ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ ਬਿਊਰੋ) – ਮੋਹਾਲੀ ਵਿਖੇ ਕਤਲ ਕੀਤੇ ਗਏ ਪੱਤਰਕਾਰ ਕੇ.ਜੇ ਸਿੰਘ ਤੇ ਉਸ ਦੀ ਮਾਤਾ ਦੇ ਕਾਤਲਾਂ ਨੂੰ ਪੁਲੀਸ ਵੱਲੋ
ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋ ਚੰਡੀਗ਼ੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਕਾਲੀਆਂ ਝੰਡੀਆਂ ਫੜ ਕੇ ਰੋਸ ਮਾਰਚ ਕੀਤਾ।ਕਾਲੀਆਂ ਪੱਟੀਆਂ ਬੰਨ ਕੇ ਰੋਸ ਮਾਰਚ ਵਿੱਚ ਸ਼ਾਮਲ ਪੱਤਰਕਾਰ ਭਾਈਚਾਰੇ ਨੇ ਸਰਕਾਰ ਪਾਸੋਂ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।ਅਐਸੋਸੀਏਸ਼ਨ ਵਲੋਂ ਜਿਲੇ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਦੇ ਨਾਮ ਤਹਿਸੀਲਦਰ ਜੇ.ਪੀ ਸਲਵਾਨ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਗਿਆ ।
ਸਥਾਨਕ ਕੋਤਵਾਲੀ ਤੋ ਚੱੱਲ ਕੇ ਹਾਲ ਗੇਟ ਪਹੁੰਚੇ ਪੱਤਰਕਾਰਾਂ ਨੇ ਸਰਕਾਰ ਤੇ ਪੁਲੀਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ।ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਸੀਨੀਅਰ ਪੱਤਰਕਾਰ ਕੇ.ਜੇ ਸਿੰਘ ਤੇ ਉਸ ਦੀ ਮਾਤਾ ਗੁਰਚਰਨ ਕੌਰ ਦੇ ਕਤਲਾਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਸਰਕਾਰ ਨਾਮ ਦੇ ਕੋਈ ਚੀਜ਼ ਨਹੀ ਹੈ ਅਤੇ ਗੁੰਡਾ ਰਾਜ ਚਰਮ ਸੀਮਾ `ਤੇ ਪੁੱਜ ਗਿਆ ਹੈ।ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੇ.ਜੇ ਸਿੰਘ ਦੇ ਕਾਤਲਾਂ ਨੂੰ ਜਲਦ ਗਿ੍ਰਫਤਾਰ ਨਾ ਕੀਤਾ ਗਿਆ ਤਾਂ ਐਸੋਸੀਏਸ਼ਨ ਵੱਡਾ ਐਕਸ਼ਨ ਲਵੇਗੀ।
ਇਸ ਧਰਨੇ ਨੂੰ ਪ੍ਰਧਾਨ ਪੱਟੀ ਤੋਂ ਇਲਾਵਾ ਕਨਵੀਨਰ ਵਿਜੈ ਪੰਕਜ਼, ਜਿਲਾ ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਜੱਗਾ, ਜਿਲਾ ਦਿਹਾਤੀ ਪ੍ਰਧਾਨ ਬਲਵਿੰਦਰ ਸਿੰਘ ਸੰਧੂ, ਬਲਜੀਤ ਸਿੰਘ ਜੈਂਤੀਪੁਰ, ਅਮਨ ਦੇਵਗਨ ਅਜਨਾਲਾ, ਜਗਤਾਰ ਸਿੰਘ ਸਹਿਮੀ ਮਜੀਠਾ, ਰਮੇਸ਼ ਕੁਮਾਰ ਡੇਰਾ ਬਾਬਾ ਨਾਨਕ, ਹੀਰਾ ਸਿੰਘ ਮਾਂਗਟ ਡੇਰਾ ਬਾਬਾ ਨਾਨਕ, ਵਿਜੈ ਭਸੀਨ ਛੇਹਰਟਾ, ਜਸਬੀਰ ਸਿੰਘ ਛੀਨਾ ਤਰਨ ਤਾਰਨ, ਪਹਿਲਵਾਨ ਕਮਲ ਸ਼ਰਮਾ, ਰਾਜੇਸ਼ ਡੈਨੀ, ਕਸ਼ਮੀਰ ਸਹੋਤਾ, ਪਲਵਿੰਦਰ ਸਿੰਘ ਸਾਰੰਗਲ ਫਤਹਿਗੜ ਚੂੜੀਆ, ਹਰਦੀਪ ਸਿੰਘ ਜੌਹਲ, ਰਮਨ ਸਰਪੰਚ, ਡਾ. ਦਿਲਬਾਗ ਸਿੰਘ ਰਮਦਾਸ ਪ੍ਰਧਾਨ ਰਮਦਾਸ ਇਕਾਈ ਨੇ ਵੀ ਸੰਬੋਧਨ ਕੀਤਾ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media