
ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ)- ਪਿਛਲੇ ਤਿੰਨ ਸਾਲਾ ਤੋ ਮਾਲਵਾ ਖੇਤਰ ਦੇ ਮਰੀਜਾਂ ਦੀ ਸੇਵਾ ਕਰ ਰਹੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਨੈਸ਼ਨਲ ਐਕਰੀਡੀਏਸ਼ਨ ਬੋਰਡ ਫਾਰ ਹਸਪਤਾਲ ਅਤੇ ਹੈਲਥ ਕੇਅਰ ਪ੍ਰੋਵਾਈਡਰਜ਼ ਵੱਲੋ ਮਾਨਤਾ ਦਿੱਤੀ ਗਈ । ਪ੍ਰੈਸ ਨੂੰ ਜਾਣਕਾਰੀ ਦਿੰਦੀਆ ਡਾ: ਹਰੀਸ਼ ਦਿਆਲ ਤ੍ਰਿਵੇਦੀ ਐਮ ਅਪ੍ਰੇਸ਼ਨ ਮੈਕਸ ਸੁਪਰ ਸਪੈਸਲਿਟੀ ਹਸਪਤਾਲ ਨੇ ਦੱਸਿਆ ਕਿ ਨੈਸ਼ਨਲ ਐਕਰੀਡੀਏਸ਼ਨ ਬੋਰਡ ਫਾਰ ਹਸਪਤਾਲ ਅਤੇ ਹੈਲਥ ਕੇਅਰ ਪ੍ਰੋਵਾਈਡਰਜ਼ ਵੱਲੋ ਮਾਨਤਾ ਮਿਲਣ ਇਹ ਗੱਲ ਸਿੱਧ ਹੋ ਗਈ ਹੈ ਕਿ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮਰੀਜਾਂ ਦਾ ਵਧੀਆ ਇਲਾਜ ਕਰਕੇ ਉਨ੍ਹਾਂ ਨੂੰ ਨਿਰੋਗ ਜੀਵਨ ਦਾਨ ਦੇ ਰਿਹਾ ਹੈ । ਉਨ੍ਹਾਂ ਕਿਹਾ ਕਿ ਸਤੰਬਰ ੨੦੧੧ ਵਿਚ ਇਸ ਹਸਪਤਾਲ ਦੁਆਰਾ ਮਰੀਜਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਸੀ ਲਗਭਗ ਤਿੰਨ ਸਾਲਾਂ ਵਿਚ ਹਜਾਰਾਂ ਮਰੀਜਾਂ ਦਾ ਸਫਲਤਾ ਪੂਰਵਕ ਇਲਾਜ ਕਰ ਤੇ ਐਨ ਏ ਬੀ ਐਚ ਦੇ ਨਿਯਮ ਤੇ ਪੂਰਾ ਉੱਤਰਦਿਆ ਅੱਜ ਇਸ ਹਸਪਤਾਲ ਨੂੰ ਇਹ ਮਾਨ ਪ੍ਰਾਪਤ ਹੋਇਆ ਹੈ ਉਨ੍ਹਾਂ ਕਿਹਾ ਕਿ ਇਸ ਹਸਪਤਾਲ 220 ਬਿਸਤਰਿਆ ਦੇ ਹਸਪਤਾਲ ਨੂੰ ਇਸ ਤਰਾਂ ਡਿਜਾਇਨ ਕੀਤਾ ਗਿਆ ਹੈ ਕਿ ਮੈਨ ਐਡ ਮਸ਼ੀਨ ਇੱਕਠੇ ਮਰੀਜਾਂ ਨੂੰ ਸੇਵਾਵਾਂ ਪ੍ਰਦਾਨ ਕਰ ਸਕਣ ਉਨ੍ਹਾਂ ਦੱਸਿਆ ਕਿ ਇਸ ਸਮੇ ਇਸ ਹਸਪਤਾਲ ਵਿਚ 60 ਡਾਕਟਰ ਅਤੇ 520 ਜਿਆਦਾ ਸਟਾਫ ਮਰੀਜਾਂ ਦੀ ਦੇਖਭਾਲ ਕਰ ਰਿਹਾ ਹੈ ਉਨ੍ਹਾ ਦੱਸਿਆ ਕਿ ਜਿਸ ਤਰ੍ਹਾਂ ਮਾਲਵਾ ਖੇਤਰ ਦਾ ਪਹਿਲਾ ਸੁਪਰ ਸਪੈਸਲਿਸਟ ਹਸਪਤਾਲ ਮੈਕਸ ਹੈ ਉਸੇ ਤਰ੍ਹਾਂ ਹੀ ਇਹ ਦੇਸ਼ ਦੇ 221ਵੇਂ ਐਨ ਏ ਬੀ ਐਚ ਤੋ ਮਾਨਤਾ ਪ੍ਰਾਪਤ ਹਸਪਤਾਲ ਹੈ ਇਸ ਪ੍ਰੈਸ ਕਾਨੰਫਰਸ ਦੌਰਾਨ ਨਾਲ ਉਨ੍ਹਾਂ ਨਾਲ ਡਾ ਮਨੋਜ ਮਾਝੀ , ਮੈਡੀਕਲ ਐਡਵਾਈਜ਼ਰ ਵੀ ਮੌਜੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media