Monday, October 12, 2026

ਪੀ.ਡਬਲਯੂ.ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਦੀਵਾਲੀ ਤੋਂ ਪਹਿਲਾਂ ਮੰਗੀ ਡੀ.ਏ ਕਿਸ਼ਤ

PPN0510201712ਫਾਜ਼ਿਲਕਾ, 5 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਸ਼ਾਖਾ ਨਗਰ ਕੌਂਸਲ ਫਾਜ਼ਿਲਕਾ ਦੀ ਇੱਕ ਮੀਟਿੰਗ ਸਥਾਨਕ ਪ੍ਰਤਾਪ ਬਾਗ ਵਿਚ ਹੋਈ।ਜਿਸ ਦੀ ਪ੍ਰਧਾਨਗੀ ਯੂਨੀਅਨ ਪ੍ਰਧਾਨ ਕੁਲਬੀਰ ਸਿੰਘ ਢਾਬਾਂ ਨੇ ਕੀਤੀ।ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਕੁਲਬੀਰ ਸਿੰਘ ਢਾਬਾਂ, ਚੇਅਰਮੈਨ ਪ੍ਰਦੀਪ ਕੁਮਾਰ, ਕੁਲਵੰਤ ਰਾਏ ਗਾਬਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੋਰਨਾਂ ਸੂਬਿਆਂ ਦੀ ਤਰਾਂ ਪੰਜਾਬ ਦੇ ਕਰਮਚਾਰੀਆਂ ਨੂੰ ਵੀ ਜਨਵਰੀ 2017 ਅਤੇ ਜੁਲਾਈ 2017 ਦੀ ਡੀਏ ਦੀ ਕਿਸ਼ਤ ਦੀਵਾਲੀ ਤੋਂ ਪਹਿਲਾਂ ਨਗਦ ਦਿੱਤੀ ਜਾਵੇ।
ਉਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਵਿਚੋਂ ਕਿਸੇ ਨੂੰ ਵੀ ਪੂਰਾ ਨਹੀਂ ਕੀਤਾ, ਨਾ ਤਿੰਨ ਵਰਿਆਂ ਦੀ ਪਾਲਿਸੀ ਸਬੰਧੀ ਵਾਅਦੇ ਨੂੰ ਪੂਰਾ ਕੀਤਾ ਹੈ ਅਤੇ ਨਾ ਹੀ 27000 ਕਰਮਚਾਰੀਆਂ ਨੂੰ ਰੈਗੂਲਰ ਕੀਤਾ ਗਿਆ।ਉਨਾਂ ਮੰਗ ਕੀਤੀ ਕਿ ਕੱਚੇ ਸੀਵਰਮੈਨਾਂ ਨੂੰ ਪੱਕਾ ਕੀਤਾ ਜਾਵੇ, ਨਗਰ ਕੌਂਸਲਾਂ ਵਿੱਚ ਵੈਟ ਦੀ ਰਕਮ ਨੂੰ ਦੁਗਣ ਕੀਤਾ ਜਾਵੇ।ਉਨਾਂ ਕਿਹਾ ਕਿ ਜੂਨੀਅਰ ਟੈਕਸੀਨ ਨੂੰ ਤਰੱਕੀ ਦੇ ਕੇ ਜੇ.ਈ ਬਣਾਇਆ ਜਾਵੇ।ਇਸ ਮੌਕੇ ਗੁਰਤੇਜ਼ ਸਿੰਘ, ਸੁਰਿੰਦਰ ਕੁਮਾਰ, ਰਜਿੰਦਰਕੁਮਾਰ, ਲਵਲੀ, ਸੰਜੀਵ ਕੁਮਾਰ, ਰਜਿੰਦਰ ਕੁਮਾਰ, ਅਮਿਤ ਕੁਮਾਰ, ਹਰੀ ਚੰਦ, ਰਾਹੁਲ, ਸਤਪਾਲ ਨੇ ਵੀ ਸੰਬੋਧਨ ਕੀਤਾ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply