ਪੂਨਾ ਵਿਖੇ ਹੋਣ ਵਾਲੀ ਰਾਸ਼ਟਰ ਪੱਧਰੀ ਚੈਂਪੀਅਨਸ਼ਿਪ ਵਿੱਚ ਲੈਣਗੇ ਹਿੱਸਾ – ਜਸਪਾਲ ਸਿੰਘ
ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨ੍ਹੀ ਮਾਈ ਭਾਗੋ ਸਕੂਲ ਤਰਨ ਤਾਰਨ ਵਿਖੇ ਸੰਪੰਨ ਹੋਈ 6ਵੀਂ ਏ.ਐਸ.ਆਈ.ਐਸ.ਸੀ ਇੰਟਰ ਜੋਨਲ ਐਥਲੈਟਿਕਸ ਚੈਂਪੀਅਨਸ਼ਿਪ `ਚ ਤਰਨ ਤਾਰਨ ਜੋਨ ਦਾ ਸੇਂਟ ਫਰਾਂਸਿਸ ਕਾਨਵੈਂਟ ਸਕੂਲ ਅੰਮ੍ਰਿਤਸਰ ਮੋਹਰੀ ਰਿਹਾ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਂਦਿਆਂ ਸਕੂਲ ਦੇ ਐਥਲੈਟਿਕਸ ਕੋਚ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ 30 ਸਕੂਲਾਂ ਨੇ ਹਿੱਸਾ ਲਿਆ, ਜਿਸ ਦੌਰਾਨ ਚੈਂਪੀਅਨ ਤਾਜ ਸਕੂਲ ਦੇ ਸਿਰ ਸੱਜਿਆ।ਸਕੂਲ ਦੇ ਵਿਦਿਆਰਥੀ ਰਿਤਿਸ਼ ਖੋਸਲਾ ਤੇ ਅਰਸ਼ਪ੍ਰੀਤ ਕੌਰ ਬੈਸਟ ਐਥਲੈਟਿਕਸ ਖਿਡਾਰੀ ਐਲਾਨੇ ਗਏ।ਹਰਸਿਮਰਨਜੀਤ ਸਿੰਘ ਨੇ 800, 200 ਮੀਟਰ ਰੇਸ ਵਿੱਚ ਗੋਲਡ ਮੈਡਲ ਤੇ ਸਿਲਵਰ ਮੈਡਲ, ਸ਼ਰਨਪ੍ਰੀਤ ਸਿੰਘ ਨੇ 100 ਮੀਟਰ ਰੇਸ ਵਿੱਚ ਗੋਲਡ ਮੈਡਲ, ਕਿਰਨਪ੍ਰੀਤ ਕੌਰ 800, 400 ਮੀਟਰ ਵਿੱਚ ਗੋਲਡ ਮੈਡਲ, ਮਾਨਿਕਦੀਪ ਕੌਰ 100 ਮੀਟਰ ਰੇਸ ਵਿੱਚ ਗੋਲਡ ਮੈਡਲ, ਬੈਨਿਕਾ ਭਾਟੀਆ 3.5 ਕਿਲੋਮੀਟਰ ਪੈਦਲ ਚਾਲ ਵਿੱਚ ਗੋਲਡ ਮੈਡਲ ਹਾਂਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਸ ਤੋਂ ਬਾਅਦ ਇੰਨ੍ਹਾਂ ਖਿਡਾਰੀਆਂ ਤੇ ਤਰਨ ਤਾਰਨ ਦੇ ਖਿਡਾਰੀਆਂ ਨੇੇ ਸਾਂਝੇ ਤੌਰ `ਤੇ 8ਵੀਂ ਏ.ਐਸ.ਆਈ.ਐਸ.ਸੀ ਨਾਰਥਨ ਰਿਜਨ ਐਥਲੈਟਿਕਸ ਮੀਟ ਬਰਨਾਲਾ ਵਿਖੇ ਸ਼ਮੂਲੀਅਤ ਕੀਤੀ ਤੇ ਆਪਣੇ ਬੇਮਿਸਾਲ ਖੇਡ ਦੇ ਬਲਬੂਤੇ ਓਵਰਆਲ ਚੈਂਪੀਅਨਸ਼ਿਪ ਤੇ ਕਬਜ਼ਾ ਜਮਾਇਆ ਤੇ ਪੂਨਾ ਵਿਖੇ 26 ਤੋਂ 29 ਅਕਤੂਬਰ ਤੱਕ ਆਯੋਜਿਤ ਹੋਣ ਵਾਲੀ ਕੌਮੀ ਐਥਲੈਟਿਕਸ ਚੈਂਪੀਅਨਸ਼ਿਪ ਦੇ ਲਈ ਰਾਹ ਪੱਧਰਾ ਕੀਤਾ ਹੈ।ਸਕੂਲ ਪ੍ਰਿੰਸੀਪਲ ਸਿਸਟਰ ਟ੍ਰੀਸਾ ਤੇ ਡਾਇਰੈਕਟਰ ਫਾਦਰ ਮੈਥਯੂ ਨੇ ਖਿਡਾਰੀਆਂ ਤੇ ਕੋਚ ਜਸਪਾਲ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਜੋ ਵਿਅਕਤੀ ਸਖਤ ਮਿਹਨਤ ਕਰਦੇ ਹਨ ਉਹ ਆਪਣੇ ਹਮੇਸ਼ਾਂ ਕਾਮਯਾਬ ਰਹਿੰਦੇ ਹਨ।ਇਸ ਮੌਕੇ ਖਿਡਾਰੀ ਹਰਸਿਮਰਜੀਤ ਸਿੰਘ, ਅਰਸ਼ਪ੍ਰੀਤ ਕੌਰ, ਕਿਰਨਪ੍ਰੀਤ ਕੌਰ, ਰਿਤਿਸ਼ ਖੌਂਸਲਾ ਤੇ ਮਾਨਕਦੀਪਕ ਕੌਰ ਆਦਿ ਵੀ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …