Wednesday, July 8, 2026

ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਡੀ.ਸੀ ਨੂੰ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ PPN2709201705ਪੰਨੂੰ ਅਤੇ ਜ਼ਿਲਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ਡੀ.ਸੀ ਦਫਤਰ ਅੰਮ੍ਰਿਤਸਰ ਵਿਖੇ ਹੋਈ।ਜਿਸ ਵਿਚ ਯੂਨੀਅਨ ਆਗੂਆਂ ਨੇ ਆਪਣੀਆਂ ਮੰਗਾਂ ਅਤੇ ਜ਼ਿਮਨੀ ਚੋਣ ਗੁਰਦਾਸਪੁਰ ਵਿਖੇ 8 ਅਕਤੂਬਰ ਨੂੰ ਯੂਨੀਅਨ ਵੱਲੋਂ ਕੱਢੇ ਜਾ ਰਹੇ ਰੋਸ ਮਾਰਚ ਵਿਚ ਅੰਮ੍ਰਿਤਸਰ ਜਿਲੇ ਵੱਲੋ ਸ਼ਾਮਲ ਹੋਣ ਲਈ ਰੂਪ ਰੇਖਾ ਉਲੀਕਣ ਉਪਰੰਤ ਆਪਣੀ ਅਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਡੀ.ਸੀ ਕਮਲਦੀਪ ਸਿੰਘ ਸੰਘਾ ਨੂੰ ਦਿੱਤਾ ਮੰਗ ਪੱਤਰ ਦਿੱਤਾ।ਜਿਸ ਦਾ ਡੀ.ਸੀ ਵਲਂੋ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੰਗ ਪੱਤਰ ਜਲਦ ਪੰਜਾਬ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ ।
ਮੰਗ ਪੱਤਰ ਦੇਣ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ, ਸਤਬੀਰ ਸਿੰਘ ਬੋਪਾਰਾਏ ਅਤੇ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਸਿਖਿਆ ਦੀ ਬੇਹਤਰੀ ਲਈ ਐਲੀਮੈਂਟਰੀ ਡਾਇਰੈਕਟੋਰੇਟ ਬਣਾ ਕੇ ਸਮੁੱਚਾ ਪ੍ਰਬੰਧ ਪ੍ਰਾਇਮਰੀ ਹਵਾਲੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਈ.ਟੀ.ਟੀ ਅਧਿਆਪਕ ਨੂੰ  ਆਰਟ ਐਂਡ ਕਰਾਫਟ ਤੋਂ ਵੱਧ, ਹੈਡ ਟੀਚਰ ਨੂੰ ਮਾਸਟਰ ਕੇਡਰ ਦੇ ਬਰਾਬਰ, ਬੀ.ਪੀ.ਈ.ਓ ਨੂੰ ਪ੍ਰਿੰਸੀਪਲ ਦੇ ਬਰਾਬਰ ਪੇਅ ਸਕੇਲ ਦੇ ਕੇ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਨ, ਜ਼ਿਲਾ ਪ੍ਰੀਸ਼ਦ ਤੋਂ ਆਏ ਅਧਿਆਪਕਾਂ ਦੀ ਅਨਾਮਲੀ ਦੂਰ ਕਰਨ, 1.1.2006 ਆਪਸ਼ਨ ਬਦਲਣ  ਅਤੇ ਹੋਰ ਕੋਰਟ ਕੇਸਾਂ ਦੇ ਫੈਸਲੇ ਜਨਰਲਾਇਜ਼ ਕਰਨ, ਪ੍ਰਾਇਮਰੀ ਕੇਡਰ ਦੀਆਂ ਹਰੇਕ ਤਰਾਂ ਦੀਆਂ ਪ੍ਰਮੋਸ਼ਨਾਂ ਤੁਰੰਤ ਕਰਨ, 25 ਫ਼ੀਸਦ ਸਿੱਧੀ ਭਰਤੀ ਤਹਿਤ ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਬੀ.ਪੀ.ਈ.ਓ ਦੀਆਂ ਪ੍ਰਮੋਸ਼ਨਾਂ ਕਰਨ, ਪੰਜਵੀ ਜਮਾਤ ਦੀ ਪ੍ਰੀਖਿਆ ਪ੍ਰਾਇਮਰੀ ਸਕੂਲਾਂ ਦੇ ਹਵਾਲੇ ਕਰਨ, 15 ਦਿਨਾਂ ਦੀ ਮੈਡੀਕਲ ਛੁੱਟੀ ਦਾ ਪੱਤਰ ਵਾਪਸ ਲੈਣ ਅਤੇ ਹੋਰ ਅਹਿਮ ਮੰਗਾਂ ਨੁੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਹੈ।ਜ਼ਿਮਨੀ ਚੋਣ ਗੁਰਦਾਸਪੁਰ ਵਿਖੇ 8 ਅਕਤੂਬਰ ਨੂੰ ਕੱਢੇ ਜਾ ਰਹੇ ਰੋਸ ਮਾਰਚ ਦੀ ਰੂਪ ਰੇਖਾ ਉਲੀਕਦਿਆਂ ਯੂਨੀਅਨ ਆਗੂਆਂ ਨੂੰ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਤੋ 70 ਤੋ ਵੱਧ ਗੱਡੀਆਂ ਦਾ ਕਾਫਲਾ ਗੁਰਦਾਸਪੁਰ ਵਿਖੇ ਪਹੁੰਚੇਗਾ ।
ਇਸ ਮੋਕੇ ਸੂਬਾਈ ਆਗੂ ਸੁਧੀਰ ਢੰਡ, ਜ਼ਿਲਾ ਪੱਧਰੀ ਆਹੁਦੇਦਾਰ ਨਵਦੀਪ ਸਿੰਘ, ਪਰਮਬੀਰ ਸਿੰਘ ਰੋਖੇ, ਸੁਖਦੇਵ ਸਿੰੰਘ ਵੇਰਕਾ, ਗੁਰਪ੍ਰੀਤ ਸਿੰਘ ਥਿੰਦ, ਪਰਮਿੰਦਰ ਸਿੰਘ ਸਰਪੰਚ, ਗੁਰਭੇਜ ਸਿੰਘ ਮੱਲੀਆਂ, ਗੁਰਪ੍ਰੀਤ ਸਿੰਘ ਵੇਰਕਾ, ਲਖਵਿੰਦਰ ਸਿੰਘ ਦਹੂਰੀਆਂ, ਪ੍ਰਮੋਧ ਸਿੰਘ, ਪਰਮਬੀਰ ਸਿੰਘ ਵੇਰਕਾ, ਯਾਦਮਨਿੰਦਰ ਸਿੰਘ ਧਾਰੀਵਾਲ, ਸੁਖਜਿੰਦਰ ਸਿੰਘ ਦੂਜੋਵਾਲ, ਮਨਿੰਦਰ ਸਿੰਘ, ਹਰਚਰਨ ਸਿੰਘ ਸ਼ਾਹ, ਕੁਲਦੀਪ ਸਿੰਘ ਤੀਰਥਪੁਰ, ਸੁਖਜੀਤ ਸਿੰਘ ਸੋਹੀ, ਬਲਦੇਵ ਸਿੰਘ ਵੇਰਕਾ, ਬਲਬੀਰ ਕੁਮਾਰ, ਜਗਦੀਪ ਸਿੰਘ ਮਜੀਠਾ, ਰੁਪਿੰਦਰ ਸਿੰਘ ਰਵੀ, ਦਵਿੰਦਰ ਕੁਮਾਰ, ਜਸਵਿੰਦਰਪਾਲ ਚਮਿਆਰੀ, ਹਰਜਿੰਦਰਪਾਲ ਸਿੰਘ ਸਠਿਆਲਾ, ਸਰਬਜੀਤ ਸਿੰਘ ਪਹੁਵਿੰਡ, ਸੁਲੇਖ ਸ਼ਰਮਾ, ਕੰਵਲਜੀਤ ਸਿੰਘ ਆਦਿ ਆਗੂ ਸ਼ਾਮਲ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply