ਬਠਿੰਡਾ, 26 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ
ਪਰਮਜੀਤ ਸਿੰਘ ਸਮੇਤ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਚਿਲਡਰਨ ਹੋਮ ਦਾ ਦੌਰਾ ਕੀਤਾ।ਉਹਨਾਂ ਨੇ ਬੱਚਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਹਨਾਂ ਦੀ ਪੜਾਈ ਬਾਰੇ ਪੁੱਛ ਪੜਤਾਲ ਕੀਤੀ।ਇਸ ਉਪਰੰਤ ਉਹਨਾਂ ਕਿਹਾ ਕਿ ਬੱਚਿਆਂ ਦੀ ਪੜਾਈ ਲਿਖਾਈ ਦਾ ਵਿਸ਼ੇਸ਼ ਤੌਰ `ਤੇ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਪੜਾਈ ਲਿਖਾਈ ਕੋਈ ਦਿੱਕਤ ਪੇਸ਼ ਨਹੀਂ ਆ ਰਹੀ।ਸੀ.ਜੇ.ਐਮ/ਸਕਤਰ ਨੇ ਉਹਨਾਂ ਨੂੰ ਅੰਗਰੇਜ਼ੀ ਅਤੇ ਆਮ ਗਿਆਨ ਦੀ ਮਹੱਤਤਾ ਬਾਰੇ ਦਸਿਆ।ਉਹਨਾਂ ਨੇ ਲਗਾਤਾਰ ਬੱਚਿਆਂ ਦਾ ਟੈਸਟ ਲੈਂਦੇ ਰਹਿਣ ਲਈ ਕਿਹਾ ਤਾਂ ਕਿ ਉਹ ਕੁੱਝ ਸਿੱਖ ਸਕਣ ਅਤੇ ਅਜ਼ਾਦ ਤੇ ਜਿੰਮੇਵਾਰ ਨਾਗਿਰਕ ਬਣ ਸਕਣ।
ਚਿਲਡਰਨ ਹੋਮ ਦੇ ਸਾਰੇ ਸਟਾਫ ਵਿਚੋਂ ਜੋ ਹਾਜ਼ਰ ਸਨ, ਉਹਨਾਂ ਨੇ ਯਕੀਨ ਦਿਵਾਇਆ ਕਿ ਹਰੇਕ ਸੰਭਵ ਖਿਆਲ ਰੱਖਿਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਬਚਿਆਂ ਦੇ ਮੂਲ ਅਧਿਕਾਰਾਂ ਅਤੇ ਫਰਜ਼ਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਨੋਬਲ ਇਨਾਮ ਜਿੱਤਣ ਵਾਲੇ ਵਿਅਕਤੀਆਂ ਦੀ ਜੀਵਨ ਗਾਥਾ ਅਤੇ ਅੰਗਰੇਜ਼ੀ ਸਿਖਣ ਲਈ ਅੰਗਰੇਜ਼ੀ ਅਖਬਾਰ ਵਿਚੋਂ ਘੱਟੋ ਘੱਟ ਇਕ ਪੈਰਾ ਪੜਨ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।ਇਸ ਸਮੇਂ ਆਮ ਗਿਆਨ ਸਬੰਧੀ ਸਵਾਲ ਜਵਾਬ ਵੀ ਕੀਤੇ ਗਏ ਅਤੇ ਬੱਚਿਆਂ ਨੂੰ ਖਾਣ ਵਾਲੀਆਂ ਚੀਜ਼ਾਂ ਵੀ ਵੰਡੀਆਂ ਗਈਆਂ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media