ਨਵੀਂ ਦਿੱਲੀ, 28 ਸਤੰਬਰ (ਪੰਜਾਬ ਪੋਸਟ ਬਿਊਰੋ) ਗੁਰਦੁਆਰਾ ਦਮਦਮਾ ਸਾਹਿਬ ਵਿਖੇ ਨਵੇਂ ਬਣੇ ਯਾਤਰੀ ਨਿਵਾਸ ਦੇ ਪਹਿਲੇ ਪੜਾਵ ਦਾ ਕੰਮ ਮੁਕੱਮਲ ਹੋ ਗਿਆ
ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਹੈਡ ਗ੍ਰੰਥੀ ਭਾਈ ਰਜਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਯਾਤਰੀ ਨਿਵਾਸ ਅੱਜ ਸੰਗਤਾਂ ਨੂੰ ਸਮਰਪਿਤ ਕੀਤਾ।ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਦੇ ਸਹਿਯੋਗ ਨਾਲ ਕਮੇਟੀ ਵੱਲੋਂ ਪਹਿਲੇ ਪੜਾਅ ’ਚ ਚਾਰ ਕਮਰੇ ਅਤੇ ਇੱਕ ਹਾਲ ਤਿਆਰ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ.ਕੇ ਨੇ ਦੱਸਿਆ ਕਿ ਨਿਜ਼ਾਮੂਦੀਨ ਸਟੇਸ਼ਨ ਦੇ ਨੇੜ੍ਹੇ ਹੋਣ ਕਰਕੇ ਯਾਤਰੀਆਂ ਵੱਲੋਂ ਲੰਬੇ ਸਮੇਂ ਤੋਂ ਗੁਰਦੁਆਰਾ ਦਮਦਮਾ ਸਾਹਿਬ ’ਚ ਯਾਤਰੀ ਨਿਵਾਸ ਦੀ ਮੰਗ ਕੀਤੀ ਜਾ ਰਹੀ ਸੀ।ਕਿਉਂਕਿ ਵੱਡਾ ਜੰਕਸ਼ਨ ਹੋਣ ਕਰਕੇ ਬਾਹਰ ਤੋਂ ਆਉਣ ਵਾਲੀ ਸੰਗਤ ਨੂੰ ਇੱਥੇ ਰੇਲ ਗੱਡੀ ਬਦਲਣੀ ਹੁੰਦੀ ਹੈ। ਕਈ ਵਾਰ ਰੇਲ ਗੱਡੀਆਂ ਦੀ ਸਮੇਂ ਸਾਰਣੀ ’ਚ 12 ਤੋਂ 18 ਘੰਟੇ ਤਕ ਦੇਰੀ ਆਦਿਕ ਹੋਣ ਕਰਕੇ ਬੜੀ ਖੱਜਲ-ਖੁਆਰੀ ਯਾਤਰੀਆਂ ਨੂੰ ਹੁੰਦੀ ਸੀ ਅਤੇ ਗੁਰਦੁਆਰਾ ਸਾਹਿਬ ਆਈ ਸੰਗਤ ਨੂੰ ਅਰਾਮ ਕਰਨ ਲਈ ਯੋਗ ਪ੍ਰੁਬੰਧ ਮੌਜੂਦ ਨਹੀਂ ਸੀ।
ਜੀ.ਕੇ ਨੇ ਦੱਸਿਆ ਕਿ ਕਮੇਟੀ ਵੱਲੋਂ ਉਕਤ ਸਥਾਨ ’ਤੇ ਬਣਾਏ ਗਏ ਸਾਹਿਬਜਾਦਾ ਅਜੀਤ ਸਿੰਘ ਬਹੁਮੰਤਵੀ ਹਾਲ ’ਚ ਖੁਸ਼ੀ-ਗਮੀ ਦੇ ਸਮਾਗਮ ਕਰਾਉਣ ਵਾਲੀ ਸੰਗਤ ਲਈ ਰਿਹਾਇਸ਼ ਪ੍ਰਬੰਧ ਵੀ ਯਾਤਰੀ ਨਿਵਾਸ ਨੂੰ ਉਸਾਰਣ ਦੇ ਮੁਖ ਕਾਰਨਾਂ ’ਚ ਸ਼ਾਮਿਲ ਹੈ।ਹਾਲ ’ਚ 20 ਤੋਂ 30 ਬੇਡ ਲੱਗਣ ਦੀ ਉਮੀਦ ਜਤਾਉਂਦੇ ਹੋਏ ਜੀ.ਕੇ ਨੇ ਦੂਜੇ ਪੜਾਵ ’ਚ ਚਾਰ ਕਮਰੇ ਅਤੇ ਇੱਕ ਹਾਲ ਬਣਾਉਣ ਦੇ ਕਾਰਜ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਚਮਨ ਸਿੰਘ, ਰਮਿੰਦਰ ਸਿੰਘ ਸਵੀਟਾ ਤੇ ਬਾਬਾ ਸੁਰਿੰਦਰ ਸਿੰੰਘ ਕਾਰਸੇਵਾ ਵਾਲੇ ਅਤੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਹਰਮੀਤ ਸਿੰਘ ਭੋਗਲ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media