ਪਰਾਲੀ ਦੀਆਂ ਗੱਠਾਂ ਬੰਨਣ ਲਈ ਲਿਆਂਦੇ ਬੇਲਰ
ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਮਹਾਤਮਾ ਗਾਂਧੀ ਜੈਅੰਤੀ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਵੱਲੋਂ ਚਲਾਏ ਜਾ ਰਹੇ ਸਫਾਈ
ਪੰਦਰਵਾੜੇ ਤਹਿਤ ਕੇਂਦਰੀ ਜੇਲ ਅੰਮਿ੍ਤਸਰ ਵਿਚ ਕੈਦੀਆਂ, ਹਵਾਲਾਤੀਆਂ ਅਤੇ ਸਟਾਫ ਮੈਂਬਰਾਂ ਨੇ ਮਿਲ ਕੇ ਜੇਲ ਵਿਚ ਸਫਾਈ ਕੀਤੀ।ਇਸ ਬਾਬਤ ਜਾਣਕਾਰੀ ਦਿੰਦੇ ਡਿਪਟੀ ਜੇਲ ਸੁਪਰਡੈਂਟ ਹੇਮੰਤ ਸ਼ਰਮਾ ਨੇ ਦੱਸਿਆ ਕਿ ਡੀ.ਆਈ.ਜੀ ਜੇਲ ਸੁਰਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਸਾਰੇ ਸਟਾਫ ਨੇ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਣ ਦੀ ਸਹੰੁ ਚੁੱਕੀ ਅਤੇ ਫਿਰ ਕੈਦੀਆਂ ਨਾਲ ਮਿਲ ਕੇ ਜੇਲ ਵਿਚ ਸਫਾਈ ਕੀਤੀ।ਉਨਾਂ ਦੱਸਿਆ ਕਿ ਡਿਪਟੀ ਸੁਪਰਡੈਂਟ ਰਾਜੀਵ ਅਰੋੜਾ ਦੀ ਅਗਵਾਈ ਹੇਠ ਕੈਦੀਆਂ ਨੇ ਜੇਲ ਦੀਆਂ ਬੈਰਕਾਂ, ਪਾਰਕਾਂ, ਬਾਥਰੂਮਾਂ ਅਤੇ ਰਸੋਈ ਘਰਾਂ ਦੀ ਸਫਾਈ ਕੀਤੀ।ਉਨਾਂ ਦੱਸਿਆ ਕਿ ਸਾਰੇ ਕੈਦੀਆਂ ਨੇ ਇਸ ਮੁਹਿੰਮ ਵਿਚ ਵੱਧ-ਚੜ ਕੇ ਹਿੱਸਾ ਲਿਆ ਅਤੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਣ ਦਾ ਅਹਿਦ ਵੀ ਲਿਆ।
ਗਰੀਨ ਟਿ੍ਰਬਿੳੂਨਲ ਵੱਲੋਂ ਪਰਾਲੀ ਨੂੰ ਨਾ ਸਾੜਨ ਦੀਆਂ ਕੀਤੀਆਂ ਗਈਆਂ ਸਖਤ ਹਦਾਇਤਾਂ ਕਾਰਨ ਜੋ ਪਰਾਲੀ ਕਿਸਾਨਾਂ ਲਈ ਪਰੇਸ਼ਾਨੀ ਦਾ ਸਬੱਬ ਬਣੀ ਸੀ, ਹੁਣ ਉਹੀ ਪਰਾਲੀ ਕਮਾਈ ਦਾ ਸਾਧਨ ਬਣ ਜਾਵੇਗੀ, ਕਿਉਂਕਿ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ’ਤੇ ਅਮਲ ਕਰਦੇ ਹੋਏ ਖੇਤੀਬਾੜੀ ਵਿਭਾਗ ਨੇ ਪਰਾਲੀ ਨੂੰ ਕੱਟਣ ਅਤੇ ਗੱਠਾਂ ਬੰਨਣ ਲਈ ਜਿਲੇ ਵਿਚ ਬੇਲਰਾਂ ਦਾ ਪ੍ਰਬੰਧ ਕਰ ਦਿੱਤਾ ਹੈ।
ਇਹ ਜਾਣਕਾਰੀ ਦਿੰਦੇ ਮੁੱਖ ਖੇਤੀਬਾੜੀ ਅਧਿਕਾਰੀ ਦਲਬੀਰ ਸਿੰਘ ਛੀਨਾ, ਜੋ ਕਿ ਖ਼ੁਦ ਕਿਸਾਨ ਹਨ, ਨੇ ਦੱਸਿਆ ਕਿ ਮਾਲਵਾ ਇਲਾਕੇ ਵਿਚ ਬੇਲਰ ਜਿਲੇ ਵਿਚ ਲਿਆਂਦੇ ਹਨ, ਜੋ ਕਿ ਵਿਭਾਗ ਦੀ ਪਹਿਲ ਕਦਮੀ ਸਦਕਾ ਇਕ ਏਕੜ ਪਰਾਲੀ ਨੂੰ ਕੱਟਣ ਅਤੇ ਗੱਠਾਂ ਬੰਨਣ ਲਈ 2000 ਰੁਪਏ ਕਿਸਾਨ ਕੋਲੋਂ ਲੈ ਰਹੇ ਹਨ।ਉਨਾਂ ਦੱਸਿਆ ਕਿ ਇਨਾਂ ਬੇਲਰਾਂ ਦੁਆਰਾ ਇਕੱਠੀ ਕੀਤੀ ਗਈ ਪਰਾਲੀ ਦੀ ਗੱਠ 30 ਤੋਂ 35 ਕਿਲੋ ਦੀ ਹੁੰਦੀ ਹੈ, ਜੋ ਕਿ ਕਿਸਾਨ ਵਿਹਲੇ ਥਾਂ ’ਤੇ ਇਕੱਠੀ ਕਰ ਰਹੇ ਹਨ।ਛੀਨਾ ਨੇ ਦੱਸਿਆ ਕਿ ਇਸ ਪਰਾਲੀ ਨੂੰ ਰਾਣਾ ਸ਼ੂਗਰ ਮਿਲ 130 ਰੁਪਏ ਪ੍ਰਤੀ ਕੁਇੰਟਲ ਖਰੀਦ ਰਹੀ ਹੈ।ਜੋ ਕਿਸਾਨ ਇਸ ਪਰਾਲੀ ਨੂੰ ਆਪਣੀ ਨਿੱਜੀ ਲੋੜ ਲਈ ਨਹੀਂ ਰੱਖਣਾ ਚਾਹੁੰਦੇ ਉਹ ਇਕ ਏਕੜ ਦੀ ਪਰਾਲੀ ਤੋਂ 3500 ਤੋਂ 4000 ਰੁਪਏ ਕਮਾ ਸਕਦੇ ਹਨ।
ਇਸ ਤਰਾਂ ਜਿੱਥੇ ਕਿਸਾਨ ਪਰਾਲੀ ਨੂੰ ਬਿਨਾਂ ਸਾੜੇ ਸਾਂਭ ਲੈਣਗੇ ਉਥੇ ਪ੍ਰਤੀ ਏਕੜ 1500 ਤੋਂ 2000 ਰੁਪਏ ਕਮਾਈ ਵੀ ਕਰਨਗੇ।ਉਨਾਂ ਦੱਸਿਆ ਕਿ ਇਸ ਵੇਲੇ ਇਹ ਬੇਲਰ ਮਾਨਾਂਵਾਲਾ, ਖੇਲਾ, ਵਡਾਲੀ ਡੋਗਰਾਂ, ਰਾਜੇਵਾਲ, ਦੇਵੀਦਾਸਪੁਰਾ, ਅਮਰਕੋਟ, ਨੰਗਲ ਆਦਿ ਪਿੰਡ ਜਿੱਥੇ ਕਿ ਅਗੇਤੀ ਕਟਾਈ ਹੋਈ ਹੈ, ਵਿਖੇ ਚੱਲ ਰਹੇ ਹਨ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਸਾੜ ਕੇ ਕਾਨੂੰਨੀ ਕਾਰਵਾਈ ਵਿਚ ਫਸਣ ਨਾਲੋਂ ਇੰਨਾਂ ਬੇਲਰਾਂ ਦੀ ਸਹਾਇਤਾ ਲੈਣ, ਜਿਸ ਨਾਲ ਖੇਤ ਵੀ ਤੰਦਰੁਸਤ ਰਹਿਣਗੇ ਅਤੇ ਵਾਤਾਵਰਣ ਵੀ ਸਾਫ।ਉਨਾਂ ਕਿਹਾ ਕਿ ਜਿਸ ਵੀ ਕਿਸਾਨ ਨੂੰ ਬੇਲਰ ਦੀ ਲੋੜ ਹੋਵੇ ਉਹ ਸਬੰਧਤ ਬਲਾਕ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media