Monday, September 28, 2026

ਆਰਿਆ ਸਮਾਜ ਲੋਹਗੜ੍ਹ ਅੰਮ੍ਰਿਤਸਰ `ਚ ਡੀ.ਏ.ਵੀ ਪਬਲਿਕ ਸਕੂਲ ਵਲੋਂ ਹਵਨ ਦਾ ਅਯੋਜਨ

ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਆਰਿਆ ਪ੍ਰਦੇਸਿ਼ਕ ਪ੍ਰਤੀਨਿਧੀ ਉਪ ਸਭਾ ਪੰਜਾਬ ਦੀ ਅਗਵਾਈ ਹੇਠ ਪ੍ਰਧਾਨ ਆਰਿਆ ਰਤਨ PPN2409201713ਡਾ. ਪੂਨਮ ਸੂਰੀ, ਪਦਮ ਸ਼੍ਰੀ ਅਲੰਕ੍ਰਿਤ ਆਰਿਆ ਪ੍ਰਦੇਸਿ਼ਕ ਪ੍ਰਤੀਨਿਧੀ ਸਭਾ ਨਵੀ ਦਿੱਲੀ ਤੇ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਅਤੇ ਪ੍ਰਧਾਨ ਆਰਿਆ ਪ੍ਰਦੇਸਿ਼ਕ ਪ੍ਰਤੀਨਿੱਧੀ ਉਪ ਸਭਾ ਪੰਜਾਬ ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ ਤੇ ਏਡਿਡ ਸਕੂਲਜ਼ਨਵੀਂ ਦਿੱਲੀ ਦੇ ਅਸ਼ੀਰਵਾਦ ਨਾਲ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਲੋਂ ਆਰਿਆ ਸਮਾਜ ਲੋਹਗੜ੍ਹ ਵਿੱਚ 24 ਸਤੰਬਰ  ਨੂੰ ਕਰਵਾਇਆ ਗਿਆ ।
ਇਸ ਸ਼ੁੱਭ ਮੌਕੇ `ਤੇ ਮੁੱਖ ਮਹਿਮਾਨ ਸੁਰਿੰਦਰ ਮਹਿਰਾ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵਕ, ਕਮਲ ਮਹਿਰਾ, ਸ਼਼੍ਰੀਮਤੀ ਸ਼ਮਾ ਮਹਿਰਾ, ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਸੈਕਟਰੀ, ਆਰਿਆ ਪ੍ਰਦੇਸਿ਼ਕ ਪ੍ਰਤੀਨਿੱਧੀ ਉਪ ਸਭਾ ਪੰਜਾਬ, ਡਾ. ਵੀ.ਪੀ ਲੱਖਣਪਾਲ ਚੇਅਰਮੈਨ ਆਰਿਆ ਸਮਾਜ ਲੋਹਗੜ੍ਹ, ਐਡਵੋਕੇਟ ਸੁਦਰਸ਼ਨ ਕਪੂਰ ਮੈਂਬਰ ਐਲ.ਐਮ.ਸੀ ਤੇ ਪਿ੍ਰੰਸੀਪਲ ਅਜੈ ਬੇਰੀ ਇਸ ਹਵਨ ਵਿੱਚ ਯਜਮਾਨ ਸਨ ।
ਡਾ. ਵੀ.ਪੀ. ਲੱਖਣਪਾਲ ਚੇਅਰਮੈਨ ਆਰਿਆ ਸਮਾਜ ਲੋਹਗੜ੍ਹ, ਸ਼੍ਰੀਮਤੀ ਸੁਨੀਤਾ ਸ਼ਰਮਾ ਪਿ੍ਰੰਸੀਪਲ ਆਰਿਆ ਸਮਾਜ, ਲੋਹਗੜ੍ਹ, ਐਡਵੋਕੇਟ ਸੁਦਰਸ਼ਨ ਕਪੂਰ ਮੈਂਬਰ ਐਲ.ਐਮ.ਸੀ, ਪ੍ਰਸਿੱਧ ਆਰਿਆ ਸਮਾਜੀ ਦਿਨੇਸ਼ ਆਰਿਆ, ਕੈਪਟਨ ਸੰਜੀਵ ਖੰਨਾ, ਧਰਮਵੀਰ ਅਤੇ ਡੀ.ਏ.ਵੀ ਸੰਸਥਾਵਾਂ ਅਤੇ ਵੱਖ-ਵੱਖ ਸਕੂਲਾਂ ਦੇ ਮੁੱਖ ਅਧਿਆਪਕ ਪਿ੍ਰੰਸੀਪਲ ਪਰਮਜੀਤ ਕੁਮਾਰ, ਪਿ੍ਰੰਸੀਪਲ ਡਾ. ਅਨੀਤਾ ਮੈਨਨ, ਸ਼੍ਰੀਮਤੀ ਲਖਵਿੰਦਰ ਕੌਰ ਟੀਚਰ ਇੰਚਾਰਜ ਮੌਜੂਦ ਰਹੇ ।
