ਧੂਰੀ, 21 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਦੁਰਗਾ ਨਵਯੂਵਕ ਮੰਡਲ ਵੱਲੋਂ ਸ਼ਿਰਡੀ ਸਾਂਈ ਸੇਵਾ ਪਰਿਵਾਰ ਸੁਸਾਇਟੀ (ਰਜਿ:) ਧੂਰੀ ਦੇ ਸਹਿਯੋਗ ਨਾਲ ਨਵਰਾਤਿਆਂ ਦੇ ਸ਼ੁਭ ਮੌਕੇ 21 ਸਤੰਬਰ ਤੋਂ 30 ਸਤੰਬਰ ਤੱਕ ਸਾਂਈ ਮੰਦਰ ਧੂਰੀ ਵਿਖੇ ਦੁਰਗਾ ਪੂਜਾ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਪ੍ਰੋਗਰਾਮ ਵਿੱਚ ਰਾਈਸੀਲਾ ਹੈਲਥ ਫੂਡਜ਼ ਲਿਮ. ਦੇ ਡਾਇਰੈਕਟਰ ਸ੍ਰੀ ਪ੍ਰਸ਼ੋਤਮ ਗਰਗ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਇਹ ਜਾਣਕਾਰੀ ਦਿੰਦਿਆਂ ਦੁਰਗਾ ਨਵਯੁਵਕ ਮੰਡਲ ਦੇ ਸ੍ਰੀ ਲਾਲਧਾਰੀ ਅਤੇ ਸਾਂਈ ਮੰਦਰ ਦੇ ਪ੍ਰਧਾਨ ਅਸ਼ਵਨੀ ਧੀਰ ਨੇ ਸਮੂਹ ਸ਼ਹਿਰ ਨਿਵਾਸੀਆਂ ਦੀ ਇਸ ਧਾਰਮਿਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।ਇਸ ਮੌਕੇ ਜਨਰਲ ਸਕੱਤਰ ਸ੍ਰੀ ਜਸਪਾਲ ਸਿੰਘ, ਚੈਅਰਮੈਨ ਸੱਤਪਾਲ ਗਰਗ, ਸੰਜੀਵ ਬਹਿਲ, ਜੋਨੀ ਜਿੰਦਲ, ਮਨੀਸ਼ ਰਿੰਕੂ ਅਤੇ ਨਵਦੀਪ ਕੁਮਾਰ ਪ੍ਰਚਾਰ ਸਕੱਤਰ ਆਦਿ ਵੀ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media