਪ ਪਾਸ ਦੇ ਇਲਾਕੇ ਦੇ ਲੋਕ ਬਹੁਤ ਦੁਖ ਹਨ। ਇਲਾਕੇ ਦੇ ਲੋਕਾਂ ਦੀ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਇਲਾਕੇ ਦੇ ਆਕਲੀ ਲੀਡਰਾਂ ਤੋ ਮੰਗ ਹੈ ਕਿ ਗੰਧਲੀ ਰਾਜਨੀਤੀ ਨੂੰ ਛੱਡ ਕੇ ਮੰਡੀ ਰੋੜਾ ਵਾਲੀ ਦੇ ਵਿਕਾਸ ਨੂੰ ਪ੍ਰਮੁੱਖਤਾ ਦਿੱਤੀ ਜਾਵੇ ਤਾਂ ਨਰਕ ਵਰਗੀ ਜਿੰਦਗੀ ਭੋਗ ਰਹੇ ਲੋਕਾਂ ਨੂੰ ਨਿਯਾਤ ਨੂੰ ਮਿਲ ਸਕੇ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply