ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਡਾ. ਜਸਪਾਲ ਸਿੰਘ
ਸੰਧੂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਯੂਨੀਵਰਸਿਟੀ ਵੱਲੋਂ ਐਂਟੀ-ਰੈਗਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਡੀਨ, ਵਿਦਿਆਰਥੀ ਭਲਾਈ, ਪ੍ਰੋ. ਐਸ.ਐਸ. ਬਹਿਲ ਨੇ ਦੱਸਿਆ ਕਿ ਕਮੇਟੀ ਦੇ ਚੇਅਰਮੈਨ ਵਾਈਸ ਚਾਂਸਲਰ, ਮੈਂਬਰ ਡੀਨ, ਅਕਾਦਮਿਕ ਮਾਮਲੇ ਅਤੇ ਕਨਵੀਨਰ ਡੀਨ, ਵਿਦਿਆਰਥੀ ਭਲਾਈ ਹਨ। ਕਮੇਟੀ ਵਿਚ ਡਿਪਟੀ ਕਮਿਸ਼ਨਰ ਵੱਲੋਂ ਨਾਮਜ਼ਦ ਤਹਿਸੀਲਦਾਰ ਅੰਮ੍ਰਿਤਸਰ-2, ਐਸ.ਐਸ.ਪੀ ਵੱਲੋਂ ਨਾਮਜ਼ਦ ਐਡੀਸ਼ਨਲ ਡਿਪਟੀ ਕਮਿਸ਼ਨਰ, ਪੁਲਿਸ ਅੰਮ੍ਰਿਤਸਰ ਲੋਕਲ; ਅੰਮ੍ਰਿਤਸਰ ਤੋਂ ਪ੍ਰਸਿੱਧ ਐਨ.ਜੀ.ਓ, ਕਰਨਲ ਦਰਸ਼ਨ ਸਿੰਘ ਬਾਵਾ ਚੀਫ ਐਡਮਨਿਸਟਰੇਟਰ ਭਗਤ ਪੂਰਨ ਸਿੰਘ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ; ਅੰਮ੍ਰਿਤਸਰ ਤੋਂ ਇਕ ਜਰਨਲਿਸਟ, ਜਸਵੰਤ ਸਿੰਘ ਜੱਸ, ਯੂਨੀਵਰਸਿਟੀ ਦੇ ਨਾਨ-ਟੀਚਿੰਗ ਵਿਭਾਗ ਦੇ ਨੁਮਾਂਇੰਦੇ, ਮਨੁੱਖੀ ਸਰੋਤ ਵਿਕਾਸ ਕੇਂਦਰ ਤੋਂ ਨਿਗਰਾਨ, ਮਿਸਜ਼ ਕੁਲਦੀਪ ਕੌਰ; ਅਧਿਆਪਕਾਂ ਦੇ ਨੁਮਾਂਇੰਦੇ, ਕੈਮਿਸਟਰੀ ਵਿਭਾਗ ਤੋਂ ਡਾ. ਗੀਤਾ ਹੁੰਦਲ, ਪੁਰਸ਼ ਤੇ ਮਹਿਲਾ ਵਿਦਿਆਰਥੀਆਂ ਦਾ ਇਕ ਇਕ ਨੁਮਾਂਇੰਦਾ (ਐਸ.ਆਰ.ਬੀ ਅਨੁਸਾਰ), ਪਹਿਲੇ ਸਾਲ ਵਿਚ ਪੁਰਸ਼ ਤੇ ਮਹਿਲਾ ਵਿਦਿਆਰਥੀਆਂ ਦਾ ਇਕ ਇਕ ਨੁਮਾਂਇੰਦਾ ਬੀ.ਟੈਕ ਕੰਪਿਊਟਰ ਇੰਜੀ. ਐਂਡ ਟੈਕਨਾਲੋਜੀ ਪਹਿਲੇ ਸਮੈਸਟਰ ਤੋਂ ਅਯੂਸ਼ ਭਾਟੀਆ ਅਤੇ ਯੂਨੀਵਰਸਿਟੀ ਬਿਜ਼ਨੈਸ ਸਕੂਲ ਤੋਂ ਐਮ.ਬੀ.ਏ ਦੀ ਪਹਿਲੇ ਸਾਲ ਦੀ ਵਿਦਿਆਰਥੀ ਗੁਰਲੀਨ ਕੌਰ, ਦੋ ਸੀਨੀਅਰ ਵਿਦਿਆਰਥੀਆਂ ਦੇ ਮਾਪੇ ਜਿਨ੍ਹਾਂ ਵਿਚ ਸ਼੍ਰੀਮਤੀ ਸਿਮੀ ਲੁਥਰਾ ਤੇ ਗੁਰਨਾਮ ਸਿੰਘ ਦੋ ਫਰੈਸ਼ਰ ਵਿਦਿਆਰਥੀਆਂ ਦੇ ਮਾਪੇ ਜਿਨ੍ਹਾਂ ਵਿਚ ਸ਼੍ਰੀਮਤੀ ਪਿੰਕੀ ਨੰਦਨ ਤੇ ਵਿਜੈ ਕੋਹਲੀ ਇਸ ਕਮੇਟੀ ਵਿਚ ਸ਼ਾਮਿਲ ਹਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media