Thursday, June 11, 2026

ਮਾਤਾ ਸਾਹਿਬ ਦੇਵਾ ਜੀ ਦੇ ਜਨਮ ਉਤਸਵ ਦੀ ਧੂਮਧਾਮ ਸ਼ੁਰੂਆਤ

ਮੈਡੀਕਲ ਕੈਂਪ ਵਲੋਂ ਰਾਹੀਂ ਮਰੀਜਾਂ ਦਾ ਇਲਾਜ਼ ਸ਼ੁਰੂ
ਨਾਂਦੇੜ, 3 ਅਕਤੂਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਨਾਂਦੇੜ ਸ਼ਹਿਰ ਵਲੋਂ ਪੰਦਰਾਂ ਕਿਲੋਮੀਟਰ ਦੀ ਦੁਰੀ ਉਤੇ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾ PPN0310201730ਜੀ ਵਿਖੇ ਮਾਤਾ ਸਾਹਿਬ ਦੇਵਾ ਜੀ ਦੇ 336ਵੇਂ ਜਨਮ ਉਤਸਵ ਪ੍ਰੋਗਰਾਮ ਦਾ ਉਦਘਾਟਨ ਤਖਤ ਸਚਖੰਡ ਹਜ਼ੂਰ ਸਾਹਿਬ ਦੇ ਪੰਜ ਪਿਆਰੇ ਭਰਾ ਰਾਮ ਸਿੰਘ ਧੂਪੀਆ ਵਲੋਂ ਕੀਤਾ ਗਿਆ।ਇਸ ਮੌਕੇ `ਤੇ ਜਥੇਦਾਰ ਸੰਤ ਬਾਬਾ ਪ੍ਰੇਮ ਸਿੰਘ, ਸੰਤ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਵਾਲੇ, ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ, ਗੁਰਦੁਆਰਾ ਬੋਰਡ ਦੇ ਇੰਚਾਰਜ ਪ੍ਰਧਾਨ ਠਾਨ ਸਿੰਘ ਬੁੰਗਾਈ ਅਤੇ ਸੰਤ ਬਰਾਦਰੀ ਮੌਜੂਦ ਸਨ।ਅਰਦਾਸ ਉਪਰੰਤ ਪ੍ਰੋਗਰਾਮ ਰੰਗ ਮੰਚ ਉਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਵਰੂਪ ਨੂੰ ਸਥਾਪਤ ਕੀਤਾ ਗਿਆ।ਇਸ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੰਪੰਨ ਹੋਇਆ ਅਤੇ ਹੁਕੁਮਨਾਮਾ ਪੜ੍ਹਿਆ ਗਿਆ।ਇਸ ਪ੍ਰੋਗਰਾਮ ਲਈ ਪੰਜਾਬ ਅਤੇ ਦਿੱਲੀ ਵਲੋਂ ਵਿਸ਼ੇਸ਼ ਰੂਪ `ਚ ਪੁੱਜੇ ਰਾਗੀ ਜਥੇ, ਕਥਾਕਾਰ, ਕੀਰਤਨੀ ਜਥੇ, ਢਾਡੀ ਜਥੇ ਆਦਿ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ।ਉਦਘਾਟਨ ਉਪਰੰਤ ਸ਼ਾਨਦਾਰ ਲੰਗਰ ਪ੍ਰਸਾਦ ਪ੍ਰੋਗਰਾਮ ਸ਼ੁਰੁਆਤ ਹੋਈ।ਪ੍ਰੋਗਰਾਮ ਵਿਚ ਨਿਹੰਗ ਸਿੰਘਾਂ  ਦੇ 6 ਦਲਾਂ ਨੇ ਸ਼ਿਰਕਤ ਕੀਤੀ।ਪੇਂਡੂ ਜਨਤਾ ਨੇ ਪ੍ਰੋਗਰਾਮ ਵਿੱਚ ਵੀ ਹਾਜਰੀ ਲਵਾਈ।PPN0310201731ਐਕਟਰ ਸਲਮਾਨ ਖਾਨ ਦੇ ਸਹਿਯੋਗ ਨਾਲ ਕਾਰਜ ਕਰ ਰਹੀ ਬੀਇੰਗ ਹਿਊਮਨ ਇਸ ਸੰਗਠਨ ਦੇ ਪਟਿਆਲੇ ਤੋਂ ਪਧਾਰੇ ਡਾਕਟਰਾਂ ਦੀ ਟੀਮ ਨੇ ਪੇਂਡੂ ਜਨਤਾ ਅਤੇ ਸ਼ਰਧਾਲੂਆਂ ਲਈ ਅੱਖਾਂ ਦੇ ਮੁਫਤ ਇਲਾਜ਼ ਦਾ ਕੈਂਪ ਮਾਤਾ ਸਾਹਿਬ ਵਿੱਚ ਸ਼ੁਰੂ ਕੀਤਾ। ਇਸ ਸਮੇਂ ਡਾ. ਗੁਰਕੀਰਤ ਕੌਰ, ਡਾ. ਪੀ.ਐਸ ਗਰੇਵਾਲ, ਡਾ. ਬਲਵਿੰਦਰ ਕੌਰ, ਡਾ. ਗੁਰਜੋਤ ਸਿੰਘ  ਸਹਿਤ 20 ਲੋਕਾਂ ਦੀ ਟੀਮ ਨੇ ਸੇਵਾ ਭਾਵ ਨਾਲ ਇਲਾਜ ਕੀਤਾ।ਮੰਗਲਵਾਰ ਸਾਹਿਬ ਵਿੱਚ ਘੋੜੋ ਦੀ ਨੇਜ਼ਾਬਾਜੀ ਦਾ ਪਰੋਗਰਾਮ ਰੱਖਿਆ ਗਿਆ ਹੈ।4 ਅਕਤੂਬਰ ਨੂੰ ਸਮਾਪਤ ਅਤੇ ਨਗਰ ਕੀਰਤਨ ਪਰੋਗਰਾਮ ਹੋਵੇਗਾ ਇਹ ਜਾਣਕਾਰੀ ਸੰਤ ਬਾਬਾ ਪ੍ਰੇਮ ਸਿੰਘ ਨੇ ਦਿੱਤੀ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply