Wednesday, September 30, 2026

ਐਲ.ਐਸ.ਈ ਦੇ ਡਾਇਰੈਕਟਰ ਵਲੋਂ ਖਾਲਸਾ ਕਾਲਜ ਵਿੱਦਿਅਕ ਸੰਸਥਾਵਾਂ ਦਾ ਦੋਰਾ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਵਿਸ਼ਵ ਪ੍ਰਸਿੱਧ ਮੈਨੇਜ਼ਮੈਂਟ ਮਾਹਿਰ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ PPN2009201702(ਐਲ.ਐਸ.ਈ) ਦੇ ਮਨੁੱਖੀ ਸੰਸਾਧਨ ਦੇ ਡਾਇਰੈਕਟਰ ਡਾ. ਇੰਦਰਜੀਤ ਸੀਹਰਾ ਨੇ ਅੱਜ ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਦੌਰਾ ਕੀਤਾ।ਉਨ੍ਹਾਂ ਆਪਣੀ ਫ਼ੇਰੀ ਮੌਕੇ ਸੰਸਾਰ ’ਚ ਬਦਲ ਰਹੇ ਵਿੱਦਿਅਕ ਰੁਝਾਨਾਂ ਸਬੰਧੀ ਬਹੁਮੁੱਲੀ ਜਾਣਕਾਰੀ ਸਾਂਝੀ ਕੀਤੀ।
ਡਾ. ਸੀਹਰਾ ਨੇ ਲੰਡਨ ਸਕੂਲ ਆਫ਼ ਇਕਨਾਮਿਕਸ ਵਿਖੇ ਸਮਰ ਸਕੂਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਹਰ ਸਾਲ ਲੰਡਨ ਸਕੂਲ ਆਫ਼ ਇਕਨਾਮਿਕਸ ਵਿਖੇ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਹੈ।ਜਿਸ ’ਚ ਦੁਨੀਆ ਭਰ ਤੋਂ ਹਜ਼ਾਰਾਂ ਵਿਦਿਆਰਥੀ ਬਹੁਮੁੱਲੀ ਵਿੱਦਿਆ ਹਾਸਲ ਕਰਦੇ ਹਨ।ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ’ਚ ਵਿਦਿਆਰਥੀਆਂ ਨੂੰ ਵੱਖ-ਵੱਖ ਖੋਜ ਕਾਰਜ਼ਾਂ ਲਈ ਤਿਆਰ ਕੀਤਾ ਜਾਂਦਾ ਹੈ।ਡਾ. ਜੀ.ਐਸ ਵਾਲੀਆ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਬਾਅਦ ’ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਉਚੇਰੀ ਵਿੱਦਿਆ ਦੀਆਂ ਖ਼ਾਲਸਾ ਵਿੱਦਿਅਕ ਸੰਸਥਾਵਾਂ ਨਾਲ ਅਕਾਦਮਿਕ ਸਾਂਝ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਵਿੱਦਿਆ ਦੇ ਖੇਤਰ ’ਚ ਵਿਦਿਆਰਥੀਆਂ ਲਈ ਅਕਾਦਮਿਕ ਸਹਿਯੋਗ, ਫੈਕਲਟੀ ਦਾ ਅਦਾਨ-ਪ੍ਰਦਾਨ ਪ੍ਰੋਗਰਾਮ, ਅਧਿਆਪਕਾਂ ਲਈ ਛੋਟੀ ਮਿਆਦ ਦੇ ਰਿਫਰੈਸ਼ਰ ਕੋਰਸ, ਵਿਦਿਆਰਥੀਆਂ ਨੂੰ ਮਾਸਟਰਸ, ਰਿਸਰਚ ਡਿਗਰੀ ਅਤੇ ਸਮਰ ਸਕੂਲ ਪ੍ਰੋਗਰਾਮ ਲਈ ਲੰਡਨ ਸਕੂਲ ਆਫ਼ ਇਕਨਾਮਿਕਸ, ਦੂਜੇ ਵਿੱਦਿਅਕ ਅਦਾਰਿਆਂ ਅਤੇ ਸਮਰ ਸਕੂਲ ਪ੍ਰੋਗਰਾਮਾਂ ’ਚ ਵਿਦਿਆਰਥੀਆਂ ਲਈ ਮੌਕੇ ਲੱਭਣ ’ਤੇ ਵੀ ਖ਼ਾਸ ਤੌਰ ’ਤੇ ਵਿਚਾਰ ਕੀਤਾ ਗਿਆ।ਮੀਟਿੰਗ ਦੌਰਾਨ ਵਿਚਾਰ-ਵਟਾਂਦਰਿਆਂ ਦੇ ਸਿੱਟਿਆਂ ਨੂੰ ਅਗਾਂਹ ਲਿਜਾਣ ਲਈ ਅਤੇ ਨਿਕਟ ਭਵਿੱਖ ’ਚ ਦੂਜੀਆਂ ਯੂਨੀਵਰਸਿਟੀਆਂ ਨਾਲ ਅਕਾਦਮਿਕ ਪ੍ਰਬੰਧਨ, ਜਿਸ ਦਾ ਕਿ ਉੱਤਰੀ ਭਾਰਤ ਦੇ ਵਿਦਿਆਰਥੀਆਂ ਲਈ ਬਹੁਤ ਲਾਭ ਹੋਵੇਗਾ, ’ਤੇ ਸਹਿਮਤੀ ਪ੍ਰਗਟਾਈ ਗਈ। ਡਾ. ਸੀਹਰਾ ਨੇ ਕਾਲਜ ਕੈਂਪਸ ਅਤੇ ਸੁਸਾਇਟੀ ਅਧੀਨ ਚੱਲ ਰਹੇ ਹੋਰ ਵਿੱਦਿਅਕ ਅਦਾਰਿਆਂ ਦਾ ਵੀ ਦੌਰਾ ਕੀਤਾ।ਇਸ ਮੌਕੇ ਡਾ. ਕੰਵਲਜੀਤ ਸਿੰਘ ਡਾਇਰੈਕਟਰ ਖੇਡਾਂ, ਡਿਪਟੀ ਡਾਇਰੈਕਟਰ ਡੀ.ਐਸ ਰਟੌਲ, ਪ੍ਰੋਜੈਕਟ ਮੈਨੇਜ਼ਰ ਕਾਵੇਰੀ ਸਿੰਘ ਵੀ ਮੌਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply