Friday, October 30, 2026

ਘਰ `ਚ ਜ਼ਬਰਦਸਤੀ ਦਾਖਲ ਹੋ ਕੇ ਤੋੜ ਫੋੜ ਕਰਨ ਤੇ ਜਖਮੀ ਕਰਨ ਦੇ ਲਾਏ ਦੋਸ਼

ਜੰਡਿਆਲਾ ਗੁਰੂ, 20 ਸਤੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਇਥੋਂ ਥੋੜੀ ਦੂਰੀ `ਤੇ ਸਥਿਤ ਪਿੰਡ ਧਾਰੜ ਦੇ ਵਸਨੀਕ ਹਰਭਜਨ ਸਿੰਘ ਨੇ ਪੱਤਰਕਾਰਾਂ PPN2009201701ਨਾਲ ਗੱਲ ਕਰਦਿਆਂ ਦੋਸ਼ ਲਾਇਆ ਹੈ ਕਿ ਉਸ ਦੇ ਪਿੰਡ ਦੇ ਇੱਕ ਵਿਅਕਤੀ ਨੇ ਆਪਣੇ ਨਾਲ 15-16 ਅਣਪਛਾਤੇ ਸਾਥੀਆਂ ਤੇ ਦੋ ਔਰਤਾਂ ਜਿਨ੍ਹਾਂ ਕੋਲ ਦਾਤਰ, ਬੇਸਬਾਲ ਅਤੇ ਤੇਜਧਾਰ ਹਥਿਆਰ ਤੇ ਇਨ੍ਹਾਂ ਵਿਚੋਂ ਇਕ ਬੰਦੇ ਕੋਲ ਪਿਸਤੌਲ ਵੀ ਸਨ ਨੇ ਉਸ ਦੇ ਘਰ ਵਿਚ ਜਬਰਦਸਤੀ ਦਾਖਲ ਹੋ ਕੇ ਤੋੜ ਫੋੜ ਕੀਤੀ ਅਤੇ ੳੇੁਸ ਦੀ ਭਾਬੀ ਰੁਪਿੰਦਰ ਕੌਰ ਪਤਨੀ ਪ੍ਰਤਾਪ ਸਿੰਘ ਨੂੰ ਜਖਮੀ ਕਰ ਦਿੱਤਾ ਅਤੇ ਇਹ ਵਿਅਕਤੀ ਉਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।ਉਸ ਨੇ ਦਸਿਆ ਕੇ ਇਸ ਮਾਮਲੇ ਸਬੰਧੀ ਪੁਲਿਸ ਚੌਂਕੀ ਜੰਡਿਆਲਾ ਗੁਰੂ ਨੂੰ ਸੂਚਿਤ ਕੀਤਾ ਸੀ, ਪਰ ਪੁਲਿਸ ਚੌਂਕੀ ਵਲੋਂ ਕੋਈ ਕਾਰਵਾਈ ਨਾ ਹੋਣ ਕਾਰਨ ਇਸ ਦੀ ਸ਼ਿਕਾਇਤ ਪੁਲਿਸ ਥਾਣਾ ਜੰਡਿਆਲਾ ਗੁਰੂ ਨੂੰ ਦੇ ਦਿੱਤੀ ਹੈ।ਇਸ ਸਬੰਧੀ ਜਦੋਂ ਐਸ.ਐਚ.ਓ ਹਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨਾਂ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Check Also

ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ 

ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …

Leave a Reply