ਫਾਜ਼ਿਲਕਾ, 3 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਵਲ ਹਸਪਤਾਲ ਫਾਜ਼ਿਲਕਾ ਵਿਚ ਅੱਜ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਲੋਕਾਂ ਨੂੰ ਟੀਬੀ
ਰੋਗ ਸਬੰਧੀ ਜਾਗਰੂਕ ਕਰਨ ਲਈ ਟੀ.ਬੀ ਜਾਗਰੂਕਤਾ ਵੈਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਡਾ. ਦਵਿੰਦਰ ਭੁੱਕਲ, ਡਾ. ਗੁਰਪ੍ਰੀਤ ਰਾਏ, ਡਾ. ਜਸਦੇਵ ਸਿੰਘ ਅਤੇ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਰਾਜੇਸ਼ ਸ਼ਰਮਾ ਅਤੇ ਜ਼ਿਲਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ।
ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਟੀ.ਬੀ.ਅਫਸਰ ਡਾ. ਮਨਦੀਪ ਸਿੰਘ ਨੇ ਹਿਕਾ ਕਿ ਜੇਕਰ ਕਿਸੇ ਨੂੰ ਦੋ ਹਫ਼ਤੇ ਤੋਂ ਵੱਧ ਸਮੇਂ ਤੋਂ ਖਾਂਸੀ ਹੈ, ਥੋੜਾ ਥੋੜਾ ਬੁਖਾਰ ਹੈ, ਰਾਤ ਦੇ ਸਮੇਂ ਤਰੇਲਆਂ ਆਉਂਦੀਆਂ ਹਨ ਅਤੇ ਭਾਰ ਘੱਟ ਹੋ ਜਾਂਦਾ ਹੈ ਅਤੇ ਨਾਲ ਹੀ ਜੇਕਰ ਬਲਗਮ ਵਿਚ ਖੂਨ ਆਉਂਦਾ ਹੈ ਤਾਂ ਇਹ ਸਾਰੇ ਟੀ.ਬੀ ਰੋਗ ਦੇ ਲੱਛਣ ਹਨ।ਉਨਾ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿਚ ਉਕਤ ਲੱਛਣ ਵਿਖਦੇ ਹਨ ਤਾਂ ਉਹ ਆਪਣਾ ਇਲਾਜ ਨੇੜਲੇ ਸਰਕਾਰੀ ਹਸਪਤਾਲ ਵਿਚ ਆਪਣੀ ਪੂਰੀ ਜਾਂਚ ਕਰਵਾਕੇ ਆਪਣਾ ਇਲਾਜ ਕਰਵਾਏ।
ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਬਲਗਮ ਦੀ ਜਾਂਚ ਸਾਰਿਆਂ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤੀ ਜਾਂਦੀ ਹੈ ਅਤੇ ਐਮ.ਡੀ.ਆਰ ਟੀਬੀ ਦੀ ਜਾਂਚ ਵੀ ਮੁਫ਼ਤ ਕੀਤੀ ਜਾਂਦੀ ਹੈ ਅਤੇ ਸਾਰਿਆਂ ਸਰਕਾਰੀ ਹਸਪਤਾਲਾਂ ਵਿਚ ਟੀ.ਬੀ ਰੋਗ ਦਾ ਇਲਾਜ ਵੀ ਮੁਫ਼ਤ ਕੀਤਾ ਜਾਂਦਾ ਹੈ।ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਟੀਬੀ ਦਾ ਰੋਗ ਹੈ ਤਾਂ ਉਹ ਜਾਂਚ ਕਰਵਾ ਕੇ ਆਪਣਾ ਇਲਾਜ ਕਰਵਾਏ ਕਿਉਂਕਿ ਟੀ.ਬੀ ਪੂਰੀ ਤਰਾਂ ਨਾਲ ਇਲਾਜਯੋਗ ਹੈ।
ਜ਼ਿਲਾ ਮਾਸ ਮਡੀਆ ਅਫ਼ਸਰ ਅਨਿਲ ਧਾਮੂ ਨੇ ਦੱਸਿਆ ਕਿ ਇਹ ਵੈਨ ਫਾਜ਼ਿਲਕਾ, ਜਲਾਲਾਬਾਦ, ਜੰਡ ਵਾਲਾ ਭੀਮੇਸ਼ਾਹ, ਅਰਨੀ ਵਾਲਾ ਅਤੇ ਡੱਬਵਾਲਾ ਕਲਾਂ ਤੋਂ ਹੁੰਦੀ ਹੋਈ ਅਬੋਹਰ ਪਹੁੰਚੇਗੀ ਅਤੇ ਲੋਕਾਂ ਨੂੰ ਜਾਗਰੂਕ ਕਰੇਗੀ।ਇਸ ਮੌਕੇ ਪੁਸ਼ਪਿੰਦਰ ਸਿੰਘ, ਮਲਕੀਤ ਸਿੰਘ, ਵਿੱਕੀ, ਮਨੀਸ਼ਾ, ਏ.ਐਨ.ਐਮ. ਦਵਿੰਦਰ ਕੌਰ, ਸਮੂਹ ਆਸ਼ਾ ਵਰਕਰ ਅਤੇ ਸੁਖਵਿੰਦਰ ਕੌਰ ਅਤੇ ਵੱਡੀ ਗਿਣਤੀ ਵਿਚ ਸਿਹਤ ਕਰਮਚਾਰੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media