Saturday, June 20, 2026

ਡੇਂਗੂ ਅਤੇ ਨਸ਼ੇ ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ

PPN140712
ਫਾਜਿਲਕਾ,  14 ਜੁਲਾਈ ( ਵਿਨੀਤ ਅਰੋੜਾ ) :ਸਿਵਲ ਸਰਜਨ ਡਾ. ਬਲਦੇਵ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਮਓ ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਵਿਚ ਡੱਬਵਾਲਾ ਕਲਾਂ ਦੇ ਪਿੰਡ ਹਨੂੰਮਾਨਗੜ੍ਹ ਵਿਚ ਨਸ਼ੇ ਅਤੇ ਡੇਂਗੂ ਦੀ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਪਿੰਡ ਦੇ ਮੋਹਤਵਾਰ ਵਿਅਕਤੀਆਂ ਤੋਂ ਇਲਾਵਾ ਹੋਰਨਾਂ ਪਿੰਡ ਵਾਸੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰ ਵੀ ਹਾਜਰ ਸਨ। ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਹੈਲਥ ਇੰਸਪੈਕਟਰ ਸੁਰਿੰਦਰ ਮੱਕੜ ਨੇ ਡੇਂਗੂ ਦੇ ਬਾਰੇ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕ ਡੇਂਗੂ ਦੀ ਬਿਮਾਰੀ ਦੇ ਖਾਤਮੇ ਲਈ ਪੰਚਾਇਤ ਪੱਧਰ ਤੇ ਅਭਿਆਨ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗਲੀਆਂ ਵਿਚ ਖੜ੍ਹਾ ਅਤੇ ਆਸੇਪਾਸੇ ਖੜ੍ਹਾ ਗੰਦਾ ਪਾਣੀ ਵੀ ਇਸ ਨੂੰ ਵਧਾਉਦਾਂ ਹੈ। ਉਨ੍ਹਾਂ ਨੇ ਡੇਂਗੂ ਦੇ ਲੱਛਣਾਂ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਸਿਰਦਰਦ, ਅੱਖਾਂ ਦੇ ਪਿੱਛੇ ਮਾਸ਼ਪੇਸ਼ੀਆਂ ਵਿਚ ਦਰਦ, ਨੱਕ ਅਤੇ ਕੰਨਾਂ ਵਿਚ ਖੂਨ ਆਦਿ ਦਾ ਵੱਗਣਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਬੀਈਈ ਦਿਵੇਸ਼ ਕੁਮਾਰ ਨੇ ਨਸ਼ੇ ਦੇ ਬਾਰੇ ਬੋਲਦੇ ਹੋਏ ਕਿਹਾ ਕਿ ਇਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਭਿਆਨ ਚਲਾਏ ਜਾ ਰਹੇ ਹਨ। ਜਿੰਨ੍ਹਾਂ ਤੇ ਹਰ ਵਿਅਕਤੀ ਨੂੰ ਗੌਰ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰੋਗਰਾਮ ਵਿਚ ਬੀਈਈ ਦਿਵੇਸ਼ ਕੁਮਾਰ, ਐਸਆਈ ਸੁਰਿੰਦਰ ਮੱਕੜ, ਸਿਹਤ ਕਰਮਚਾਰੀ ਪ੍ਰਕਾਸ਼ ਸਿੰਘ, ਵਿਨੋਦ ਰਾਜਪੂਤ, ਧਰਮਵੀਰ, ਸਾਬਕਾ ਸਰਪੰਚ ਬਹਾਦਰ ਰਾਮ, ਗੁਰਜੀਤ ਸਿੰਘ, ਬੂਟਾ ਸਿੰਘ, ਸੰਧੂ ਸਿੰਘ, ਚਰਨਜੀਤ ਸਿੰਘ, ਆਤਮਾ ਸਿੰਘ, ਏਐਨਐਮ ਦਲਜੀਤ ਕੌਰ, ਆਸ਼ਾ ਵਰਕਰ ਵੀਰਪਾਲ ਕੌਰ, ਬਲਵਿੰਦਰ ਸਿੰਘ ਆਦਿ ਹਾਜਰ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply