Sunday, March 15, 2026

‘ਖਾਲਸਾ ਏਡ’ ਨੂੰ ਦਿੱਲੀ ਕਮੇਟੀ ਨੇ ਦਿੱਤੀ ਮਾਲੀ ਸਹਾਇਤਾ

ਨਵੀਂ ਦਿੱਲੀ, 28 ਸਤੰਬਰ (ਪੰਜਾਬ ਪੋਸਟ ਬਿਊਰੋ)  ਸੰਸਾਰ ਭਰ ’ਚ ਮਨੁੱਖਤਾ ਦੇ ਨਾਲ ਔਖੇ ਵੇਲੇ ਖੜੇ ਹੋਣ ਵਾਲੀ ਸੇਵਕ ਜਥੇਬੰਦੀ ‘ਖਾਲਸਾ ਏਡ’ ਨੂੰ ਦਿੱਲੀ ਸਿੱਖ

?
?

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਲੀ ਸਹਾਇਤਾ ਦਿੱਤੀ ਗਈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਜਥੇਬੰਦੀ ਦੇ ਦਿੱਲੀ ਵਿੱਚਲੇ ਸੇਵਾਦਾਰ ਮਨਪ੍ਰੀਤ ਸਿੰਘ ਅਤੇ ਮਨਮੀਤ ਸਿੰਘ ਨੂੰ 2 ਲੱਖ ਰੁਪਏ ਦਾ ਚੈਕ ਸੌਂਪਿਆ।ਦਿੱਲੀ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਖਾਲਸਾ ਏਡ ਬਿਨਾਂ ਕਿਸੇ ਸਮਾਜਿਕ ਅਤੇ ਧਾਰਮਿਕ ਵਿੱਤਕਰੇ ਦੇ ਕੁਦਰਤੀ ਕਰੋਪੀ ਅਤੇ ਦੰਗਿਆਂ ਆਦਿਕ ਦੌਰਾਨ ਪ੍ਰਭਾਵਿਤ ਇਲਾਕਿਆ ’ਚ ਜਾ ਕੇ ਮਿਸਾਲੀ ਸੇਵਾ ਕਰ ਰਹੀ ਹੈ, ਜਿਸ ਦੀ ਸ਼ਲਾਘਾ ਜਿੱਤਨੀ ਕੀਤੀ ਜਾਏ ਉਹ ਘੱਟ ਹੈ।
ਜੀ.ਕੇ ਨੇ ਕਿਹਾ ਕਿ ਬਰਮਾ ਛੱਡ ਕੇ ਬੰਗਲਾਦੇਸ਼ ਬਾਰਡਰ ’ਤੇ ਸ਼ਰਨਾਰਥੀ ਕੈਂਪਾ ’ਚ ਆਸਰਾ ਲੈ ਰਹੇ ਰੋਹਿੰਗਾ ਮੁਸਲਮਾਨਾਂ ਨੂੰ ਬਿਨਾ ਕਿਸੇ ਧਾਰਮਿਕ ਵਿੱਤਕਰੇ ਦੇ ਲੰਗਰ ਛੱਕਾ ਕੇ ਖਾਲਸਾ ਏਡ ਨੇ ਸਿੱਖ ਕੌਮ ਦਾ ਨਾਂ ਰੋਸ਼ਨ ਕੀਤਾ ਹੈ।ਜੀ.ਕੇ ਨੇ ਕਮੇਟੀ ਵੱਲੋਂ ਇਸ ਸਬੰਧੀ ਮਾਇਕ ਸਹਾਇਤਾ ਪ੍ਰਾਪਤ ਕਰਨ ਲਈ ਜਥੇਬੰਦੀ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਾਉਂਟਰ ਲਗਾਉਣ ਦੀ ਕਮੇਟੀ ਵੱਲੋਂ ਮਨਜੂਰੀ ਦੇਣ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਬਿਨਾਂ ਕਿਸੇ ਫਾਇਦੇ ਦੇ ਕਰਨ ਦਾ ਜੋ ਨੇਕ ਸੁਨੇਹਾ ਦਿੱਤਾ ਸੀ ਜਥੇਬੰਦੀ ਉਨ੍ਹਾਂ ਵਿਚਾਰਾਂ ਨੂੰ ਸਿਰੇ ਚੜਾਉਣ ਦੀ ਭਰਪੂਰ ਕੋਸ਼ਿਸ਼ ਕਰ ਰਹੀ ਹੈ।
ਸਿਰਸਾ ਨੇ ਕਿਹਾ ਕਿ ਖਾਲਸਾ ਦਾ ਮੱਤਲਬ ਹੀ ਖਾਲਿਸ ਹੁੰਦਾ ਹੈ ਅਰਥਾਤ ‘ਸ਼ੁੱਧ’।ਇਸ ਲਈ ਖਾਲਸਾ ਏਡ ਵੱਲੋਂ ਗੁਰੂ ਸਿਧਾਂਤਾ ’ਤੇ ਪਹਿਰਾ ਦਿੰਦੇ ਹੋਏ ਨਿਭਾਈ ਜਾ ਰਹੀਆਂ ਸੇਵਾਵਾਂ ਅੱਜ ਦੇ ਵਿੱਤਕਰੇ ਵਾਲੇ ਸਮਾਜ ਨੂੰ ਸੱਚ ਦਿਖਾਉਣ ਦੇ ਬਰਾਬਰ ਹਨ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਅਤੇ ਪਰਮਜੀਤ ਸਿੰਘ ਚੰਢੋਕ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply