Wednesday, July 8, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ਼੍ਰਮਦਾਨ ਦਾ ਆਯੋਜਨ

ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ PPN2709201704ਸਾਇੰਸਜ਼ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਬੋਟਾਨੀਕਲ ਗਾਰਡਨ ਵਿਖੇ ਸ਼੍ਰਮਦਾਨ ਦਾ ਆਯੋਜਨ ਕੀਤਾ ਗਿਆ।
ਪ੍ਰੋ. ਡਾ. ਜਸਪਾਲ ਸਿੰਘ ਸੰਧੂ, ਵਾਈਸ ਚਾਂਸਲਰ ਨੇ ਵਿਦਿਆਰਥੀਆਂ ਨਾਲ ਮਿਲ ਕੇ ਵੱਖ-ਵੱਖ ਕਿਸਮਾਂ ਦੇ ਪੌਦੇ ਬੋਟਾਨੀਕਲ ਬਾਗ ਵਿਚ ਲਾਏ।ਉਨ੍ਹਾਂ ਵਿਦਿਆਰਥੀ ਨੂੰ ਵਾਤਾਵਰਣ ਅਤੇ ਆਲੇ ਦਾਆਲੇ ਨੂੰ ਹਰਿਆ ਭਰਿਆ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨਾਲ ਇਸ ਵਿਸ਼ੇ ‘ਤੇ ਚਰਚਾ ਵੀ ਕੀਤੀ।
ਵਿਦਿਆਰਥੀਆਂ ਦੇ ਕਰਵਾਏ ਵੱਖ-ਵੱਖ ਮੁਕਾਬਲਿਆਂ ਵਿਚ ਇਸ ਮੌਕੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ।ਯੂਨੀਵਰਸਿਟੀ ਦਾ ਬੋਟਾਨੀਕਲ ਬਾਗ 25 ਏਕੜ ਵਿਚ ਫੈਲਿਆ ਹੋਇਆ ਹੈ ਜੋ ਕਿ 1975 ਵਿਚ ਹੋਂਦ ਵਿਚ ਆਇਆ।ਇਸ ਬਾਗ ਵਿਚ ਵਾਟਰ ਫਾਲ, ਲਿਲੀ ਪੌਂਡ, ਫਰਨ ਹਾਊਸ ਅਤੇ ਗਰੀਨ ਹਾਊਸ ਸਥਾਪਤ ਹਨ ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਣ ਅਤੇ ਪੌਦਿਆਂ ਸਬੰਧੀ ਖੋਜ ਕਰਨ ਲਈ ਮੁਢਲਾ ਢਾਂਚਾ ਪ੍ਰਦਾਨ ਕਰਨਾ ਹੈ। ਯੂ.ਜੀ.ਸੀ. ਦੀਆਂ ਨਵੀਆਂ ਦਿਸ਼ਾ ਨਿਰਦੇਸ਼ਾਂ ਵਿਚ ਵਿਦਿਆਰਥੀ ਨੂੰ ਵਾਤਾਵਰਣ ਅਧਿਐਨ ਵਿਸ਼ੇ ‘ਤੇ ਹਿੱਸੇ ਵਜੋਂ ਇਕ ਪੌਦੇ ਨੂੰ ਛੇ ਮਹੀਨੇ ਤਕ ਪਾਲਣ ਪੋਸ਼ਣ ਸ਼ਾਮਿਲ ਹੈ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply