ਗਹਿਰੀ ਮੰਡੀ, 21 ਸਤੰਬਰ (ਪੰਜਾਬ ਪੋਸਟ- ਡਾ. ਨਰਿੰਦਰ ਸਿੰਘ) ਮਾਝਾ ਪ੍ਰੈਸ ਕੱਲਬ ਦੀ ਇਕ ਅਹਿਮ ਇਕੱਤਰਤਾ ਕਲੱਬ ਪ੍ਰਧਾਨ ਗੁਰਦੀਪ ਸਿੰਘ ਨਾਗੀ ਦੀ ਪ੍ਰਧਾਨਗੀ ਹੇਠ ਹੋਈ।ਹਰ ਮਹੀਨੇ
ਹੋਣ ਵਾਲੀ ਇਸ ਇਕੱਤਰਤਾ ਦੌਰਾਨ ਬੀਤੇ ਦਿਨੀ ਕਰਨਾਟਕ ਵਿੱਚ ਉਘੀ ਪੱਤਰਕਾਰ ਤੇ ਸਮਾਜ ਸੇਵਿਕਾ ਗੌਰੀ ਲੰਕੇਸ਼ ਦੀ ਕੀਤੀ ਗਈ ਹੱਤਿਆ ਦੀ ਨਿਖੇਧੀ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਤੀ ਲਈ ਅਰਦਾਸ ਕੀਤੀ ਗਈ।ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਕਿਹਾ ਕਿ ਗੌਰੀ ਲੰਕੇਸ਼ ਦੇ ਦਰਸਾਏ ਰਸਤੇ ਮੁਤਾਬਿਕ ਉਨਾਂ ਦੀ ਕਲੱਬ ਹਮੇਸ਼ਾਂ ਸੱਚ ਦੇ ਰਸਤੇ `ਤੇ ਚੱਲੇਗੀ।ਉਨਾਂ ਦੱਸਿਆ ਕਿ ਮਾਝਾ ਪ੍ਰੈਸ ਕਲੱਬ ਅੰਮ੍ਰਿਤਸਰ ਰਜਿਸਟਰਡ ਸੰਸਥਾ ਹੈ। ਮੀਟਿੰਗ ਦੌਰਾਨ ਕਲੱਬ ਦੀ ਕਨੂੰਨੀ ਮਾਨਤਾ ਲਈ ਰਜਿਸਟਰੇਸ਼ਨ ਜਲਦ ਰੀਨਿਊ ਕਰਵਾਉਣ ਦਾ ਮਤਾ ਵੀ ਪਾਸ ਕੀਤਾ ਗਿਆ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media