Tuesday, July 7, 2026

ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਨੇ ਕਣਕ ਦੇ ਨਾੜ ਨੂੰ ਨਾ ਸਾੜ ਕੇ ਖੇਤ `ਚ ਵਾਹ ਕੇ ਲਾਇਆ ਝੋਨਾ

ਪਠਾਨਕੋਟ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਹਵਾ ਵਿੱਚ ਵਧਦੇ ਪ੍ਰਦੂਸ਼ਣ ਨੂੰ ਮੁੱਖ ਰੱਖਦਿਆਂ ਸਮੁੱਚੇ ਦੇਸ਼ ਵਿੱਚ ਫਸਲਾਂ ਦੀ PPN2809201710ਰਹਿੰਦ ਖੂੰਹਦ ਨੂੰ ਖੁੱਲੇ ਵਿੱਚ ਸਾੜਣ ਤੇ ਪਾਬੰਧੀ ਲਗਾਉਣ ਕਾਰਨ ਜ਼ਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਲਗਾਤਾਰ ਜਾਗਰੁਕ ਕਰਨ ਲਈ ਯਤਨਾਂ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ।ਪਿਛਲੇ ਸਾਲ ਜ਼ਿਲਾ ਪਠਾਨਕੋਟ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜਣ ਦੀ ਬਜ਼ਾਏ ਪਸ਼ੂ ਪਾਲਕਾਂ ਨੂੰ ਚਾਰੇ ਦੇ ਤੌਰ  ਤੇ ਵੇਚਿਆ।ਕਣਕ ਦੀ ਕਟਾਈ ਤੋਂ ਬਾਅਦ ਕੁੱਝ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਗਾਏ ਬਗੈਰ ਝੋਨੇ ਦੀ ਲਵਾਈ ਕੀਤੀ ਗਈ, ਜਿਸ ਦੇ ਕਾਫੀ ਸਾਰਥਿਕ ਨਤੀਜੇ ਸਾਹਮਣੇ ਆਏ ਹਨ। ਅਜਿਹੇ ਹੀ ਬਲਾਕ ਪਠਾਨਕੋਟ ਦੇ ਪਿੰਡ ਜਗਤਪੁਰ ਦੇ ਬਲਵਿੰਦਰ ਸਿੰਘ ਅਗਾਂਹਵਧੂ ਕਿਸਾਨ ਹਨ ਜਿੰਨਾਂ, ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸਾੜਣ ਤੋਂ ਬਗੈਰ ਖੇਤ ਵਿੱਚ ਵਾਹ ਕੇ ਝੋਨੇ ਦੀ ਲਵਾਈ ਕੀਤੀ ।
ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਣਕ ਅਤੇ ਝੋਨੇ ਤੇ ਨਾੜ ਨੂੰ ਅੱਗ ਲਗਾ ਕੇ ਸਾੜਣ ਨਾਲ ਵਾਤਾਵਰਣ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।ਉਨਾਂ ਕਿਹਾ ਕਿ ਮੇਰੇ ਕੋਲ 8 ਏਕੜ ਵਾਹੀਯੋਗ ਰਕਬਾ ਹੈ।ਉਨਾਂ ਕਿਹਾ ਕਿ ਪਿੰਡ ਜਗਤਪੁਰ ਦੇ ਬਹੁਤੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਪਿਛਲੇ ਲੰਬੇ ਸਮੇਂ ਤੋਂ ਕਦੇ ਵੀ ਅੱਗ ਨਹੀਂ ਲਾਈ।ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਇਲਾਕੇ ਦੇ ਪਸ਼ੂ ਪਾਲਕ ਮੁੱਲ ਲੈ ਲੈਂਦੇ ਹਨ ਅਤੇ ਕਣਕ ਦੀ ਬਿਜਾਈ ਪਰਾਲੀ ਨੂੰ ਅੱਗ ਲਗਾਏ ਬਗੈਰ ਕਰ ਲਈ ਜਾਂਦੀ ਹੈ।ਉਨਾਂ ਕਿਹਾ ਕਿ ਪਿਛਲੇ ਵਾਰ ਕਣਕ ਦੀ ਕਟਾਈ ਤੋਂ ਬਾਅਦ ਨਾੜ ਦੀ ਰੀਪਰ ਨਾਲ ਤੂੜੀ ਬਨਾਉਣ ਉਪਰੰਤ ਤਵੀਆਂ ਨਾਲ ਖੇਤ ਵਿੱਚ ਵਾਹ ਕੇ, ਬਚੇ ਨਾੜ ਨੂੰ ਖੇਤ ਵਿੱਚ ਦਬਾ ਦਿੱਤਾ ਸੀ।ਉਨਾਂ ਕਿਹਾ ਕਿ ਝੋਨੇ ਦੀ ਲਵਾਈ ਤੱਕ 2-3 ਪਾਣੀ ਲਗਾਉਣ ਨਾਲ ਨਾੜ ਖੇਤ ਵਿੱਚ ਕਾਫੀ ਹੱਦ ਤੱਕ ਗਲ ਗਿਆ ਸੀ।ਉਨਾ ਕਿਹਾ ਕਿ ਸ਼ੁਰੂ ਵਿੱਚ ਆਂਢੀ ਗੁਆਂਢੀਆਂ ਨੇ ਕਿਹਾ ਸੀ ਕਿ ਝੋਨੇ ਦੀ ਲਵਾਈ ਤੋਂ ਬਾਅਦ ਨਾੜ ਪਾਣੀ ਉੋਪਰ ਤਰ ਜਾਵੇਗਾ ਜਿਸ ਨਾਲ ਝੋਨੇ ਦੇ ਬੂਟਿਆਂ ਨੂੰ ਨੁਕਸਾਨ ਹੋ ਸਕਦਾ ਹੈ ।ਉਨਾਂ ਕਿਹਾ ਕਿ ਲਵਾਈ ਤੋਂ ਬਾਅਦ ਕੁਝ ਨਾੜ ਪਾਣੀ ਉਪਰ ਤਰ ਗਿਆ ਸੀ ਪਰ ਅਸੀਂ ਉਸ ਨੂੰ ਬਾਹਰ ਨਹੀਂ ਕੱਢਿਆ ਅਤੇ ਉਹ ਖੇਤ ਵਿੱਚੇ ਹੀ ਗਲ ਗਿਆ।ਉਨਾਂ ਕਿਹਾ ਕਿ ਨਾੜ ਨੂੰ ਖੇਤ ਵਿੱਚ ਵਾਹੁਣ ਨਾਲ ਖੇਤ ਦੀ ਤਾਸੀਰ ਬਦਲ ਗਈ, ਜ਼ਮੀਨ ਪੋਲੀ ਹੋਣ ਨਾਲ ਬੂਟੇ ਨੇ ਜਾੜ ਵੀ ਵਧੇਰੇ ਮਾਰਿਆ ਹੈ ਅਤੇ ਪਾਣੀ ਵੀ ਘੱਟ ਲਗਾਉਣੇ ਪਏ ਹਨ ਅਤੇ ਯੂਰੀਆ ਖਾਦ ਦੀ ਘੱਟ ਜ਼ਰੂਰਤ ਪਈ ਹੈ।ਉਨਾਂ ਆਸ ਪ੍ਰਗਟਾਈ ਕਿ ਕਿ ਪਿਛਲੇ ਸਾਲ ਨਾਲੋਂ ਪੈਦਾਵਾਰ ਵਧੇਰੇ ਨਿਕਲੇਗੀ।ਉਨਾਂ ਕਿਹਾ ਕਿ ਨਾੜ ਨੂੰ ਖੇਤ ਵਿੱਚ ਵਾਹੁਣ ਤੇ ਤਕਰੀਬਨ 3000/- ਪ੍ਰਤੀ ਏਕੜ ਵਧੇਰੇ ਖਰਚਾ ਕਿਸਾਨ ਨੂੰ ਸਹਿਣਾ ਪੈਂਦਾ ਹੈ, ਜਿਸ ਨਾਲ ਕਿਸਾਨ ਦੀ ਆਰਥਿਕਤਾ ਤੇ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ।ਉਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਜਾਂ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਾਂ ਲਗਾਉਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ 100/- ਪ੍ਰਤੀ ਕੁਇੰਟਲ ਝੋਨੇ ਅਤੇ ਕਣਕ ਉਪਰ ਬੋਨਸ ਦੇਣਾ ਚਾਹੀਦਾ ਹੈ।ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਫਸਲਾਂ ਦੀ ਰੰਿਹਦ ਖੂੰਹਦ ਨੂੰ ਅੱਗ ਨਾਲ ਸਾੜਣ ਦੀ ਬਜ਼ਾਏ ਖੇਤ ਹੀ ਤਵੀਆਂ ਜਾਂ ਰੋਟਾਵੇਟਰ ਨਾਲ ਵਾਹ ਦਿੱਤਾ ਜਾਵੇ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਨੂੰ ਵੀ ਬਰਕਰਾਰ ਰੱਖਿਆ ਜਾ ਸਕੇ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply