Saturday, April 4, 2026

ਡੇਰਾ ਸ਼ਾਹ ਸ਼ਮਸ਼ ਤਵਰੇਜ ਦੀ ਯਾਦ ਵਿਚ 23ਵਾਂ ਵਿਸ਼ਾਲ ਜਾਗਰਣ ਸੰਪਨ

ਵਿਸ਼ੇਸ਼ ਤੌਰ `ਤੇ ਪਹੁੰਚੇ ਵਰਿੰਦਰ ਘੁਬਾਇਆ ਤੇ ਡਾ. ਜੱਸੀ
ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਗਾਂਧੀ ਨਗਰ ਵਿਚ ਸਥਿਤ ਡੇਰਾ ਸ਼ਾਹ ਸਮਸ਼ ਤਵਰੇਜ ਦੀ ਦਰਗਾਹ ਤੇ ਸੇਵਾ ਸਭਾ PPN23009201701ਸੁਸਾਇਟੀ ਵੱਲੋਂ 23ਵਾਂ ਵਿਸ਼ਾਲ ਜਾਗਰਨ ਮੇਢ ਰਾਪੂਤ ਧਰਮਸ਼ਾਲਾ ਵਿਚ ਅਯੋਜਤ ਕੀਤਾ ਗਿਆ।ਵਿਧਾਇਕ ਦਵਿੰਦਰ ਘੁਬਾਇਆ ਦੇ ਭਰਾ ਵਰਿੰਦਰ ਘੁਬਾਇਆ ਅਤੇ ਕਾਂਗਰਸ ਡਾਕਟਰ ਸੈਲ ਦੇ ਡਾ. ਯਸ਼ਪਾਲ ਜੱਸੀ ਮੁੱਖ ਮਹਿਮਾਨ ਜਦਕਿ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਡਾ. ਰਮੇਸ਼ ਵਰਮਾ, ਸਾਜਨ ਗੁਗਲਾਨੀ, ਮੋਹਿਤ ਗਿਲਹੋਤਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਚੇਅਰਮੈਨ ਧਰਮਪਾਲ ਢੱਲ, ਡੇਰਾ ਸੰਚਾਲਕ ਬਾਬਾ ਫੂਲਾਂ ਰਾਣੀ ਅਤੇ ਪ੍ਰੈਸ ਸਕੱਤਰ ਸੋਨੂੰ ਵਰਮਾ ਨੇ ਦੱਸਿਆ ਕਿ ਜਾਗਰਣ ਤੋਂ ਪਹਿਲਾਂ ਦੁਪਹਿਰ ਦੇ ਸਮੇਂ ਸ਼ਹਿਰ ਵਿਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜਿਸਦਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਸਵਾਗਤ ਕੀਤਾ ਗਿਆ ਅਤੇ ਵੱਖ ਵੱਖ ਥਾਵਾਂ ਤੇ ਸਵਾਗਤੀ ਗੇਟ ਲਗਾਏ ਗਏ।
PPN23009201703ਪ੍ਰੈਸ ਸਕੱਤਰ ਸੋਨੂੰ ਵਰਮਾ ਨੇ ਦੱਸਿਆ ਕਿ ਰਾਤ ਦੇ ਸਮੇਂ 6 ਤੋਂ 10 ਵਜੇ ਤੱਕ ਖੁਲਾ ਲੰਗਰ ਵੰਡਿਆ ਗਿਆ।ਉਨਾਂ ਦੱਸਿਆ ਕਿ ਰਾਜਪੂਤ ਧਰਮਸ਼ਾਲਾ ਵਿਚ ਅਯੋਜਤ ਜਾਗਰਨ ਵਿਚ ਮੁੱਖ ਮਹਿਮਾਨ ਵਰਿੰਦਰ ਘੁਬਾਇਆ, ਡਾ. ਯਸ਼ਪਾਲ ਜੱਸੀ, ਰਾਜਪੂਤ ਸਭਾ ਦੇ ਪ੍ਰਧਾਨ ਤਿਲਕ ਰਾਜ ਵਰਮਾ, ਅਗਰਵਾਲ ਸਭਾ ਦੇ ਸਰਪ੍ਰਸਤ ਐਡਵੋਕੇਟ ਸੰਜੀਵ ਮਾਰਸ਼ਲ, ਯੁਵਾ ਰਾਜਪੂਤ ਸਭਾ ਦੇ ਚੇਅਰਮੈਨ ਰੋਸ਼ਨ ਲਾਲ ਵਰਮਾ ਨੇ ਦੀਪ ਜਗਾਕੇ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਜਾਗਰਣ ਦੀ ਸ਼ੁਰੂਆਤ ਕਰਵਾਈ।ਭਜਨ ਗਾਇਕ ਵਿਸ਼ਾਲ ਵਰਮਾ ਨੇ ਬਾਬਾ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ।ਉਨਾਂ ਦੇ ਭਜਨ ਮਸਤ ਬਣਾ ਦੇਣਗੇ ਬੀਬਾ ਨੇ ਆਏ ਹੋਏ ਸੈਂਕੜਿਆਂ ਸ਼ਰਧਾਲੂਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਤੋਂ ਬਾਅਦ ਜਲੰਧ ਤੋਂ ਪਹੰੁਚੇ ਸੂਫੀ ਸੁਰ ਸਮਰਾਟ ਬੰਟੀ ਕਵਾਲ ਨੇ ਆਪਣੇ ਭਜਨਾ ਰਾਹੀਂ ਬਾਬਾ ਜੀ ਦਾ ਗੁਣਗਾਨ ਕੀਤਾ।ਉਨਾ ਦੀ ਕਵਾਲੀ ਜੇਤ ੂ ਰਨ ਨੂੰ ਮਨਾਉਣਾ, ਤਾਂ ਪਹਿਲਾ ਪਿਆਰ ਨੂੰ ਮਨਾ ਨੇ ਸਾਰਿਆਂ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ।ਇਸ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਕੀ ਵਰਮਾ ਅਤੇ ਸ਼ਟੀ ਵਰਮਾ ਵੱਲੋਂ ਸੰੁਦਰ ਅਤੇ ਮਨਮੋਹਕ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ।ਸਭਾ ਦੇ ਚੇਅਰਮੈਨ ਧਰਮਪਾਲ ਢੱਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਵੇਰੇ ਮੋਗਾ, ਬਠਿੰਡਾ, ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ, ਅਬੋਹਰ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਆਏ ਹੋਏ ਸ਼ਰਧਾਲੂਆਂ ਵੱਲੌਂ ਲਿਆਦਾ ਗਿਆ ਝੰਡਾ ਡੇਰੇ ਵਿਚ ਚੜਾਇਆ ਗਿਆ।ਉਸ ਤੋਂ ਬਾਅਦ ਡੇਰੇ ਦੀ ਮਹਿਲਾ ਭਜਨ ਮੰਡਲੀ ਵੱਲੋਂ ਬਾਬਾ ਜੀ ਦਾ ਕੀਰਤਨ ਕੀਤਾ ਗਿਆ।
ਜਾਗਰਣ ਵਿਚ ਸਭਾ ਦੇ ਮੀਤ ਪ੍ਰਧਾਨ ਅਸ਼ੋਕ ਵਰਮਾ, ਸਲਾਹਕਾਰ ਵਿਕ੍ਰਮ ਵਰਮਾ, ਖਜ਼ਾਨਚੀ ਮਿਠੁਨ ਵਰਮਾ, ਮੈਂਬਰ ਪਿੰ੍ਰਸ ਵਰਮਾ, ਸੋਰਭ ਵਰਮਾ, ਕਾਲੀ ਵਰਮਾ, ਨਿਖਿਲ, ਖਵਾਇਸ਼, ਰਾਹੁਲ ਵਰਮਾ, ਅਬੋਹਰ ਤੋਂ ਜਗਦੀਸ਼ ਵਰਮਾ, ਕੇਵਲ ਵਰਮਾ, ਮੋਗਾ ਤੋਂ ਰਾਜ ਕੁਮਾਰ ਢੱਲ, ਬਠਿੰਡਾ ਤੋਂ ਗੁਰਾਦਿੱਤਾ, ਵਿੱਕੀ ਵਰਮਾ, ਲਵਲੀ ਢੱਲ, ਗੋਰੀ ਸ਼ੰਕਰ, ਸੁਭਾਸ਼ ਵਰਮਾ, ਪਵਨ ਕੁਮਾਰ, ਦੇਸ ਰਾਜ, ਵਿੱਕੀ, ਅਜੈ ਵਰਮਾ, ਜਗਦੀਸ਼, ਸ਼ਮਾ ਵਰਮਾ, ਬੱਬੂ ਵਰਮਾ, ਮਾਨਸੀ ਵਰਮਾ, ਅਲਮੋਲ ਵਰਮਾ, ਕਾਰਤਿਕ ਵਰਮਾ, ਵੰਸ਼ ਵਰਮਾ, ਵੈਭਵ ਵਰਮਾ, ਭੂਮੀ ਵਰਮਾ ਅਤੇ ਹੋਰਨਾਂ ਨੇ ਸਹਿਯੋਗ ਕੀਤਾ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply