ਅੰਮ੍ਰਿਤਸਰ `ਚ ਜਲਦ ਲਗਾਇਆ ਜਾਵੇਗਾ ਰੁਜ਼ਗਾਰ ਮੇਲਾ- ਡੀ.ਸੀ
ਅੰਮਿ੍ਤਸਰ, 26 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜਗਾਰ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਲੋੜ ਹੈ ਇਥੋਂ ਦੀ
ਸਨਅਤ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਕਿੱਤਾ ਸਿਖਲਾਈ ਕੇਂਦਰਾਂ ਵਿਚ ਕੋਰਸ ਕਰਵਾਏ ਜਾਣ, ਤਾਂ ਜੋ ਉਹ ਸਨਅਤ ਲਈ ਢੁਕਵੇਂ ਹੋਣ ਤੇ ਸਨਅਤਕਾਰ ਉਨਾਂ ਨੂੰ ਖੁਸ਼ ਹੋ ਕੇ ਕੰਮ ਦਾ ਮੌਕਾ ਦੇਣ।ਇਸ ਨਾਲ ਜਿੱਥੇ ਰੋਜ਼ਗਾਰ ਦੇ ਮੌਕੇ ਵੱਧ ਪੈਦਾ ਹੋਣਗੇ, ਉਥੇ ਸਨਅਤ ਵੀ ਖੁਸ਼ਹਾਲ ਹੋਵੇਗੀ।ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਤਾ ਸਿਖਲਾਈ ਕੇਂਦਰਾਂ ਅਤੇ ਅੰਮਿ੍ਰਤਸਰ ਦੇ ਸਨਅਤਕਾਰਾਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦੇ ਕੀਤਾ।ਉਨਾਂ ਦੱਸਿਆ ਕਿ ਅੰਮਿ੍ਰਤਸਰ ਵਿਖੇ ਜਲਦ ਹੀ ਇਕ ਰੁਜ਼ਗਾਰ ਮੇਲਾ ਲਗਾਇਆ ਜਾਵੇਗਾ, ਜਿਸ ਵਿਚ ਲੋਕਲ ਸਨਅਤ ਦੇ ਨਾਲ-ਨਾਲ ਦੇਸ਼ ਭਰ ਦੇ ਸਨਅਤਕਾਰਾਂ ਨੂੰ ਸੱਦਾ ਦਿੱਤਾ ਜਾਵੇਗਾ।
ਸਥਾਨਕ ਜਿਲਾ ਪ੍ਰੀਸ਼ਦ ਹਾਲ ਵਿਖੇ ਸਨਅਤਕਾਰਾਂ ਅਤੇ ਮਲਟੀਸਕਿਲਡ ਸੈਂਟਰਾਂ ਦੇ ਨੁੰਮਾਇੰਦਿਆਂ ਨਾਲ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਮਲਟੀਸਕਿਲਡ ਸੈਂਟਰ ਨੂੰ ਸਨਅਤਕਾਰਾਂ ਦੀ ਲੋੜ ਅਤੇ ਸਮੇਂ ਦੀ ਮੰਗ ਅਨੁਸਾਰ ਆਪਣੇ ਸੈਂਟਰਾਂ ਵਿੱਚ ਕੋਰਸ ਤਿਆਰ ਕਰਨ ਅਤੇ ਕਰਵਾਉਣ।ਸੰਘਾ ਨੇ ਮਲਟੀਸਕਿਲਡ ਕੇਂਦਰਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਸਨਅਤਕਾਰਾਂ ਨਾਲ ਨਿੱਜੀ ਰਾਬਤਾ ਕਾਇਮ ਕਰਕੇ ਉਨਾਂ ਦੀ ਮੰਗ ਅਨੁਸਾਰ ਥੋੜੇ ਸਮੇਂ ਦੇ ਕੋਰਸ ਸ਼ੁਰੂ ਕਰਨ ਤਾਂ ਜੋ ਨੌਜਵਾਨਾਂ ਨੂੰ ਰੁਜਗਾਰ ਉਪਲਬੱਧ ਕਰਵਾਇਆ ਜਾ ਸਕੇ।ਸੰਘਾ ਨੇ ਸਨਅਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਅੰਮਿ੍ਰਤਸਰ ਵਿਖੇ ਸੈਮੀ-ਡਿਵੈਲਪਮੈਂਟ ਇੰਡਸਟਰੀਅਲ ਟ੍ਰੇਨਿੰਗ ਸੈਂਟਰ ਖੋਲਣ ਦੇ ਉਪਰਾਲੇ ਕੀਤੇ ਜਾਣਗੇ, ਜਿਥੇ ਨੌਜਵਾਨਾਂ ਨੂੰ ਨਵੀਂ ਆ ਰਹੀ ਤਕਨਾਲੋਜੀ ਦੀ ਟੇ੍ਰਨਿੰਗ ਦੇ ਕੇ ਸਮੇਂ ਦੇ ਹਾਣੀ ਬਣਾਇਆ ਜਾ ਸਕੇ।ਸੰਘਾ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਨਾਂ ਨੂੰ ਕਿਸ-ਕਿਸ ਟਰੇਡ ਦੇ ਕਿੰਨੇ ਵਰਕਰਾਂ ਦੀ ਲੋੜ ਹੈ, ਉਸ ਸਬੰਧੀ ਪ੍ਰਸਾਸ਼ਨ ਨੂੰ ਦੱਸਣ ਤਾਂ ਜੋ ਨੌਜਵਾਨਾਂ ਨੂੰ ਉਸੇ ਤਰਾਂ ਦੀ ਟੇ੍ਰਨਿੰਗ ਦੇ ਕੇ ਰੁਜਗਾਰ ਦੇ ਕਾਬਲ ਬਣਾਇਆ ਜਾ ਸਕੇ।ਇਸ ਮੌਕੇ ਸਨਅਤਕਾਰਾਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹ ਜਲਦ ਤੋਂ ਜਲਦ ਪੱਟੀ-ਮੱਖੂ ਰੇਲਵੇ ਲਾਈਨ ਦਾ ਕੰਮ ਸ਼ੁਰੂ ਕਰਵਾਉਣ ਲਈ ਸਰਕਾਰ ਨਾਲ ਰਾਬਤਾ ਕਰਨ, ਜਿਸ ਨਾਲ ਸਨਅਤਕਾਰਾਂ ਨੂੰ ਮਾਲ ਭੇਜਣ ਵਿੱਚ ਜਿਥੇ ਸਮੇਂ ਬਚਤ ਹੋਵੇਗੀ ਉਥੇ ਆਰਥਿਕਤਾ ਨੂੰ ਹੁਲਾਰਾ ਮਿਲੇਗਾ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ, ਡਿਪਟੀ ਡਾਇਰੈਕਟਰ ਰੁਜਗਾਰ ਮੈਡਮ ਸੁਨੀਤਾ ਕਲਿਆਣ, ਜਿਲਾ ਰੁਜਗਾਰ ਅਫਸਰ ਪ੍ਰਭਜੋਤ ਸਿੰਘ, ਜਿਲਾ ਮੈਨੇਜਰ ਉਦਯੋਗ ਭੋਲਾ ਸਿੰਘ ਬਰਾੜ, ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ, ਸੰਜੇ ਮਹਿਰਾ, ਅਮਿਤ ਕਪੂਰ, ਅਜੇ ਕਪੂਰ, ਸੁਖਜਿੰਦਰਪਾਲ ਸਿੰਘ ਅਤੇ ਫਾਰਮਾ ਤੇ ਟੈਕਸਟਾਈਲ ਨਿਟਿੰਗ ਦੇ ਨੁਮਾਇੰਦੇ ਵੀ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media