Sunday, December 22, 2024

ਸ਼ਹਿਰ ਵਾਸੀਆਂ ਲਈ ਲਾਭਕਾਰੀ ਸਿੱਧ ਹੋ ਰਿਹਾ ਹੈ ਜੌਗਿੰਗ ਤੇ ਸਾਈਕਲਿੰਗ ਟ੍ਰੈਕ – ਡਾ. ਬਸੰਤ ਗਰਗ  

 ਹੁਣ ਤੱਕ 113  ਵਿਅਕਤੀ ਸਾਈਕਲਿੰਗ ਲਈ ਲੈ ਚੁੱਕੇ ਹਨ ਮੈਂਬਰਸ਼ਿਪ

PPN150710

ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ)- ਪੰਜਾਬ ਸਰਕਾਰ ਵੱਲੋਂ ਸਥਾਨਕ ਰੋਜ਼ ਗਾਰਡਨ ਨਜ਼ਦੀਕ  ਹਰੇ -ਭਰੇ, ਖੁੱਲੇ ਤੇ ਸ਼ਾਤ ਵਾਤਾਵਰਣ ਵਿੱਚ ਬਣਾਇਆ  ਗਿਆ  ਜੌਗਰ ਪਾਰਕ ਅਤੇ ਸਾਈਕਲਿੰਗ ਟਰੈਕ ਸ਼ਹਿਰ ਵਾਸੀਆਂ  ਦੀ ਦਿਲਚਸਪੀ ਸਦਕਾ ਨਿਵੇਕਲਾ ਪ੍ਰਾਜੈਕਟ ਸਿੱਧ ਹੋ ਰਿਹਾ ਹੈ। ਇਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਬਜ਼ੁਰਗ, ਨੌਜਵਾਨ ਅਤੇ ਹਰ ਵਰਗ ਦੇ ਵਿਅਕਤੀ ਸੈਰ ਕਰਨ ਅਤੇ ਸਾਈਕਲਿੰਗ ਲਈ ਸ਼ਾਮ ਸਵੇਰੇ ਪਹੁੰਚਕੇ ਇਸ ਪ੍ਰਾਜੈਕਟ ਦਾ ਲਾਭ ਲੈ ਰਹੇ ਹਨ। ਪੰਜਾਬ ਸ਼ਹਿਰੀ  ਵਿਕਾਸ ਅਥਾਰਟੀ (ਪੁੱਡਾ) ਵੱਲੋਂ 4.65 ਕਰੋੜ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਇਸ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਇਸ ਜੌਗਰ ਟਰੈਕ ਦੀ ਸਾਂਭ -ਸੰਭਾਲ ਨਗਰ ਨਿਗਮ ਬਠਿੰਡਾ ਵੱਲੋਂ ਕੀਤੀ ਜਾ ਰਹੀ ਹੈ । ਇਸ ਜੌਗਰ ਪਾਰਕ ਵਿੱਚ ਬਣੇ ਸਾਈਕਲਿੰਗ ਟਰੈਕ ਦੀ ਲੰਬਾਈ ੨.੭੩ ਕਿਲੋਮੀਟਰ ਅਤੇ ਚੋੜਾਈ ੩.੦੦ ਮੀਟਰ ਹੈ ਜਦੋਂ ਕਿ ਇਸ ਦੇ ਸਮਾਨਅੰਤਰ  ਪੈਦਲ ਸੈਰ ਕਰਨ ਵਾਸਤੇ ਬਣੇ ਜੋਗਿੰਗ ਟਰੈਕ ਦੀ ਲੰਬਾਈ 2.73 ਅਤੇ ਚੋੜਾਈ2.50 ਮੀਟਰ ਹੈ।

ਡਿਪਟੀ ਕਮਿਸ਼ਨਰ ਨੇ  ਕਿਹਾ ਕਿ ਹਰੇ-ਭਰੇ ਖੇਤਰ ਤੇ ਖੁੱਲੇ ਵਾਤਾਵਰਣ ਵਿੱਚ ਬਣਾਏ  ਗਏ  ਇਸ ਜੋਗਿੰਗ ਤੇ ਸਾਈਕਲਿੰਗ ਟਰੈਕ  ਦੇ ਵਿਚਕਾਰ ਲਾਲ ਪੱਥਰਾਂ ਵਿੱਚ ਲਗਾਏ ਗਏ ਫੁੱਲਦਾਰ ਪੋਦਿਆਂ ਤੇ ਵਿਸ਼ੇਸ਼ ਘਾਹ ਦੀ ਹਰਿਆਵਲ ਅਤੇ ਇਸ ਦੇ ਆਸੇ -ਪਾਸੇ ਲੱਗੇ ਵੱਖ-ਵੱਖ ਤਰ੍ਹਾਂ ਦੇ ਸ਼ਾਨਦਾਰ ਪੋਦਿਆ ਦੀ ਖਿੱਚ ਸਦਕਾ ਇਥੇ ਸੈਰ ਅਤੇ ਸਾਈਕਲਿੰਗ ਲਈ ਬਹੁਤ ਹੀ ਵਧੀਆ ਤੇ ਸ਼ਾਂਤ ਮਾਹੌਲ ਹੁੰਦਾ ਹੈ।  ਡਿਪਟੀ ਕਮਿਸ਼ਨਰ ਨੇ  ਦੱਸਿਆ ਕਿ ਇਸ ਜੌਗਿਗ ਪਾਰਕ ਨੂੰ ਹਰਿਆ -ਭਰਿਆ ਬਣਾaਣ ਲਈ 14000 ਸੁਕੈਅਰ ਮੀਟਰ ਦਾ ਏਰੀਆ ਪਹਾੜੀ ਟਾਈਪ ਲੈਂਡ ਸਕੇਪਿੰਗ ਕਰਕੇ ਇਸ ਜਗ੍ਹਾ ਘਾਹ ਲਗਾਇਆ ਗਿਆ ਹੈ ।  ਵਾਟਰ ਸਪਲਾਈ ਵਿਭਾਗ ਦੁਆਰਾ ਸ਼ਹਿਰ ਵਾਸੀਆਂ ਦੇ ਪੀਣ ਲਈ ਪਾਣੀ ਇਕੱਠਾ ਕਰਨ ਲਈ ਬਣਾਏ ਗਏ ਸਟੋਰ ਟੈਂਕਾ ਦੇ ਦੁਆਲੇ ਬਣਾਏ ਗਏ  ਜੌਗਿੰਗ ਅਤੇ ਸਾਈਕਲਿੰਗ ਟਰੈਕ ਇੱਥੇ ਸੈਰ ਕਰਨ ਅਤੇ ਸਾਇਕਲਿੰਗ ਲਈ ਪਹੁੰਚੇ ਲੋਕਾਂ  ਲਈ ਇੱਕ ਵੱਖਰਾਂ ਤੇ ਅਜੀਬ ਨਜ਼ਾਰਾ ਪੇਸ਼ ਕਰਦੇ ਹਨ । 
 ਇਸ ਸਬੰਧੀ ਨਗਰ  ਨਿਗਮ ਬਠਿੰਡਾ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਤੀਰਥ ਰਾਮ ਨੇ ਦੱਸਿਆ ਕਿ ਇਸ ਜੌਗਰ ਪਾਰਕ ਵਿੱਚ ਸ਼ਹਿਰ ਵਾਸੀਆਂ ਦੇ ਚਲਾਉਣ ਲਈ 10  ਮਾਡਰਨ ਸਾਈਕਲ ਮੌਜੂਦ ਹਨ । ਉਨ੍ਹਾਂ ਦੱਸਿਆ ਕਿ ਲੋਕਾਂ ਦੀ ਹੋਰ ਵਧ ਰਹੀ ਜ਼ਰੂਰਤ  ਨੂੰ ਦੇਖਦਿਆ 10 ਹੋਰ ਸਾਈਕਲ ਖ੍ਰੀਦਣ ਲਈ  ਟੈਂਡਰ ਲਾਉਣ ਵਾਸਤੇ ਕੇਸ ਸਰਕਾਰ ਕੋਲ ਭੇਜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜੌਗਰ ਪਾਰਕ ਵਿਖੇ ਸਾਈਕਲਿੰਗ  ਲਈ 200 ਰੁਪਏ ਪ੍ਰਤੀ ਮਹੀਨਾਂ ਮੈਂਬਰਸਿਪ ਫ਼ੀਸ ਲਈ ਜਾਂਦੀ ਹੈ । ਮੈਂਬਰ ਬਣਨ ਉਪਰੰਤ ਵਿਅਕਤੀ ਨੂੰ ਪ੍ਰਤੀ ਦਿਨ 30  ਮਿੰਟ ਲਈ ਸਾਈਕਲ ਚਲਾਉਣ ਲਈ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 14  ਮਾਰਚ 2014  ਤੋਂ ਇਥੇ ਸਾਇਕਲਿੰਗ ਸ਼ੁਰੂ ਕੀਤੀ ਗਈ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ 113  ਵਿਅਕਤੀ  ਸਾਈਕਲਿੰਗ ਕਰਨ ਲਈ ਮੈਂਬਰਸ਼ਿਪ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮਾਰਚ -2014 ‘ਚ  23  ਵਿਅਕਤੀਆਂ , ਅਪ੍ਰੈਲ ‘ਚ 26  ਵਿਅਕਤੀਆਂ , ਮਈ ‘ਚ 25  ਵਿਅਕਤੀਆਂ, ਜੂਨ ‘ਚ 32 ਵਿਅਕਤੀਆਂ ਅਤੇ  ਜੁਲਾਈ ‘ਚ 7  ਵਿਅਕਤੀਆਂ  ਵੱਲੋਂ  ਸਾਈਕਲਿੰਗ ਲਈ  ਮੈਂਬਰਸ਼ਿਪ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇੱਥੇ ਸਾਈਕਲਿੰਗ  ਕਰਨ ਦਾ ਸਮਾਂ ਸਵੇਰੇ 5 ਤੋਂ 8  ਵਜੇ ਤੱਕ ਅਤੇ ਸ਼ਾਮ ਨੂੰ 5.00 ਵਜੇ ਤੋਂ ਰਾਤ 9.00 ਵਜੇ ਵਿਚਕਾਰ ਦਿੱਤਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਇਸ ਜੌਗਰ ਪਾਰਕ ਦੀ ਸਾਂਭ-ਸੰਭਾਲ ਵਾਸਤੇ ਨਗਰ ਨਿਗਮ ਬਠਿੰਡਾ ਵੱਲੋਂ ਲੈਂਡ ਸਕੈਪ ਅਫਸਰ ਤੋਂ ਇਲਾਵਾ 17  ਕਰਮਚਾਰੀ  ਨਿਯੁਕਤ ਕੀਤੇ ਗਏ ਹਨ ਜੋ ਇਸ ਦਾ ਪ੍ਰਬੰਧ ਚੰਗੇ ਢੰਗ ਨਾਲ ਚਲਾ ਰਹੇ ਹਨ ।  ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਨੂੰ ਇੱਥੇ ਸਥਾਪਤ ਕਰਨ ਦੀ ਯੋਜਨਾਂ ਪੰਜਾਬ ਦੇ ਉਪ-ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਨਿੱਜੀ ਦਿਲਚਸਪੀ ਨਾਲ ਤਿਆਰ ਕਰਵਾਈ ਗਈ ਸੀ ਅਤੇ ਇਸ ਪ੍ਰਾਜੈਕਟ ਦਾ ਉਦਘਾਟਨ ਵੀ  ਉਨ੍ਹਾਂ ਵੱਲੋਂ ਖੁਦ ਆਪਣੇ ਹੱਥੀ ਕੀਤਾ ਗਿਆ ਸੀ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply