ਪਠਾਨਕੋਟ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਨਾਜੋਚੱਕ ’ਚ ਟ੍ਰੈਫ਼ਿਕ ਨਿਯਮਾਂ ਅਤੇ ਨਸ਼ਿਆਂ ਦੇ ਦੂਰਪ੍ਰਭਾਵਾਂ ਤੋਂ
ਜਾਗਰੂਕ ਕਰਨ ਸਬੰਧੀ ਪਿ੍ਸੀਪਲ ਸ੍ਰੀਮਤੀ ਵਿਜੇ ਰਾਣੀ ਦੀ ਪ੍ਰਧਾਨਗੀ ਹੇਠ ਸੈਮੀਨਾਰ ਲਗਾਇਆ ਗਿਆ।ਜਿਸ ਵਿਚ ਵਿਸ਼ੇਸ਼ ਰੂਪ `ਚ ਟ੍ਰੈਫ਼ਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਦੇਵ ਰਾਜ ਅਤੇ ਸਮਾਜ ਸੇਵੀ ਅੰਕੁਰ ਬੇਦੀ ਹਾਜ਼ਰ ਹੋਏ।ਇਸ ਮੌਕੇ ’ਤੇ ਦੇਵ ਰਾਜ ਤੇ ਸਮਾਜ ਸੇਵਕ ਅੰਕੁਰ ਬੇਦੀ ਨੇ ਦਸਿਆ ਕਿ ਰੋਡ ਸਾਈਨ ਮਾਰਕਿੰਗ, ਓਵਰਟੇਕ ਅਤੇ ਲਿੰਕ ਰੋਡ ਤੋਂ ਹਾਈਵੇ ’ਤੇ ਚੜਣ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਵਾਹਨ ਚਲਾਉਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਤਰਾਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਸੜਕ ਦੁਰਘਟਨਾਵਾਂ ਦਾ ਕਾਰਨ ਬਣਦੀ ਹਨ।ਇਸ ਮੌਕੇ ਐਚ.ਸੀ ਮਨਜੀਤ ਸਿੰਘ, ਅਨਿਲ ਕੁਮਾਰ, ਦੀਪਕ ਸ਼ਰਮਾ, ਅਨੂ ਸ਼ਰਮਾ, ਪੂਨਮ, ਰੋਮੀ ਰਾਣੀ, ਜ਼ੋਤੀ ਸੈਨੀ ਆਦਿ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media