Wednesday, July 8, 2026

ਦਲਬੀਰ ਸਿੰਘ ਛੀਨਾ ਨੇ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਮੁੱਖ ਖੇਤੀਬਾੜੀ ਅਫਸਰ ਵਲੋਂ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਖੇਤੀ ਭਵਨ PPN2709201706ਰਣਜੀਤ ਐਵੀਨਿਊ ਤੋਂ ਭਾਰਤ ਸਰਕਾਰ ਦੇ ਪੈਟਰੋਲਿਅਮ ਵਿਭਾਗ ਵੱਲੋਂ ਭੇਜੀ ਗਈ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਸ ਮੌਕੇ ਬੋਲਦਿਆ ਦਲਬੀਰ ਸਿੰਘ ਛੀਨਾ ਨੇ ਕਿਹਾ।ਇਹ ਪ੍ਰਚਾਰ ਵੈਨ ਮਿਤੀ 26 ਤੋਂ 29 ਤੱਕ ਜਿਲੇ ਦੇ ਵੱਖ-ਵੱਖ ਬਲਾਕਾਂ ਵਿੱਚ ਜਾਵੇਗੀ ਅਤੇ ਖੇਤੀਬਾੜੀ ਵਿਭਾਗ ਦਾ ਸਟਾਫ ਇਸ ਪ੍ਰਚਾਰ ਨਾਲ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰਚਾਰ ਅਤੇ ਪ੍ਰੇਰਿਤ ਕਰੇਗੀ।ਇਹ ਵੈਨ ਵੀਡਿਉ ਸਿਸਟਮ ਨਾਲ ਵੀ ਲੈਸ ਹੈ ਅਤੇ ਪਿੰਡਾਂ ਵਿੱਚ ਕਿਸਾਨਾਂ ਨੂੰ ਇਸ ਵੈਨ ਜ਼ਰੀਏ ਪਰਾਲੀ ਦੇ ਹੱਲ ਲਈ ਖੇਤੀਬਾੜੀ ਵਿਭਾਗ ਵਲੋਂ ਵਿਕਸਿਤ ਕੀਤੀਆਂ ਨਵੀਆਂ ਮਸ਼ੀਨਾਂ ਜਿਵੇ ਕਿ ਸੁਪਰ ਐਸ.ਐਮ.ਐਸ ਸਿਸਟਮ, ਬੇਲਰ, ਮਲਚਰ ਆਦਿ ਦੀ ਵਰਤੋਂ ਬਾਰੇ ਫਿਲਮ ਵਿਖਾਏਗੀ ।
ਉਹਨਾਂ ਬੋਲਦਿਆਂ ਕਿਹਾ ਕਿ ਕਿਸਾਨਾਂ ਲਈ ਬੇਲਰ ਕੰਪਨੀ ਦੇ ਨਿਰਮਾਤਾ ਨਾਲ ਵੀ ਮੀਟਿੰਗ ਕੀਤੀ ਗਈ ਹੈ।ਬੇਲਰ ਮਸ਼ੀਨ ਦੇ ਮਾਲਕ/ਅਪਰੇਟਰਾਂ ਵਲੋਂ ਕਿਸਾਨਾਂ ਤੋਂ 3000 ਤੋਂ 3500 ਰੁ: ਪ੍ਰਤੀ ਏਕੜ ਕਿਰਾਏ ਦੇ ਲਏ ਜਾ ਰਹੇ ਸਨ, ਨੂੰ ਰਜ਼ਾਮੰਦ ਕੀਤਾ ਗਿਆ ਹੈ ਅਤੇ ਹੁਣ ਉਹ ਇਹ ਕਿਰਾਇਆ 2000 ਰੁ ਪ੍ਰਤੀ ਏਕੜ ਲੈਣ ਲਈ ਰਜਾਮੰਦ ਹੋ ਗਏ ਹਨ ਇਸ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਬੇਲਰ ਮਸ਼ੀਨ ਦਾ ਫਾਇਦਾ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਖੇਤੀਬਾੜੀ ਅਧਿਕਾਰੀ ਰਣਜੋਤ ਸਿੰਘ, ਮਸਤਿੰਦਰ ਸਿੰਘ, ਜਤਿੰਦਰ ਸਿੰਘ ਗਿੱਲ, ਇੰਜ: ਰਣਬੀਰ ਸਿੰਘ ਰੰਧਾਵਾ ਕਸ਼ਮੀਰ ਸਿੰਘ ਬੋਹੜੂ, ਹੀਰਾ ਸਿੰਘ, ਸੁਖਚੈਨ ਸਿੰਘ, ਗੁਰਦੀਪ ਸਿੰਘ, ਕਰਨ ਸਿੰਘ, ਰਮਨ ਕੁਮਾਰ, ਮਨਦੀਪ ਕੁਮਾਰ ਪੁਜਾਰਾ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply