Tuesday, August 11, 2026

ਬ੍ਰਿਸਬੇਨ ਦੇ ਸ਼ਿਵਦੀਪ ਬੁੱਟਰ ਨੇ ਜਿਤਿਆ `ਕਵੀਨਜ਼ਲੈਂਡ ਟਾਈਟਲਜ਼` ਬੋਡੀ ਫਿਟਨੈਸ ਮੁਕਾਬਲਾ

ਆਸਟਰੇਲੀਆ (ਬ੍ਰਿਸਬੇਨ), 26 ਸਤੰਬਰ (ਵਰਿੰਦਰ ਅਲੀਸ਼ੇਰ) – ਆਸਟਰੇਲੀਆ ਦੀ ਧਰਤੀ `ਤੇ ਪੰਜਾਬੀਆਂ ਦੀ ਭਰਵੀਂ ਆਮਦ ਤੋਂ ਬਾਅਦ ਉਹ ਵੱਖ-ਵੱਖ ਖੇਤਰਾਂ Sports1ਲਗਾਤਾਰ ਮੱਲਾਂ ਮਾਰ ਰਹੇ ਹਨ।ਕਵੀਨਜਲੈਂਡ ਦੇ ਸ਼ਹਿਰ ਗੋਲ਼ਡ ਕੋਸਟ ਤੋਂ ਆਈ ਮਾਣਮਤੀ ਖ਼ਬਰ ਵਿੱਚ ਬੀਤੇ ਦਿਨੀਂ ਡਬਲਿਯੂ.ਐਫ.ਐਫ ਵਲੋਂ ਕਰਵਾਏ ਗਏ ਮੁਕਾਬਲੇ `ਕਵੀਨਜਲੈਡ ਟਾਈਟਲਜ਼` ਤਹਿਤ ਸਪੋਰਟਸ ਮਾਡਲ ਪ੍ਰਤਿਯੋਗਤਾ ਵਿਚ ਨੋਵਿਸ ਡਵੀਜ਼ਨ ਦੇ ਅੰਤਰਗਤ ਗੋਲਡ ਮੈਡਲ ਪ੍ਰਾਪਤ ਕਰਕੇ ਬ੍ਰਿਸਬੇਨ ਨਿਵਾਸੀ ਸ਼ਿਵਦੀਪ ਸਿੰਘ ਬੁੱਟਰ ਨੇ ਭਾਰਤੀਆਂ ਦਾ ਸਿਰ ਮਾਣ ਨਾਲ ਉਚਾ ਕੀਤਾ ਹੈ।ਬ੍ਰਿਸਬੇਨ ਨਿਵਾਸੀ ਸ਼ਿਵਦੀਪ ਸਿੰਘ ਬੁੱਟਰ ਪੰਜਾਬ ਦੇ ਜਿਲਾ ਅੰਮ੍ਰਿਤਸਰ ਦੇ ਪਿੰਡ ਛੋਟੇ ਬੁੱਟਰ ਨਾਲ ਸਬੰਧਿਤ ਸਾਬਕਾ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਬੁੱਟਰ ਦਾ ਹੋਣਹਾਰ ਪੁੱਤਰ ਹੈ।ਸ਼ਿਵਦੀਪ ਸਿੰਘ ਜੋ ਕਿ ਪੇਸ਼ੇ ਵਜੋਂ ਸੋਫੀਟਲ ਹੋਟਲ ਵਿੱਚ ਵਿਸ਼ੇਸ਼ ਸ਼ੈਫ ਹੈ, ਜੋ ਪਿਛਲੇ ਪੰਜ ਸਾਲ ਤੋਂ ਬਾਡੀ ਬਿਲਡਿੰਗ ਦੇ ਖੇਤਰ ਵਿਚ ਮਿਹਨਤ ਕਰ ਰਿਹਾ ਹੈ।ਸ਼ਿਵਦੀਪ ਸਿੰਘ ਨੇ ਫਿਟਨਸ ਨੂੰ ਸ਼ੌਕ ਵਜੋਂ ਸੁਰੂ ਕੀਤਾ ਸੀ, ਪਰ ਆਪਣੇ ਮਨੋਬਲ ਅਤੇ ਮਿਹਨਤ ਨਾਲ ਇਸ ਵਿਚ ਆਪਣੇ ਆਪ ਨੂੰ ਪ੍ਰੌਫੈਸ਼ਨਲ ਮਾਡਲ ਵਜੋਂ ਸਥਾਪਿਤ ਕਰ ਲਿਆ ਹੈ।ਅਮਰੀਕਾ ਵੱਸਦਾ ਮਸ਼ਹੂਰ ਭਾਰਤੀ ਫਿਟਨਿਸ ਮਾਡਲ ਕਮ ਇੰਸਟਕਟਰ “ਗੁਰੂ ਮਾਨ” ਅਤੇ ਉਸ ਦੀ ਆਸਟਰੇਲੀਅਨ ਕੋਚ “ਐਲੀ ਕੀਟਿੰਗ” ਉਸ ਦੇ ਪ੍ਰੇਰਨਾ ਸਰੋਤ ਹਨ।

Check Also

ਵੀ.ਸੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਦੇ ਸ਼ੂਟਿੰਗ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਵੱਲੋਂ ਖੇਡਾਂ …

Leave a Reply