ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) -ਪਸ਼ੂ ਪਾਲਣ ਵਿਭਾਗ ਵਲੋਂ 9 ਅਤੇ 10 ਅਕਤੂਬਰ ਨੂੰ ਪਸ਼ੂ ਮੇਲਾ ਗਰਾਉਂਡ ਵੱਲਾ ਵਿਖੇ ਪਸ਼ੂ ਧੰਨ
ਚੈਪੀਅਨਸ਼ਿਪ ਅਤੇ ਦੁਧ ਚੁਆਈ ਮੁਕਾਬਲੇ ਕਰਾਏ ਜਾਣਗੇ।ਇਸ ਪਸ਼ੂ ਧੰਨ ਚੈਪੀਅਨਸ਼ਿਪ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਤਿਆਰੀਆਂ ਨੂੰ ਲੈ ਕੇ ਜਰੂਰੀ ਦਿਸ਼ਾ ਨਿਰਦੇਸ਼ ਦਿਤੇ।ਉਨਾਂ ਕਿਹਾ ਕਿ ਦੋ ਦਿਨ ਚੱਲਣ ਵਾਲੀ ਪਸ਼ੂ ਧੰਨ ਚੈਪੀਅਨਸ਼ਿਪ ’ਚ ਪਸ਼ੂਆਂ ਦੇ ਦੁੱਧ ਚੋਆਈ ਅਤੇ ਵੱਖ-ਵੱਖ ਵਰਗਾਂ ’ਚ ਜਾਵਨਰਾਂ ਦੀ ਨਸ਼ਲ ਦੇ ਮੁਕਾਬਲੇ ਕਰਾਏ ਜਾਣਗੇ।ਉਨਾਂ ਕਿਹਾ ਕਿ ਪਸ਼ੂ ਧੰਨ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਪਸ਼ੂ ਪਾਲਕ ਅਤੇ ਆਮ ਲੋਕ ਭਾਗ ਲੈਣਗੇ ਜਿਨਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਉਨਾਂ ਕਿਹਾ ਕਿ ਪਸ਼ੂ ਮੇਲੇ ’ਚ ਭਾਗ ਲੈਣ ਵਾਲੇ ਵਿਅਕਤੀਆਂ ਲਈ ਪੀਣ ਵਾਲੇ ਪਾਣੀ, ਬੈਠਣ, ਛਾਂ, ਪਬਲਿਕ ਟਾਇਲਟ ਆਦਿ ਦਾ ਪ੍ਰਬੰਧ ਕੀਤਾ ਜਾਵੇ।ਇਸ ਤੋਂ ਇਲਾਵਾ ਮੇਲੇ ’ਚ ਆਉਣ ਵਾਲੇ ਪਸ਼ੂਆਂ ਲਈ ਚਾਰੇ, ਪਾਣੀ ਆਦਿ ਦੇ ਵੀ ਖਾਸ ਪ੍ਰਬੰਧ ਕੀਤੇ ਜਾਣ।ਇਸ ਤੋਂ ਇਲਾਵਾ ਉਨਾਂ ਵੱਖ-ਵੱਖ ਵਿਭਾਗਾਂ ਨੂੰ ਆਪਣੀਆਂ ਸਕੀਮਾਂ ਦੀ ਜਾਣਕਾਰੀ ਦੇਣ ਲਈ ਪ੍ਰਦਰਸ਼ਨੀਆਂ ਲਗਾਉਣ ਦੀ ਹਦਾਇਤ ਵੀ ਕੀਤੀ।
ਮੀਟਿੰਗ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਾਜੇਸ਼ ਕੁਮਾਰ ਨੇ ਦਸਿਆ ਕਿ ਪਸ਼ੂ ਧੰਨ ਚੈਪੀਅਨਸ਼ਿਪ ਦੌਰਾਨ ਜੇਤੂ ਰਹਿਣ ਵਾਲੇ ਪਸ਼ੂ ਪਾਲਕਾਂ ਨੂੰ ਵਿਭਾਗ ਵਲੋਂ 7 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।ਉਨਾਂ ਕਿਹਾ ਕਿ ਚੈਪੀਅਨਸ਼ਿਪ ਦੌਰਾਨ ਦੁੱਧ ਚੁਆਈ ਮੁਕਾਬਲੇ ਅਤੇ ਪਸ਼ੂਆਂ ਦੀਆਂ ਨਸਲਾਂ ਦੇ ਮੁਕਾਬਲੇ ਕਰਾਏ ਜਾਣਗੇ।ਉਨਾਂ ਕਿਹਾ ਕਿ ਜੋ ਵੀ ਕਿਸਾਨ ਜਾਂ ਪਸ਼ੂ ਪਾਲਕ ਇਸ ਪਸ਼ੂ ਧੰਨ ਚੈਪੀਅਨਸ਼ਿਪ ਵਿੱਚ ਆਪਣੇ ਪਸ਼ੂਆਂ ਦੇ ਮੁਕਾਬਲੇ ਕਰਾਉਣਾ ਚਾਹੁੰਦਾ ਹੋਵੇ ਉਹ ਪਸ਼ੂ ਪਾਲਣ ਵਿਭਾਗ ਦੇ ਦਫਤਰ ’ਚ ਆਪਣੀ ਐਂਟਰੀ ਦਰਜ਼ ਕਰਾ ਸਕਦਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media