ਇਹ ਹਵਨ ਸੰਨ 1778 ਵਿੱਚ ਜਲੰਧਰ ਦੇ ਕੋਲ ਬ੍ਰਾਹਮਣ ਪਰਿਵਾਰ ਵਿੱਚ ਜੰਮੇ ਸ਼੍ਰੀ ਗੁਰੂ ਵਿਰਜਾਨੰਦ ਨੂੰ ਸਮਰਪਿਤ ਸੀ।ਇਸ ਮਹਾਨ ਸੰਤ ਨੇ ਸਵਾਮੀ ਦਇਆਨੰਦ ਜੀ ਦੇ ਗੁਰੂ ਬਣ ਕੇ ਉਹਨਾਂ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ।ਸਵਾਮੀ ਦਇਆਨੰਦ ਜੀ ਇੱਥੋਂ ਤੱਕ ਕਹਿੰਦੇ ਸੀ ਕਿ ਸਵਾਮੀ ਵਿਰਜਾਨੰਦ ਜੀ ਦੇ ਬਿਨਾਂ ਦਇਆਨੰਦ ਜੀ ਦੀ ਕੋਈ ਹੋਂਦ ਨਹੀਂ ਹੈ।ਵੈਦਿਕ ਧਰਮ ਵਿੱਚ ਵਿਰਜਾਨੰਦ ਤੇ ਦਇਆਨੰਦ ਜੀ ਵਰਗੀ ਕੋਈ ਵੀ ਮਹਾਨ ਸ਼ਖ਼ਸੀਅਤ ਨਹੀਂ ਹੋਈ ।
ਇਸ ਸ਼ੁੱਭ ਮੌਕੇ ਤੇ ਅਧਿਆਪਕ ਵਰਗ ਜਿੰਨ੍ਹਾਂ ਦੀ ਵਰੇ੍ਹਗੰਢ ਅਤੇ ਸਕੂਲ ਦੇ ਵਿਦਿਆਰਥੀ ਜਿੰਨ੍ਹਾਂ ਦਾ ਜਨਮਦਿਨ ਸਤੰਬਰ ਮਹੀਨੇ ਆਉਂਦਾ ਹੈ, ਉਹਨਾਂ ਨੂੰ ਇਸ ਹਵਨ ਵਿੱਚ ਪਰਿਵਾਰ ਸਹਿਤ ਦਾ ਸੱਦਾ ਭੇਜਿਆ ਗਿਆ ਤਾਂ ਜੋ ਇਸ ਹਵਨ ਦੇ ਦੌਰਾਨ ਉਸ ਪਰਮਪਿਤਾ ਪ੍ਰਮੇਸ਼ਵਰ ਤੋਂ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਜਿਊਣ ਦੇ ਲਈ ਅਸੀ਼ਰਵਾਦ ਪ੍ਰਾਪਤ ਕਰ ਸਕਣ।ਇਸ ਮੌਕੇ  ਵਿਦਿਆਰਥੀਆਂ ਦੁਆਰਾ ਭਜਨ ਪੇਸ਼ ਕੀਤੇ ਗਏ।ਸਵਾਮੀ ਵਿਰਜਾਨੰਦ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਸੁਆਮੀ ਵਿਰਜਾਨੰਦ ਜੀ ਦੁਆਰਾ ਸਵਾਮੀ ਦਇਆਨੰਦ ਜੀ ਦੇ ਵਿਅਕਤੀਤਵ ਨੂੰ ਨਿਖਾਰਣ `ਤੇ ਚਾਨਣ ਪਾਇਆ ਗਿਆ ।
ਡੀ.ਏ.ਵੀ ਕਾਲਜ ਦੇ ਸੰਸਕ੍ਰਿਤ ਵਿਭਾਗ ਤੋਂ ਪ੍ਰੋ. ਕੁਲਦੀਪ ਆਰਿਆ ਨੇ ਵਿਰਜਾਨੰਦ ਜੀ ਦੇ ਬਚਪਨ ਤੇ ਚਾਨਣਾ ਪਾਇਆ ਅਤੇ ਸੰਸਕ੍ਰਿਤ ਦੇ ਮਹੱਤਵ ਨੂੰ ਸਪੱਸ਼ਟ ਕੀਤਾ ਤੇ ਉਥੇ ਹਾਜ਼ਰ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਹੋਰ ਹੋਣਹਾਰ ਹੋਣ ਦੇ ਲਈ ਗਾਯਤ੍ਰੀ ਮੰਤ੍ਰ ਦਾ ਜਾਪ ਕਰਨ ਲਈ ਪ੍ਰੇਰਿਆ।ਇਸ ਸਮਾਰੋਹ ਦੇ ਦੌਰਾਨ ਡੀ.ਏ.ਵੀ.ਪਬਲਿਕ ਸਕੂਲ ਦੁਆਰਾ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਉਤਸ਼ਾਹਿਤ ਕਰਦੇ ਹੋਏ ਸਕੂਲ ਦੀ ਵਰਦੀ ਅਤੇ ਜੁੱਤੇ ਦਿੱਤੇ ਗਏ ਅਤੇ ਸਤੰਬਰ ਮਹੀਨੇ ਦੇ ਜਨਮਦਿਨ ਵਾਲੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਪੌਦੇ ਵੀ ਵੰਡੇ ਗਏ।ਆਰਿਆ ਯੁਵਕ ਸਭਾ ਵੱਲੋਂ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਕਾਪੀਆਂ ਵੀ ਵੰਡੀਆਂ ਗਈਆਂ ।
ਜੇ.ਪੀ. ਸ਼ੂਰ ਜੀ ਨੇ ਆਪਣੇ ਸੁਨੇਹੇ ਵਿੱਚ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਭੇਜਿਆ।ਕਮਲ ਮਹਿਰਾ ਜੀ ਨੇ ਕਿਹਾ ਕਿ ਆਰਿਆ ਸਮਾਜ ਹਮੇਸ਼ਾਂ ਹੀ ਸਮਾਜ ਦੇ ਚੰਗੇ ਕੰਮਾਂ ਅਤੇ ਮਹਿਲਾ ਸ਼ਕਤੀਕਰਣ ਨੂੰ ਪ੍ਰੋਤਸਾਹਿਤ ਕਰਦੇ ਹਨ।ਡਾ. ਵੀ.ਪੀ. ਲੱਖਣਪਾਲ ਚੇਅਰਮੈਨ ਆਰਿਆ ਸਮਾਜ ਲੋਹਗੜ੍ਹ ਨੇ ਆਰਿਆ ਪ੍ਰਦੇਸਿ਼ਕ ਪ੍ਰਤੀਨਿਧੀ ਉਪ ਸਭਾ ਪੰਜਾਬ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਡੀ.ਏ.ਵੀ. ਸੰਸਥਾ ਸਮਾਜ ਵਿੱਚ ਸਵਾਮੀ ਦਇਆਨੰਦ ਜੀ ਦੇ ਸਿਧਾਂਤਾਂ ਨੂੰ ਪ੍ਰਸਾਰਿਤ ਕਰ ਰਹੀ ਹੈ ।
ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਨੀਲਮ ਕਾਮਰਾ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਾਨੂੰ ਉਨ੍ਹਾਂ ਦੁਆਰਾ ਦੱਸੇ ਗਏ ਮਾਰਗ ਤੋਂ ਪ੍ਰੇਰਨਾ ਲੈ ਕੇ ਪਵਿੱਤਰ ਤੇ ਨਿਸ਼ਕਾਮ ਭਾਵ ਨਾਲ ਕੰਮ ਕਰਨਾ ਪਵੇਗਾ ਤਾਂਕਿ ਸਮਾਜ ਦੇ ਹਰੇਕ ਵਿਅਕਤੀ ਆਪਣੇ ਤਨ, ਮਨ ਤੇ ਧਨ ਨਾਲ ਸੇਵਾ ਕੰਮਾਂ ਵਿੱਚ ਲੱਗੇ ਰਹਿਣ।ਇਸ ਮੌਕੇ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇ਼ਸ ਕੁਮਾਰ, ਪਿ੍ਰੰਸੀਪਲ ਡੀ.ਏ.ਵੀ. ਕਾਲਜ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਸਾਨੂੰ ਉਨ੍ਹਾਂ ਦੇ ਜੀਵਨ ਦੀ ਪ੍ਰਭੂ ਭਗਤੀ, ਸਖ਼ਤ ਮਿਹਨਤ, ਸਾਦਗੀ ਤੇ ਤਪੱਸਿਆ ਵਰਗੇ ਨੈਤਿਕ ਮੁੱਲਾਂ ਨੂੰ ਅਪਣਾ ਕੇ ਸਹੀ ਅਰਥਾਂ ਵਿੱਚ ਆਰਿਆ ਬਨਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਹਵਨ ਵਿੱਚ ਆਏ ਹੋਏ ਸਾਰੇ ਯਜਮਾਨਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਅਸੀਂ ਸਹੀ ਅਰਥਾਂ ਵਿੰਚ ਊਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ ਤਾਂ ਧਰਮ, ਮਾਨਵ ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨਾ ਪਵੇਗਾ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply