ਫਾਜ਼ਿਲਕਾ, 5 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਅੰਨੀ ਦਿਲੀ ਮੁਹੱਲੇ ਵਿਚ ਬੀਤੀ ਦੇਰ ਸ਼ਾਮ ਹੋਏ ਝਗੜੇ ਵਿਚ ਦੋ ਵਿਅਕਤੀ ਜ਼ਖ਼ਮੀ ਹੋ ਗਏ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਬਿਸ਼ੰਬਰ ਸਿੰਘ (27) ਵਾਸੀ ਪਿੰਡ ਮੁਹੱਮਦ ਪੀਰਾ ਨੇ ਦੱਸਿਆ ਕਿ ਉਸ ਨੇ ਸਥਾਨਕ ਅੰਨੀ ਦਿਲੀ ਮੁਹੱਲੇ ਵਿਚ ਇੱਕ ਦੁਕਾਨ ਕਿਰਾਏ ਤੇ ਲਈ ਹੋਈ ਹੈ।ਬੀਤੀ ਦੇਰ ਸ਼ਾਮ ਜਦੋਂ ਉਹ ਆਪਣੀ ਦੁਕਾਨ ਵਿਚ ਕੰਮ ਕਰ ਰਿਹਾ ਸੀ ਤਾਂ ਉਸ ਦੀ ਦੁਕਾਨ ਦੇ ਮਾਲਕਾਂ ਦਾ ਕਿਸੇ ਮੁਹੱਲਾ ਵਾਸੀ ਵਿਅਕਤੀ ਦੇ ਨਾਲ ਝਗੜਾ ਹੋ ਗਿਆ। ਉਸ ਨੇ ਦੱਸਿਆ ਕਿ ਝਗੜੇ ਦੌਰਾਨ ਦੁਕਾਨ ਮਾਲਕ ਦਾ ਬੇਟਾ ਸੋਨੂ ਉਸ ਦੀ ਦੁਕਾਨ `ਤੇ ਆ ਗਿਆ। ਜਿਸ `ਤੇ ਉਕਤ ਵਿਅਕਤੀਆਂ ਨੇ ਸੋਨੂ ਦੇ ਨਾਲ ਉਸ ਦੀ ਦੁਕਾਨ `ਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਉਕਤ ਵਿਅਕਤੀਆਂ ਨੂੰ ਰੋਕਿਆ ਤਾਂ ਉਨਾਂ ਨੇ ਉਸ ਨੂੰ ਵੀ ਕੁੱਟ ਦਿੱਤਾ।ਜਿਸ ਕਾਰਨ ਉਸ ਦੇ ਸਿਰ `ਤੇ ਅਤੇ ਸੋਨੂੰ ਦੇ ਸਰੀਰ `ਤੇ ਸੱਟਾਂ ਲੱਗੀਆਂ ਹਨ ਅਤੇ ਦੋਵਾਂ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media