ਇੱਛਾਪੂਰਨ ਮੰਦਰ ਵਿਚ ਲੱਗੀਆਂ ਨਵਰਾਤਿਆਂ ਦੀਆਂ ਰੋਣਕਾਂ
ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਰਾਧਾ ਸਵਾਮੀ ਕਲੋਨੀ ਵਿਚ ਸਥਿਤ ਇੱਛਾ ਪੂਰਨ ਜੈ ਮਾਂ ਵੈਸ਼ਨਵੀ ਮੰਦਰ ਵਿਚ ਪਰਮ
ਪੂਜਨੀਕ ਸੋਨੂੰ ਦੇਵਾ ਜੀ ਦੀ ਪਵਿੱਤਰ ਅਗਵਾਈ ਵਿਚ ਮਹਾਮਾਈ ਦੇ ਪਵਿੱਤਰ ਨਵਰਾਤਿਆਂ ਮੌਕੇ ‘ਆਏ ਨਵਰਾਤੇ ਮਾਤਾ ਦੇ’ ਧਾਰਮਿਕ ਪ੍ਰੋਗਰਾਮ ਸ਼ੁਰੂ ਹੋ ਗਿਆ।ਵਿਜੈ ਕਟਾਰੀਆ, ਕਰਨ ਵਧਵਾ, ਵਿਕਾਸ ਛਾਬੜਾ, ਵਿਨੋਦ ਕੁੱਕੜ, ਜੁਗਨੂ ਨਾਗਪਾਲ ਅਤੇ ਸੋਨੂੰ ਕਟਾਰੀਆ ਨੇ ਮਹਾਮਾਈ ਦਾ ਸੰਗੀਤਮਈ ਕੀਰਤਨ ਕੀਤਾ।ਇਸ ਤੋਂ ਪਹਿਲਾਂ ਵਿਜੈ ਕਟਾਰੀਆ ਅਤੇ ਯਸ਼ਵੰਤ ਪੁਰੀ ਦੇ ਪਰਿਵਾਰ ਵੱਲੋਂ ਪੂਜਨ ਕਰਵਾਇਆ ਗਿਆ।
ਪੂਜਨੀਕ ਸੋਨੂੰ ਦੇਵਾ ਜੀ ਨੇ ਸ਼ਰਧਾਲੂਆਂ ਨੂੰ ਨਵਰਾਤੇ ਤਿਓਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਨਵਰਾਤਿਆਂ ਵਿਚ ਮਹਾਮਾਈ ਦੀ ਅਰਾਧਨਾ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਨਾਂ ਵਿਸ਼ੇਸ਼ ਦਿਨਾਂ ਵਿਚ ਮਹਾਮਾਈ ਦੀ ਅਰਾਧਨਾ ਕਰਨ ਵਾਲੇ ਭਗਤ ਨੂੰ ਜਿਆਦਾ ਪੁਨ ਪ੍ਰਾਪਤ ਹੁੰਦਾ ਹੈ ਅਤੇ ਸਾਰੇ ਕਸ਼ਟ ਦੂਰ ਹੁੰਦੇ ਹਨ।ਨਵਰਾਤਿਆਂ ਵਿਚ ਦੀਨ ਦੁਖੀਆਂ ਅਤੇ ਪੀੜਤਾਂ ਦੀ ਸਹਾਇਤਾ ਕਰਨੀ ਚਾਹੀਦਾ ਹੈ।ਸ਼ਰਧਾਲੂਆਂ ਅਤੇ ਸੋਨੂੰ ਦੇਵਾ ਜੀ ਵੱਲੌਂ ਸਮੂਹਿਕ ਪ੍ਰਾਥਣਾਂ ਕਰਦੇ ਹੋਏ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਗਈ।
ਜਾਣਕਾਰੀ ਮੁਤਾਬਕ 27 ਸਤੰਬਰ ਤੱਕ ਹਰ ਰੋਜ਼ ਮੰਦਰ ਵਿਚ ਰਾਤ 8 ਤੋਂ 9.30 ਵਜੇ ਤੱਕ ਮਹਾਮਾਈ ਦਾ ਕੀਰਤਨ ਹੋਵੇਗਾ।ਉਸ ਤੋਂ ਬਾਅਦ ਨਵਰਾਤੇ ਮਹਾਤਮ ਕਥਾ ਮਗਰੋਂ ਨਵਰਾਤਿਆਂ ਦਾ ਪ੍ਰਸਾਦ ਵੰਡਿਆ ਜਾਵੇਗਾ।28 ਸਤੰਬਰ ਵੀਰਵਾਰ ਨੂੰ ਸ਼੍ਰੀ ਦੁਰਗਾ ਅਸ਼ਟਮੀ ਦੇ ਮੌਕੇ ਮਹਾਮਾਈ ਦਾ ਵਿਸ਼ਾਲ ਜਾਗਰਣ ਹੋਵੇਗਾ।29 ਸਤੰਬਰ ਮਹਾਨਵਮੀ ਤਿਓਹਾਰ ਮੌਕੇ ਸਵੇਰੇ 10 ਵਜੇ ਹਵਨ ਯੱਗ ਤੋ ਬਾਅਦ ਅਤੁੱਟ ਲੰਗਰ ਚਲੇਗਾ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media