ਪਠਾਨਕੋਟ, 22 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 01-ਗੁਰਦਾਸਪੁਰ (ਜਨਰਲ) ਦੀ ਉਪ ਚੋਣ ਲਈ ਸੁਰੱਖਿਆ
ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜ਼ਿਲਾ ਪਠਾਨਕੋਟ ਦੇ ਨਾਲ ਲਗਦੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀਆਂ ਸਰਹੱਦਾਂ ’ਤੇ ਦੋਨਾਂ ਪ੍ਰਦੇਸ਼ਾਂ ਦੀ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਨਾਕੇ ਲਗਾਏ ਜਾਣਗੇ ਅਤੇ ਆਉਂਣ ਜਾਣ ਵਾਲੀ ਹਰੇਕ ਗੱਡੀ ਦੀ ਤਲਾਸ਼ੀ ਨੂੰ ਯਕੀਨੀ ਬਣਾਈ ਜਾਵੇਗਾ। ਇਹ ਜਾਣਕਾਰੀ ਸ੍ਰੀਮਤੀ ਨੀਲਿਮਾ ਆਈ.ਏ.ਐਸ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਨੇ ਮਿੰਨੀ ਸਕੱਤਰੇਤ ਮਲਿਕਪੁਰ (ਪਠਾਨਕੋਟ) ਵਿਖੇ ਆਪਣੇ ਦਫਤਰ ਵਿੱਚ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਜਿਲਿਆਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੇ ਦੋਰਾਨ ਦਿੱਤੀ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਵਿਵੇਕ ਸੀਲ ਸੋਨੀ ਐਸ.ਐਸ.ਪੀ ਪਠਾਨਕੋਟ, ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ,ਗੁਰਵਿੰਦਰ ਸਿੰਘ ਜੋਹਲ ਸਹਾਇਕ ਕਮਿਸ਼ਨਰ ਗ੍ਰੀਵਿਏਨਸ,ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ ਤੋਂ ਇਲਾਵਾ ਐਸ.ਡੀ.ਐਮ ਨੂਰਪੁਰ ਅਤੇ ਚੰਬਾ ਅਤੇ ਕਠੂਆ ਦੇ ਉੱਚ ਜਿਲਾ ਅਧਿਕਾਰੀ ਹਾਜ਼ਰ ਸਨ।
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਸਭਾ ਹਲਕਾ 01-ਗੁਰਦਾਸਪੁਰ (ਜਨਰਲ) ਦੀ ਉਪ ਚੋਣ ਨੂੰ ਲੈ ਕੇ ਜਿਲੇ ਅੰਦਰ ਵਿਸ਼ੇਸ ਚੈਕਿੰਗ ਟੀਮਾਂ ਗਠਿਤ ਕੀਤੀਆਂ ਹਨ ਅਤੇ ਇਸ ਦੇ ਨਾਲ ਹੀ ਜਿਲੇ ਦੇ ਨਾਲ ਲੱਗਦੀਆਂ ਹਿਮਾਲਚ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀਆਂ ਸਰਹੱਦਾਂ ਤੇ ਵਿਸ਼ੇਸ ਜਾਂਚ ਟੀਮਾਂ ਪੁਲਿਸ ਵਿਭਾਗ ਵੱਲੋਂ ਲਗਾਈਆਂ ਹਨ।ਉਨਾਂ ਦੱਸਿਆ ਕਿ ਉਪਰੋਕਤ ਸਰਹੱਦਾਂ ਤੇ ਦੋਨਾਂ ਸੂਬਿਆਂ ਦੀ ਪੁਲਿਸ ਵੱਲੋਂ ਮਿਲ ਕੇ ਚੈਕਿੰਗ ਅਭਿਆਨ ਵੀ ਚਲਾਇਆਂ ਜਾਵੇਗਾ।ਉਨਾਂ ਕਿਹਾ ਕਿ ਸਰਹੱਦੀ ਖੇਤਰਾਂ ਅੰਦਰ ਜਿਵੇ ਮਿਲਟਰੀ ਹਸਪਤਾਲ ਰੋਡ, ਭਦਰੋਆ, ਚੱਕੀ ਪੁਲ, ਦੁਨੇਰਾ, ਨੋਸਿਹਰਾ, ਹਰਿਆਲ, ਛੰਨੀ ਬੇਲੀ, ਭੂਰ ਆਦਿ ਖੇਤਰਾਂ ਤੇ ਵਿਸ਼ੇਸ ਧਿਆਨ ਰੱਖਿਆ ਜਾਵੇਗਾ ਕਿ ਚੋਣਾਂ ਦੇ ਦੋਰਾਨ ਇਨਾਂ ਖੇਤਰਾਂ ਵਿੱਚ ਕਿਸੇ ਕਿਸਮ ਦੀ ਨਸ਼ਾ ਤੱਸਕਰੀ ਆਦਿ ਨਾ ਹੋ ਸਕੇ।ਉਨਾਂ ਦੱਸਿਆ ਕਿ ਸੁਜਾਨਪੁਰ ਅਧੀਨ ਆਉਂਦੇ ਕਰੀਬ 48 ਅਤੇ ਭੋਆ ਖੇਤਰ ਦੇ ਕਰੀਬ 23 ਪੋਲਿੰਗ ਬੂੱਥ ਜੰਮੂ ਕਸ਼ਮੀਰ ਦੇ ਜਿਲਾ ਕਠੂਆ ਦੀਆਂ ਸਰਹੱਦਾਂ ਨਾਲ ਲਗਦੇ ਹਨ, ਇਸ ਦੇ ਨਾਲ ਹੀ ਸੁਜਾਨਪੁਰ ਖੇਤਰ ਅਧੀਨ ਕਰੀਬ 7 ਪੋਲਿੰਗ ਸਟੇਸਨ ਹਿਮਾਚਲ ਪ੍ਰਦੇਸ਼ ਦੇ ਜਿਲਾ ਚੰਬਾ ਦੀ ਸਰਹੱਦ ਅਤੇ ਕਰੀਬ 21 ਪੋਲਿੰਗ ਬੂੱਥ ਜਿਲਾ ਕਾਂਗੜਾਂ ਦੀ ਸਰਹੱਦ ਨਾਲ ਲਗਦੇ ਹਨ।ਉਨਾਂ ਕਿਹਾ ਕਿ ਦੋਵਾਂ ਸੂਬਿਆਂ ਦੀ ਪੁਲਿਸ ਆਪਸੀ ਸਹਿਯੋਗ ਨਾਲ ਸਰਹੱਦ ਦੇ ਦੋਵੇਂ ਪਾਸੇ ਪੁਖਤਾ ਪ੍ਰਬੰਧ ਕਰਨਗੇ ਤਾਂ ਜੋ ਲੋਕ ਸਭਾ ਦੀ ਉਪ ਚੋਣ ਸਾਂਤੀ ਪੂਰਵਕ ਢੰਗ ਨਾਲ ਹੋ ਸਕੇ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media