ਪੰਕਜ ਬਗਾਣੀਆਂ ਤੇ ਗੌਰਵ ਇੰਦੌਰ ਵਿਚਕਾਰ ਹੋਵੇਗੀ ਝੰਡੀ ਦੀ ਕੁਸ਼ਤੀ
ਸਮਰਾਲਾ, 18 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਬੌਂਦਲੀ ਵਿਖੇ ਸਮੂਹ ਗਰਾਮ ਪੰਚਾਇਤ, ਦੰਗਲ ਕਮੇਟੀ, ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਜਵਾਂ ਕੁਸ਼ਤੀ ਦੰਗਲ 28 ਸਤੰਬਰ ਦਿਨ ਵੀਰਵਾਰ ਨੂੰ ਕਰਾਇਆ ਜਾ ਰਿਹਾ ਹੈ।ਅੱਜ ਜਥੇਦਾਰ ਜਸਮੇਲ ਸਿੰਘ ਬੌਂਦਲੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਇਸ ਦੰਗਲ ਸਬੰਧੀ ਕੁਸ਼ਤੀ ਦੰਗਲ ਦਾ ਸਕਿੱਟਰ ਜਾਰੀ ਕੀਤਾ ਗਿਆ।ਕੁਸ਼ਤੀ ਦੰਗਲ ਸਬੰਧੀ ਗੋਲਡੀ ਉਟਾਲ, ਵਿੱਕੀ ਬਸਾਂਤੀ, ਦਰਸ਼ਨ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਦੌਰਾਨ ਝੰਡੀ ਦੀ ਕੁਸ਼ਤ ਪੰਕਜ਼ ਬਗਾਣੀਆਂ ਦਿੱਲੀ ਅਤੇ ਗੌਰਵ ਇੰਦੌਰ ਹਰਿਆਣਾ ਕੇਸਰੀ ਵਿਚਕਾਰ ਹੋਵੇਗੀ।ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵੱਖ ਵੱਖ ਅਖਾੜਿਆਂ ਦੇ ਨਾਮੀ ਪਹਿਲਵਾਨ ਹਿੱਸਾ ਲੈਣਗੇ।ਕੇਵਲ ਸੱਦਾ ਪੱਤਰ ਵਾਲੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੀ ਕਰਵਾਈਆਂ ਜਾਣਗੀਆਂ।ਸਾਰੀਆਂ ਕੁਸ਼ਤੀਆਂ ਆਰ ਪਾਰ ਦੀਆਂ ਹੋਣਗੀਆਂ।ਜੇਤੂਆਂ ਨੂੰ ਇਨਾਮਾਂ ਦੀ ਵੰਡ ਵੱਖ-ਵੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਕਰਨਗੇ।
ਸਟਿੱਕਰ ਜਾਰੀ ਕਰਨ ਸਮੇਂ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ ਗੋਲਡੀ ਪ੍ਰਧਾਨ, ਸਿਮਰਨਜੀਤ ਸਿੰਘ ਵਿੱਕੀ, ਹਰਮਿੰਦਰ ਸਿੰਘ ਪੰਚ, ਗਿਆਨੀ ਹਰਬੰਸ ਸਿੰਘ ਨੰਬਰਦਾਰ, ਜਸਮੇਲ ਸਿੰਘ ਬੌਦਲੀ, ਜਸਦੇਵ ਸਿੰਘ, ਬਿੱਟੂ ਕਲਸੀ, ਰਣਧੀਰ ਸਿੰਘ, ਅਮਰਜੀਤ ਸਿੰਘ, ਸਾਧੂ ਸਿੰਘ, ਸਿਮਰਨਜੀਤ ਸਿੰਘ, ਹਰਪ੍ਰੀਤ ਸਿੰਘ, ਹੈਪੀ ਕੂੰਨਰ, ਕ੍ਰਿਪਾਲ ਸਿੰਘ, ਦਰਸ਼ਨ ਸਿੰਘ ਸਿੱਧੂ, ਸੰਤੋਖ ਸਿੰਘ, ਰਾਜਾ ਬੌਂਦਲੀ, ਪ੍ਰਦੀਪ ਸਿਘ ਸਿੱਧੂ, ਯਾਦਵਿੰਦਰ ਸਿੰਘ, ਲਖਵੀਰ ਸਿੰਘ ਲੱਖੀ, ਸੁਖਜਿੰਦਰ ਸਿੰਘ, ਜੋਤੀ ਬੌਂਦਲੀ, ਮੁਨੀਸ਼ ਬੌਂਦਲੀ, ਵਰਿੰਦਰ, ਰਘਵੀਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਬਿੱਲੂ, ਦਲਵੀਰ ਸਿੰਘ, ਮਨਜਿੰਦਰ ਸਿੰਘ ਡੀ.ਸੀ.ਐਮ ਆਦਿ ਹਾਜਰ ਸਨ।
Punjab Post Daily Online Newspaper & Print Media