ਅੰਮ੍ਰਿਤਸਰ, 18 ਸਤੰਬਰ [ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ] – ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਫਿਰੋਜ਼ਪੁਰ ਵਿਖੇ ਸੋਨਾਲਿਕਾ ਟਰੈਕਟਰਾਂ ਵੱਲੋਂ ਇਕ ਸਾਂਝਾ ਕੈਂਪਸ ਪਲੇਸੈਂਟ ਆਯੋਜਿਤ ਕੀਤਾ ਗਿਆ।ਜਿਸ ’ਚ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਰਣਜੀਤ ਐਵੀਨਿਊ ਦੇ 7 ਵਿਦਿਆਰਥੀਆਂ ਦੀ ਲਈ ਇੰਟਰਵਿਊ ਦੌਰ ’ਚੋਂ 2 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਇਸ ਪਲੇਸਮੈਂਟ ਦੌਰਾਨ ਕਾਲਜ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਸੁਨਾਇਕ ਸਿੰਘ ਨੂੰ ਨੌਕਰੀ ਲਈ ਸਿਲੈਕਟ ਕੀਤਾ ਗਿਆ।ਜਿਸ ’ਤੇ ਕਾਲਜ ਦੇ ਡਾਇਰੈਕਟਰ ਡਾ. ਅਮਰਪਾਲ ਸਿੰਘ ਨੇ ਵਿਦਿਆਰਥੀ ਨੂੰ ਵਧਾਈ ਦਿੰਦਿਆ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਵਿਦਿਆਰਥੀਆਂ ਨੂੰ ਮਾਪਿਆਂ ਦਾ ਸਹਾਰਾ ਬਣਨ ਲਈ ਸਮੇਂ-ਸਮੇਂ ਕਾਲਜ ਅਤੇ ਹੋਰਨਾਂ ਕੰਪਨੀਆਂ ਦੁਆਰਾ ਕਰਵਾਈਆਂ ਜਾਂਦੀਆਂ ਅਜਿਹੀਆਂ ਪਲੇਸਮੈਂਟਾਂ ’ਚ ਹਿੱਸਾ ਲੈਣ ਲਈ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਉਹ ਆਪਣੀ ਵਿੱਦਿਆ ਦੇ ਨਾਲ ਨਿਸ਼ਚਿਤ ਸਮੇਂ ਅਨੁਸਾਰ ਰੋਜ਼ਗਾਰ ਵੀ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਕਾਲਜ ’ਚ ਪੜ੍ਹਾਈ ਦੇ ਨਾਲ ਕਰਵਾਈਆਂ ਜਾਂਦੀਆਂ ਅਜਿਹੀਆਂ ਸਰਗਰਮੀਆਂ ਕਰਕੇ ਅੱਜ ਕਾਲਜ ਵਿਦਿਆਰਥੀਆਂ ਦੀ ਗਿਣਤੀ ’ਚ ਚੋਖਾ ਵਾਧਾ ਹੋ ਰਿਹਾ ਹੈ।ਉਨ੍ਹਾਂ ਇਸ ਉਪਲੱਬਧੀ ਲਈ ਇੰਜ਼: ਆਰ.ਐਸ ਮਹਿਲ ਐਚ.ਓ.ਡੀ, ਇੰਜ਼: ਤੇਜਪ੍ਰੀਤ ਸਿੰਘ ਟੀ.ਪੀ.ਓ, ਇੰਜ਼: ਨਵੀਨ ਕੁਮਾਰ ਏ.ਟੀ.ਪੀ.ਓ ਅਤੇ ਮਕੈਨੀਕਲ ਇੰਜੀਨੀਅਰਜ਼ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media