ਅੰਮਿ੍ਤਸਰ, 20 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਵਿਸ਼ਵ ਪ੍ਰਸਿੱਧ ਸ਼ਾਇਰ ਤੇ ਪੰਜਾਬ ਆਰਟਸ ਕੌਂਸਲ ਚੰਡੀਗੜ ਦੇ ਚੇਅਰਮੈਨ ਡਾ.
ਸੁਰਜੀਤ ਪਾਤਰ ਅਤੇ ਜਨਰਲ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਵਿਸ਼ੇਸ਼ ਤੌਰ `ਤੇ ਵਿਰਸਾ ਵਿਹਾਰ ਅੰਮਿ੍ਤਸਰ ਆਏ।ਉਨਾਂ ਦੇ ਸਵਾਗਤ ਵਜੋਂ ਵਿਰਸਾ ਵਿਹਾਰ ਦੇ ਪ੍ਰਧਾਨ ਅਤੇ ਪੰਜਾਬੀ ਸੰਗੀਤ ਨਾਟਕ ਅਕਾਦਮੀ ਚੰਡੀਗੜ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ, ਜਨਰਲ ਸਕੱਤਰ ਰਮੇਸ਼ ਯਾਦਵ ਅਤੇ ਫਾੳੂਂਡਰ ਮੈਂਬਰ ਭੂੁਪਿੰਦਰ ਸਿੰਘ ਸੰਧੂ ਨੇ ਉਨਾਂ ਨੂੰ `ਜੀ ਆਇਆ ਕਿਹਾ`।ਡਾ. ਪਾਤਰ ਨੇ ਵਿਰਸਾ ਵਿਹਾਰ ਦੀਆਂ ਬਿਹਤਰ ਕਾਰਗੁਜਾਰੀਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜਿਸ ਤਰਾਂ ਇਹ ਸੰਸਥਾ ਵਿੱਚ ਸਾਹਿਤ ਅਤੇ ਸਭਿਆਚਾਰ ਦੀਆਂ ਕਲਾਵਾਂ ਤੇ ਕੰਮ ਕੀਤਾ ਅਤੇ ਕਰਵਾਇਆ ਜਾ ਰਿਹਾ ਹੈ, ਉਸ ਤੋਂ ਜਲੰਧਰ ਅਤੇ ਕਪੂਰਥਲਾ ਦੇ ਵਿਰਸਾ ਵਿਹਾਰ ਵਿਚ ਵਿਚਰਦੇ ਕਲਾਕਾਰਾਂ, ਅਦਾਕਾਰਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਤਾਂ ਕਿ ਉਨਾਂ ਸੰਸਥਾਵਾਂ ਦਾ ਵੀ ਪੂਰਨ ਰੂਪ ਵਿੱਚ ਲਾਭ ਲਿਆ ਜਾ ਸਕੇ। ਡਾ. ਪਾਤਰ ਤੇ ਡਾ. ਜੌਹਲ ਨੇ ਵਿਰਸਾ ਵਿਹਾਰ ਵਿਖੇ ਬਣੇ ਵੱਖ-ਵੱਖ ਕਲਾਵਾਂ ਦੇ ਸਦਨਾਂ ਦੀ ਸੁਚੱਜੀ ਵਰਤੋਂ ਅਤੇ ਲਾਇਬ੍ਰੇਰੀ ਵਿੱਚ ਪੁਸਤਕਾਂ ਦੀ ਵੱਡਮੁੱਲੀ ਚੋਣ ਵੇਖ ਕੇ ਭਰਵੀਂ ਸਲਾਹੁਤਾ ਕੀਤੀ।ਇਸ ਮੌਕੇ ਡਾ. ਪਾਤਰ ਨੇ ਕਿਹਾ ਕਿ ਜਲਦੀ ਹੀ ਪੰਜਾਬ ਆਰਟ ਕੌਂਸਲ ਚੰਡੀਗੜ ਅਤੇ ਵਿਰਸਾ ਵਿਹਾਰ ਮਿਲ ਕੇ ਇਕ ਵੱਡਾ ਸਮਾਗਮ ਕਰਨਗੇ।ਪਾਤਰ ਅਤੇ ਡਾ. ਜੌਹਲ 24 ਸਤੰਬਰ ਨੂੰ ਲੋਪੋਕੇ ਅਤੇ ਪ੍ਰੀਤ ਨਗਰ ਵਿਖੇ ਪੰਜਾਬੀ ਸ਼ਾਇਰ ਧੰਨੀ ਰਾਮ ਚਾਤਿ੍ਰਕ ਦੀ ਯਾਦ ਵਿੱਚ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਲੋਪੋਕੇ ਅਤੇ ਪ੍ਰੀਤ ਨਗਰ ਵੀ ਗਏ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media