Friday, March 20, 2026

ਦਿੱਲੀ ਕਮੇਟੀ ਨੇ ਕਰਵਾਏ ਸੂਬਾ ਪੱਧਰੀ ਗਤਕਾ ਮੁਕਾਬਲੇ

PPN0510201710 ਨਵੀਂ ਦਿੱਲੀ (4 ਅਕਤੂਬਰ 2017): ਦਿੱਲੀ ਗਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਬਾ ਪੱਧਰੀ ਗਤਕਾ ਮੁਕਾਬਲੇ ਕਰਾਏ ਗਏ।ਜਿਸ ’ਚ ਦਿੱਲੀ ਦੀਆਂ ਵੱਖ-ਵੱਖ ਟੀਮਾਂ ਨੇ ਗਤਕਾ ਫੈਡਰੇਸ਼ਨ ਵੱਲੋਂ ਗਤਕਾ ਨੂੰ ਖੇਡ ਬਣਾਉਣ ਪ੍ਰਤੀ ਤਿਆਰ ਕੀਤੇ ਗਏ ਨਿਯਮਾਂ ਦੀ ਰੌਸ਼ਨੀ ’ਚ ਵੱਖ-ਵੱਖ ਉਮਰ ਦੇ ਹਿਸਾਬ ਨਾਲ ਮੁਕਾਬਲਿਆਂ ’ਚ ਹਿੱਸਾ ਲਿਆ।ਦੋ ਦਿਨ ਚਲੇ ਪ੍ਰੋਗਰਾਮ ਦਾ ਉਦਘਾਟਨ ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕੀਤਾ ਗਿਆ ਸੀ।
PPN0510201711ਮੁਕਾਬਲਿਆਂ ਦੀ ਸਮਾਪਤੀ ਉਪਰੰਤ ਜੇਤੂ ਗਤਕਾ ਖਿਡਾਰੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇੰਸ ਚਾਂਸਲਰ ਡਾ. ਜਸਪਾਲ ਸਿੰਘ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਦਿੱਲੀ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਇਨਾਮਾਂ ਦੀ ਵੰਡ ਕੀਤੀ। ਫਰੀ ਸੋਟੀ ਅਤੇ ਸਿੰਗਲ ਸੋਟੀ ਮੁਕਾਬਲਿਆਂ ’ਚ ਸੋਨ, ਚਾਂਦੀ ਅਤੇ ਤਾਬੇਂ ਦੇ ਤਮਗੇ ਜਿੱਤਣ ਵਾਲੇ ਲੜਕੇ ਅਤੇ ਲੜਕੀ ਖਿਡਾਰੀਆਂ ਦੀ ਵੱਖ-ਵੱਖ ਉਮਰ ਵਰਗ ਦੇ 250 ਖਿਡਾਰੀਆਂ ’ਚ ਹੋਏ ਮੁਕਾਬਲਿਆਂ ਤੋਂ ਬਾਅਦ ਜੇਤੂਆਂ ਵੱਜੋਂ ਚੋਣ ਕੀਤੀ ਗਈ ਸੀ।
ਉੱਤਰੀ, ਦੱਖਣੀ, ਪੂਰਬੀ ਅਤੇ ਪੱਛਮੀ ਦਿੱਲੀ ਜੋਨ ਦੀਆਂ ਚਾਰ ਟੀਮਾਂ ਬਣਾ ਕੇ ਖਿਡਾਰੀਆਂ ਨੂੰ ਵੰਡੀਆ ਗਿਆ ਸੀ। ਰਾਣਾ ਨੇ ਨਿਰੋਗੀ ਕਾਇਆ ਲਈ ਗਤਕਾ ਮੁਕਾਬਲਿਆਂ ਨੂੰ ਜਰੂਰੀ ਦੱਸਦੇ ਹੋਏ ਵਿਰਾਸਤੀ ਖੇਡ ਨੂੰ ਬਚਾਉਣ ਵਾਸਤੇ ਦਿੱਲੀ ਕਮੇਟੀ ਵੱਲੋਂ ਅੱਗੇ ਵੀ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ।ਇਸ ਮੌਕੇ ਦਿੱਲੀ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਚਮਨ ਸਿੰਘ ਅਤੇ ਦਿੱਲੀ ਗਤਕਾ ਐਸੋਸੀਏਸ਼ਨ ਦੇ ਕਨਵੀਨਰ ਜੋਰਾਵਰ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply