ਬਟਾਲਾ, 26 ਸਤੰਬਰ (ਨਰਿੰਦਰ ਬਰਨਾਲ) – ਸਕੂਲਾਂ ਵਿਚ ਸਵੇਰ ਦੀ ਸਭਾ ਦਾ ਬੜਾ ਮਹੱਤਵ ਹੁੰਦਾ ਹੈ, ਜੇਕਰ ਸਵੇਰ ਦੀ ਸਭਾ ਵਧੀਆ ਤੇ ਪ੍ਰਭਾਵਸ਼ਾਂਲੀ ਹੋਵੇਗੀ
ਤਾਂ ਸਾਰੇ ਦਿਨ ਦੀ ਸੂਰੂਆਤ ਵੀ ਵਧੀਆ ਰਹੇਗੀ।ਜੇਕਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਨਜ਼ਦੀਕ ਬਟਾਲਾ (ਗੁਰਦਾਸਪੁਰ) ਦੀ ਸਵੇਰ ਦੀ ਸਭਾ ਵੇਖੀਏ ਤਾਂ ਮਨ ਖੁਸ਼ ਹੋ ਜਾਂਦਾ ਹੈ।ਜੈਤੋਸਰਜਾ ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਤੇ ਸਮੂਹ ਸਟਾਫ ਦੇ ਸਹਿਯੋਗ ਸਦਕਾ, ਵਿਦਿਆਰਥੀਆਂ ਵੱਲੋ ਹਾਰਮੋਨੀਅਮ ਅਤੇ ਤਬਲੇ ਦੇ ਨਾਲ ਗਾਇਨ ਕੀਤੇ ਸਬਦ, ਵਿਦਿਆਰਥੀਆਂ ਦੀ ਵਰਦੀ ਤੇ ਟਾਈ-ਬੈਲਟ ਤੇ ਆਈ ਕਾਰਡ ਦੀਆਂ ਹਾਊਸ ਵਾਈਜ਼ ਰੰਗਾਂ ਨਾਲ ਸਿੰਗਾਰੀਆਂ ਹੋਈਆਂ ਡੋਰੀਆਂ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰਦੀਆਂ ਹਨ।ਪੀ.ਟੀ.ਆਈ ਤੇ ਖਾਸ ਕਰਕੇ ਸੰਸਾਰ ਪ੍ਰਸਿੱਧ ਹਾਕੀ ਕੋਚ ਪ੍ਰਭਜੋਤ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਦੀਆਂ ਕੋਸਿਸ਼ਾਂ ਸਦਕਾ, ਯੋਗਾ ਤੇ ਖੇਡਾਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਵਿਸ਼ਾ ਵਾਇਜ ਅਧਿਆਪਕਾਂ ਵਲਂੋ ਰੋਜਾਨਾ ਹੀ ਆਪਣੇ ਵਿਸ਼ੇ ਕਾਮਯਾਬ ਹੋਣ ਦੇ ਨੁਕਤੇ ਵਿਦਿਆਰਥੀਆਂ ਨਾਂਲ ਸਾਂਝੇ ਕੀਤੇ ਜਾਂਦੇ ਹਨ।ਸਵੇਰ ਦੀ ਸਭਾ ਵਿਚ ਹੀ ਧਾਰਮਿਕ ਸ਼ਬਦ ਤੇ ਡਰਿਲ ਤੋ ਬਾਅਦ ਪ੍ਰਸ਼ਨਾਂ ਉਤਰਾਂ ਦਾ ਸਿਲਸਿਲਾ ਜਾਰੀ ਹੁੰਦਾ ਹੈ।ਜੇਕਰ ਕਿਸੇ ਅਧਿਆਪਕ ਨੇ ਲੰਬੀ ਕੋਈ ਆਪਣੀ ਛੁੱੱਟੀ ਕਰਨੀ ਹੁੰਦੀ ਹੈ, ਉਸ ਦੀ ਨੋਟਿੰਗ ਸਵੇਰ ਦੀ ਸਭਾ ਵਿਚ ਹੀ ਕਰਵਾ ਦਿਤੀ ਜਾਂਦੀ ਹੈ।ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਸਾਂਇੰਸ ਵਿਸ਼ੇ ਨਾਲ ਸਬੰਧਿਤ ਹੋਣ ਕਰਕੇ ਆਪ ਖੁੱਦ ਕਲਾਸਾਂ ਦੀ ਨਿਗਰਾਨੀ ਕਰਨ ਦੇ ਨਾਲ ਘਰਾਂ ਵਿਚੋ ਗੈਰਹਾਜਰ ਵਿਦਿਆਰਥੀਆਂ ਨੂੰ ਲੈਣ ਜਾਂਦੇ ਹਨ ਤੇ ਇਸ ਕੰਮ ਵਿਚ ਸਮੁੱਚਾ ਸਟਾਫ ਤੇ ਪਿੰਡ ਵਾਸੀ ਉਹਨਾਂ ਦੇ ਨਾਲ ਖੜੇ ਹੁੰਦੇ ਹਨ।ਸਮੂੱਚੀਆਂ ਕੋਸਿਸਾਂ ਸਦਕਾ ਹੀ ਸਕੂਲ ਦੀ ਹਾਜ਼ਰੀ ਪੂਰੀ ਰਹਿੰਦੀ ਹੈ।ਸਕੂਲ ਪਿ੍ਰੰਸੀਪਲ ਦਾ ਕਹਿਣਾ ਹੈ, ਵਿਦਿਆਰਥੀਆਂ ਦੀ ਪੜਾਈ ਤੇ ਸਕੂਲ ਵਾਸਤੇ ਸੇਵਾ ਕਰਕੇ ਖੁਸ਼ੀ ਮਹਿਸੂਸ ਹੁੰਦੀ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media