
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਜਵਾਈ ਸੁਰਿੰਦਰਪਾਲ ਸਿੰਘ ਵਲੋ ਪੱਤਰਕਾਰਾਂ ਨਾਲ ਕੀਤੇ ਧੱਕੇ ਤੋ ਬਾਅਦ ਪੱਤਰਕਾਰਾਂ ਨੇ ਸਕਤਰੇਤ ਦੇ ਬਾਹਰ ਧਰਨਾ ਦਿੱਤਾ ਇਸ ਧਰਨੇ ਵਿਚ ਪੀ ਟੀ ਸੀ ਦੇ ਸ੍ਰੀ ਜੋਤੀ ਬਹਿਲ, ਏ ਬੀ ਪੀ ਨਿਉਂਜ਼ ਦੇ ਸ੍ਰੀ ਰਾਜੀਵ ਸ਼ਰਮਾਂ, ਕੈਮਰਾਮੈਨ ਸ੍ਰ ਜਤਿੰਦਰ ਸਿੰਘ, ਜਗਬਾਣੀ ਦੇ ਸ੍ਰੀ ਪ੍ਰਵੀਨ ਪੂਰੀ, ਚੈਨਲ ਨੰਬਰ ਦੋ ਦੇ ਸ੍ਰ. ਗਜਿੰਦਰ ਸਿੰਘ ਕਿੰਗ, ਚੜਦੀ ਕਲਾ ਦੇ ਸ੍ਰ ਗੁਰਦਿਆਲ ਸਿੰਘ, ਪਹਿਰੇਦਾਰ ਦੇ ਸ੍ਰ ਨਰਿੰਦਰਪਾਲ ਸਿੰਘ, ਗੁਰਸੇਵਕ ਸਿੰਘ, ਸ੍ਰੀ ਬਬਲੂ ਮਹਾਜਨ, ਬੀਬੀ ਦਲਜੀਤ ਕੌਰ ਅਤੇ ਸਪੋਕਸਮੈਨ ਦੇ ਚਰਨਜੀਤ ਸਿੰਘ ਮਿਲ ਬੈਠ ਕੇ ਆਪਣਾ ਰੋਸ ਪ੍ਰਗਟ ਕਰਦੇ ਹੋਏ ।
Punjab Post Daily Online Newspaper & Print Media