Monday, October 12, 2026

ਡਿਸਟ੍ਰਿਕਟ ਗਵਰਨਰ 321-ਡੀ ਲਾਇਨ ਸਵਰਨ ਸਿੰਘ ਖਾਲਸਾ ਦੀ ਅਗਵਾਈ `ਚ ਹੋਈ ਲਾਇਨਜ਼ ਕੈਬਨਿਟ ਮੀਟਿੰਗ

ਜਲੰਧਰ, 20 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ)  ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਵਿੱਚ ਹਾਜਰ ਵੱਖ-ਵੱਖ ਜਿਲ਼ਿਆਂ ਦੇ ਕੈਬਨਿਟ PPN2109201706ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਡਿਸਟ੍ਰਿਕਟ ਗਵਰਨਰ 321-ਡੀ ਲਾਇਨ ਸਵਰਨ ਸਿੰਘ ਖਾਲਸਾ।ਮੰਚ ਤੇ ਬਿਰਾਜਮਾਨ ਹਨ ਲਾਇਨ ਐਸ.ਕੇ ਪੁੰਜ ਵੀ.ਡੀ.ਜੀ -1, ਇਮੀਜ਼ੇਟ ਪਾਸਟ ਡਿਸਟ੍ਰਿਕ ਗਵਰਨਰ ਲਾਇਨ ਸੁਦੀਪ ਗਰਗ, ਪੀ.ਡੀ.ਜੀ ਲਾਇਨ ਏ.ਐਸ ਮਦਾਨ, ਲਾਇਨ ਕੁਲਦੀਪ ਸਿੰਘ, ਲਾਇਨ ਜੇ.ਐਸ.ਥਿੰਦ, ਲਾਇਨ ਅਸ਼ਵਨੀ ਸੇਖਰੀ, ਲਾਇਨ ਪਰਮਜੀਤ ਸਿੰਘ ਚਾਵਲਾ, ਲਾਇਨ ਹਰੀਸ਼ ਬੰਗਾ, ਲਾਇਨ ਰਾਜੀਵ ਕੁਕਰੇਜਾ,  ਲਾਇਨ ਮਨਮੋਹਨ ਸਿੰਘ ਕਲਸੀ, ਲਾਇਨ ਵਿਨੋਦ ਮਹਾਜਨ, ਕੈਲਾਸ਼ ਸਿੰਗਲਾ, ਸਤੀਸ਼ ਮਹਿੰਦਰੂ।ਕੈਬਨਿਟ ਮੀਟਿੰਗ ਦੌਰਾਨ ਲਾਇਨ ਬਲਵੰਤ ਸਿੰਘ ਸੰਘਰ ਡਿਸਟਿਕਟ ਕੈਬਨਿਟ ਸੈਕਟਰੀ ਨੇ ਰਿਪੋਰਟ ਪੜੀ, ਲਾਇਨ ਸੁਤੰਤਰ ਸਭਰਵਾਲ ਨੇ ਜੀ.ਐਸ.ਟੀ, ਜੀ.ਐਮ.ਟੀ ਤੇ ਜੀ.ਐਲ.ਟੀ ਬਾਰੇ ਜਾਣਕਾਰੀ ਦਿੱਤੀ।ਲਾਇਨ ਜੇ.ਬੀ ਸਿੰਘ ਚੌਧਰੀ ਨੇ ਸਾਰੇ ਪਾਸਟ ਗਵਰਨਰਾਂ ਵਲੋਂ  ਧੰਨਵਾਦ ਕੀਤਾ ਤੇ ਕਿਹਾ ਕਿ ਇੰਨੀ ਭਾਰੀ ਕੈਬਨਿਟ ਮੀਟਿੰਗ ਕਦੀ ਦੇਖਣ `ਚ ਨਹੀਂ ਆਈ।ਇਸ ਕਾਮਯਾਬੀ ਲਈ ਉਨਾਂ ਨੇ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ ਨੂੰ ਮੁਬਾਰਕਾਂ ਦਿੱਤੀਆਂ।ਡਾ. ਧੀਰ ਨੇ ਲਾਇਨ ਹਰਦੀਪ ਸਿੰਘ ਖੜਕਾ ਚੇਅਰਮੈਨ ਬਲੱਡ ਡੋਨੇਸ਼ਨ ਵਲੋਂ ਖੂਨਦਾਨ ਕੈਂਪ ਲਗਾ ਕੇ ਵੱਡੀ ਮਾਤਰਾ `ਚ ਇਕੱਤਰ ਕੀਤੇ ਗਏ ਬਲੱਡ ਨੂੰ ਡਿਸਟ੍ਰਿਕ 321-ਡੀ ਲਈ ਇੱਕ ਰਿਕਾਰਡ ਦੱਸਿਆ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply