Friday, October 2, 2026

ਨਗਰ ਕੌਂਸਲ ਪਲਾਟ ਧਾਰਕਾਂ ਵੱਲੋਂ ਹਾਈਕੋਰਟ ਜਾਣ ਦਾ ਫੈਸਲਾ

PPN0410201708ਫਾਜ਼ਿਲਕਾ, 4 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਕੱਟੀਆਂ ਗਈਆਂ ਚਾਰ ਵੱਖ ਵੱਖ ਕਲੋਨੀਆਂ ਵਿਚ ਡਿਵੈਲਪਮੈਟ ਚਾਰਜ ਵਸੂਲਣ ਦੇ ਬਾਵਜੂਦ ਵਿਕਾਸ ਕੰਮ ਨਾ ਕਰਵਾਏ ਜਾਣ ਕਾਰਨ ਪਲਾਟ ਧਾਰਕਾਂ ਵਿਚ ਨਗਰ ਕੌਂਸਲ ਦੇ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਜਿਸ ਨੂੰ ਲੈਕੇ ਬੀਤੇ ਦਿਨ ਇੱਕ ਮੀਟਿੰਗ ਦਾ ਅਯੋਜਨ ਕੀਤਾ ਗਿਆ।
ਸਥਾਨਕ ਲਾਲਾ ਸੁਨਾਮ ਰਾਏ ਐਮ.ਏ. ਮੈਮੋਰੀਅਲ ਹਾਲ ਵਿਚ ਸੰਪਨ ਹੋਈ ਮੀਟਿੰਗ ਵਿਚ ਸਰਵ ਸੰਮਤੀ ਨਾਲ ਨਗਰ ਕੋਂਸਲ ਦੇ ਖਿਲਾਫ਼ ਹਾਈਕੋਰਟ ਦਾ ਦਰਵਾਜ਼ਾ ਖਟਖਟਾਉਣ ਦਾ ਫੈਸਲਾ ਕੀਤਾ ਹੈ। ਜਿਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ 7 ਅਕਤੂਬਰ ਨੂੰ ਰਾਤ 7.30 ਵਜੇ ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਲਾਲਾ ਸੁਨਾਮ ਰਾਏ ਐਮ.ਏੇ.ਮੈਮੋਰੀਅਲ ਹਾਲ ਵਿਚ ਰਖੀ ਗਈ ਹੈ। ਜਿਸ ਦੌਰਾਨ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ।
ਇਸ ਮੌਕੇ ਪ੍ਰਫੁੱਲ ਚੰਦਰ ਨਾਗਪਾਲ, ਪਰਮਜੀਤ ਸਿੰਘ ਪੰਮੀ, ਸ਼ਸ਼ੀ ਕਾਤ, ਸੰਜੀਵ ਝਾਂਬ, ਅਸ਼ਵਨੀ ਕਾਲੜਾ, ਨਰੇਸ਼ ਕਾਮਰਾ, ਰਜੇਸ਼ ਕੁਮਾਰ, ਵਿਸ਼ਾਲ ਸਚਦੇਵਾ, ਪ੍ਰਦੀਪ ਕੁਮਾਰ, ਸੰਦੀਪ ਕੁਮਾਰ, ਮਹਿੰਦਰ ਕੁਮਾਰ, ਰਜੇਸ਼ ਕੁਮਾਰ, ਰਕੇਸ਼ ਕੁਮਾਰ, ਸੰਨੀ ਅਰੋੜਾ, ਚੇਤਨ, ਸੰਜੂ ਖੁੰਗਰ, ਅਭਿਨੰਦਨ, ਰਾਜਾ ਰਾਮ ਗਰੋਵਰ, ਰਮਨਦੀਪ ਗਗਨੇਜਾ, ਵਿਨੋਦ ਕੁਮਾਰ, ਅਨਿਲ ਖੁੰਗਰ, ਜੀਤੂ ਕਟਾਰੀਆ, ਚਿਮਨ ਲਾਲ ਕਟਾਰੀਆ, ਵਿਸ਼ਨੂੰ ਸ਼ਰਮਾ, ਸੰਜੀਵ ਮੱਕੜ, ਹਰੀਸ਼ ਕਟਾਰੀਆ, ਸੰਦੀਪ ਗੋਇਲ, ਰਘੁਨਾਥ ਰਾਏ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply