
ਮੋਗਾ, 17 ਜੁਲਾਈ (ਅਰਵਿੰਦਰ ਗਿੱਲ) – ਚੜੇ ਸਾਉਣ ਮਹੀਨੇ ਨੇ ਆਪਣਾ ਰੰਗ ਦਿਖਾ ਦਿੱਤਾ ਜਦ ਮੋਗਾ ਸ਼ਹਿਰ ਵਿੱਚ ਅੱਜ ਬਹੁਤ ਹੀ ਭਾਰੀ ਬਾਰਿਸ਼ ਹੋਈ। ਇਸ ਬਾਰਿਸ਼ ਕਾਰਨ ਗਲੀਆਂ, ਸੜਕਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ।ਲੋਕਾਂ ਨੂੰ ਪਰੇਸ਼ਾਨੀ ਤਾਂ ਬਹੁਤ ਹੋ ਰਹੀ ਹੈ, ਪਰ ਗਰਮੀ ਤੋਂ ਰਾਹਤ ਮਿਲਣ ਨਾਲ ਵੱਡਿਆਂ ਅਤੇ ਬੱਚਿਆਂ ਨੇ ਬਾਰਿਸ਼ ਵਿੱਚ ਭਿੱਜ ਕੇ ਖੁਸ਼ਗਵਾਰ ਮੌਸਮ ਦਾ ਖੂਬ ਆਨੰਦ ਮਾਣਿਆ।ਜਿਕਰਯੋਗ ਹੈ ਕਿ ਕੱਲ੍ਹ ਕਈ ਪਿੰਡਾਂ ਵਿੱਚ ਹਨੇਰੀ ਅਤੇ ਮੀਂਹ ਨੇ ਬਹੁਤ ਹੀ ਭਿਆਨਕ ਤਰੀਕੇ ਨਾਲ ਆਪਣਾ ਰੰਗ ਦਿਖਾਇਆ ਸੀ ਤੇ ਬਾਰਿਸ਼ ਥੋੜੀ ਘੱੱਟ ਹੋਈ ਸੀ, ਪਰ ਅੱਜ ਸਾਉਣ ਦੀ ਬਾਰਿਸ਼ ਨੇ ਸਭ ਨੂੰ ਨਿਹਾਲ ਕਰ ਦਿੱਤਾ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media