Wednesday, September 30, 2026

ਜ਼ਰੂਰਤਮੰਦ ਕੰਨਿਆ ਨੂੰ ਵਿਆਹ ਲਈ ਭੇਂਟ ਕੀਤਾ ਸਮਾਨ

ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਰੂਰਤਮੰਦ ਕੰਨਿਆਵਾਂ ਦੇ ਵਿਆਹ ਵਿਚ ਸਮਾਨ ਭੇਂਟ ਕਰਨ ਵਾਲੀ ਸੰਸਥਾ ਰਾਮ ਰੁਣੇਚੇ ਵਾਲਾ PPN23009201702ਬਾਬਾ ਭਲੀ ਕਰੇਗਾ ਵੱਲੋਂ ਰਾਜਪੂਤ ਸਭਾ ਵਿਚ ਅਯੋਜਤ ਜਾਗਰਨ ਦੌਰਾਨ ਗੁਰੂ ਨਾਨਕ ਕਲੋਨੀ ਵਾਸੀ ਇੱਕ ਜ਼ਰੂਰਤਮੰਦ ਕੰਨਿਆ ਦੇ ਵਿਆਹ ਲਈ ਜ਼ਰੂਰੀ ਸਮਾਨ ਭੇਂਟ ਕੀਤਾ ਗਿਆ।
ਜਾਣਕਾਰੀ ਦਿੰੰਦੇ ਹੋਏ ਸੰਸਥਾ ਦੇ ਪ੍ਰਧਾਨ ਧਰਮਪਾਲ ਢੱਲ ਨੇ ਦੱਸਿਆ ਕਿ ਉਕਤ ਸਮਾਨ ਵਿਚ ਇੱਕ ਪੇਟੀ, ਇੱਕ ਬੈਡ, ਪੰਜ ਸੂਟ, 31 ਬਰਤਨ, ਸੰਦੂਕ ਅਤੇ ਹੋਰ ਜ਼ਰੂਰਤ ਦਾ ਸਮਾਨ ਭੇਂਟ ਕੀਤਾ।ਇਸ ਮੋਕੇ ਮੁੱਖ ਮਹਿਮਾਨ ਵਰਿੰਦਰ ਘੁਬਾਇਆ ਅਤੇ ਡਾ. ਯਸ਼ਪਾਲ ਜੱਸੀ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਭਲਾਈ ਦ ਕੰਮਾਂ ਦੀ ਸ਼ਲਾਘਾ ਕੀਤੀ ਗਈ।ਸੰਸਥਾ ਦੇ ਪ੍ਰੈਸ ਸਕੱਤਰ ਸੋਨੂੰ ਵਰਮਾ ਨੇ ਦੱਸਿਆ ਕਿ ਸੰਸਥਾ ਵੱਲੌਂ ਜ਼ਰੂਰਤਮੰਦ ਕੰਨਿਆਵਾਂ ਦੇ ਵਿਆਹ ਦੇ ਲਈ ਸਮਾਨ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ।ਜੇਕਰ ਕੋਈ ਵੀ ਵਿਅਕਤੀ ਆਪਣੀ ਲੜਕੀ ਦੇ ਵਿਆਹ ਲਈ ਸਮਾਨ ਲੈਣ ਦਾ ਇਛੁੱਕ ਹੈ ਤਾਂ ਉਹ ਸੰਸਥਾ ਦੇ ਅਹੁੱਦੇਦਾਰਾਂ ਨਾਲ ਸੰਪਰਕ ਕਰ ਸਕਦਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply