Sunday, March 15, 2026

ਕਲਮ ਦੀ ਅਜ਼ਾਦੀ ਤੇ ਗੌਰੀ ਲੰਕੇਸ ਦੇ ਕਾਤਲਾਂ ਨੂੰ ਗਿ੍ਰਫ਼ਤਾਰ ਕਰਨ ਲਈ ਮੁਜ਼ਾਹਰਾ

ਐਸ.ਡੀ.ਐਮ ਸਮਰਾਲਾ ਨੂੰ ਦਿੱਤਾ ਮੰਗ ਪੱਤਰ
ਸਮਰਾਲਾ, 21 ਸਤੰਬਰ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਵੱਲੋਂ ਕਨਵੀਨਰ ਕੁਲਵੰਤ ਸਿੰਘ ਤਰਕ ਦੀ ਅਗਵਾਈ ’ਚ PPN2209201706ਐਸ.ਡੀ.ਐਮ ਸਮਰਾਲਾ ਦੇ ਦਫ਼ਤਰ ਅੱਗੇ ਕਰਨਾਟਕਾ ਦੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ ਦੇ ਕੀਤੇ ਗਏ ਫਿਰਕੂ ਕਾਤਲੀ ਟੋਲੇ ਵੱਲੋਂ ਕਤਲ ਤੇ ਕਲਮ ਦੀ ਅਜ਼ਾਦੀ ਲਈ ਲੋਕ ਵਿਰੋਧੀ ਤਾਕਤਾਂ ਖਿਲਾਫ ਰੋਹਮਈ ਰੈਲੀ ਤੇ ਮਾਰਚ ਕੀਤਾ ਗਿਆ।ਰੈਲੀ ਦੀ ਤਿਆਰੀ ਸਬੰਧੀ ਵੱਖ ਵੱਖ ਸਕੂਲਾਂ, ਦਫ਼ਤਰਾਂ ਤੇ ਇਲਾਕਿਆਂ ’ਚ ਮੀਟਿੰਗਾਂ ਕਰਾਈਆਂ ਗਈਆਂ।ਇਕ ਹੱਥ ਪਰਚਾ ਛਾਪ ਕੇ ਲੋਕਾਂ ’ਚ ਵੰਡਿਆ ਗਿਆ।ਰੈਲੀ ’ਚ ਵੱਖ ਵੱਖ ਜਨਤਕ, ਜ਼ਮਹੂਰੀ ਜਥੇਬੰਦੀਆਂ ਤੇ ਟਰੇਡ ਯੂਨੀਅਨ ਦੇ ਆਗੂਆਂ, ਧਰਮ ਨਿਰਪੱਖ, ਇਨਸਾਫ ਪਸੰਦ ਲੋਕਾਂ, ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਵਿਦਿਆਰਥੀਆਂ ਵੱਲੋਂ ਭਰਵੀਂ ਸਮੂਲੀਅਤ ਕੀਤੀ ਗਈ। ਰੈਲੀ ਨੂੰ ਵੱਖ ਵੱਖ ਬੁਲਾਰਿਆਂ ਕੁਲਵੰਤ ਸਿੰਘ ਤਰਕ ਕਨਵੀਨਰ, ਜਸਵੀਰ ਸਿੰਘ, ਤਰਸੇਮ ਲਾਲ, ਅਮਰੀਕ ਸਿੰਘ, ਭਰਭੂਰ ਸਿੰਘ, ਦਿਲਜੀਤ ਸਿੰਘ, ਬਲਵੀਰ ਸਿੰਘ, ਤਰਲੋਚਨ ਸਿੰਘ, ਕੇਵਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਅੱਜ ਦੇਸ਼ ’ਚ ਫਿਰਕੂ ਫਾਸਿਸਟ ਹਿਟਲਰੀ ਤਾਕਤਾਂ ਖਿਲਾਫ ਸਮੁੱਚੇ ਇਨਸਾਫ ਤੇ ਜਮਹੂਰੀ ਪਸੰਦ ਲੋਕਾਂ ਨੂੰ ਇਕ ਜੁਟ ਹੋ ਕੇ ਅਵਾਜ਼ ਬਲੰਦ ਕਰਨ ਦੀ ਲੋੜ ਹੈ।’
ਆਗੂਆਂ ਨੇ ਕਿਹਾ ਕਿ ਅੱਜ ਹੱਕ ਦੀ ਅਵਾਜ਼ ਬਲੰਦ ਕਰਨ ਵਾਲੇ ਪੱਤਰਕਾਰਾਂ, ਲੇਖਕਾਂ, ਤਰਕਸ਼ੀਲਾਂ, ਬੁੱਧੀਜੀਵੀਆਂ, ਲੋਕ ਪੱਖੀ ਆਗੂਆਂ, ਪੱਤਰਕਾਰਾਂ ਤੇ ਕਾਤਲੀ ਹਮਲੇ ਨਿਰੰਤਰ ਜਾਰੀ ਹਨ। ਪਿਛਲੇ ਸਮੇਂ ਤੋਂ ਜਿਸ ਲੜੀ ’ਚ ਦਭੋਲਕਰ, ਗੋਬਿੰਦ ਪੰਸਾਰੇ, ਕਲਬੁਰਗੀ ਦਾ ਕਤਲ ਫਿਰਕੂ ਕਾਤਲੀ ਟੋਲਿਆਂ ਵੱਲੋਂ ਕੀਤਾ ਗਿਆ ਸੀ, ਉਸੇ ਤਰਾਂ ਗੌਰੀ ਲੰਕੇਸ ਜੋ ਕਿ ਕੰਨੜ ਭਾਸ਼ਾ ’ਚ ਛਪਦੇ ‘ਲੰਕੇਸ ਪੱਤਰਕਾ’ ਦੀ ਸੀਨੀਅਰ ਪੱਤਰਕਾਰ ਦਾ ਕਤਲ ਹੋਇਆ।ਗੌਰੀ ਲੰਕੇਸ ਹਮੇਸ਼ਾ ਫਿਰਕੂ ਮੂਲਵਾਦੀਆਂ ਦੇ ਖਿਲਾਫ, ਘੱਟ ਗਿਣਤੀ ਤੇ ਮਿਹਨਤਕਸ਼ ਲੋਕਾਂ ਦੇ ਹੱਕ ’ਚ ਲਿਖਦੀ ਰਹੀ।
ਆਗੂਆਂ ਨੇ ਇਹ ਵੀ ਕਿਹਾ ਕਿ ਹਰ ਕਿਸਮ ਦੇ ਫਿਰਕੂ ਤੇ ਹਕੂਮਤੀ ਜਬਰ ਖਿਲਾਫ ਲੋਕਾਂ ਨੂੰ ਆਪਣੀ ਰਾਖੀ ਆਪ ਕਰਨ ਲਈ ਸਵੈ ਰੱਖਿਆ ਕਮੇਟੀਆਂ ਬਣਾਉਂਣ ਦੀ ਲੋੜ ਹੈ ਤਾਂ ਕਿ ਲੋਕਾਂ ਦੀ ਫਿਰਕੂ, ਭਾਈਚਾਰਕ ਤੇ ਜਮਾਤੀ ਸਾਂਝ ਨੂੰ ਕਾਇਮ ਰੱਖਆ ਜਾ ਸਕੇ, ਆਗੂਆਂ ਨੇ ਕਿਹਾ ਕਿ ਲੋਕ ਪੱਖੀ ਸਮਾਜ ਦੀ ਸਿਰਜਨਾ ਲਈ ਵੱਖ ਵੱਖ ਵਰਗਾਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਤਕੜਾ ਕਰਕੇ ਸੰਘਰਸ਼ਾਂ ਦੇ ਮੈਦਾਨ ’ਚ ਨਿਤਰਣ ਦੀ ਲੋੜ ਹੈ।ਅੱਜ ਫਿਰਕੂ ਫਾਸਿਸ਼ਟ ਅਖੌਤੀ ਜਥੇਬੰਦੀਆਂ ਇਹਨਾਂ ਲੋਕ ਵਿਰੋਧ ਹਾਕਮਾਂ ਦੀ ਸਰਪ੍ਰਸਤੀ ਹੇਠ ਹੀ ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ ਤੇ ਲੋਕ ਪੱਖੀ ਆਗੂਆਂ ਤੇ ਕਾਤਲਾਨਾ ਹਮਲੇ ਕਰਕੇ, ਡਰਾ ਧਮਕਾ ਕੇ ਉਹਨਾਂ ਦੀ ਜ਼ੁਬਾਨ ਬੰਦ ਕਰਨ ਲਈ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।ਆਗੂਆਂ ਨੇ ਗੌਰੀ ਲੰਕੇਸ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਉਸ ਦੇ ਕਾਤਲਾਂ ਨੂੰ ਗਿ੍ਰਫ਼ਤਾਰ ਕਰਕੇ ਸਖ਼ਤ ਸਜਾਵਾਂ ਦਿਵਾਉਂਣ ਦੀ ਮੌਜੂਦਾ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਏਸ ਸਬੰਧੀ ਰੈਲੀ ਕਰਨ ਉਪਰੰਤ ਮੇਨ ਚੌਕ ਤੱਕ ਰੋਹਮਈ ਮਾਰਚ ਕੀਤਾ ਗਿਆ ਤੇ ਐਸ.ਡੀ.ਐਮ ਸਮਰਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਲੋਕ ਵਿਰੋਧੀ ਫਿਰਕੂ ਤੇ ਹਕੂਮਤੀ ਤਾਕਤਾਂ ਖਿਲਾਫ ਨਾਹਰੇ ਵੀ ਲਗਾਏ ਗਏ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕੁਲਵੰਤ ਸਿੰਘ ਤਰਕ ਕਨਵੀਨਰ ਨੇ ਬਾਖੂਬੀ ਨਿਭਾਈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply