ਫਾਜ਼ਿਲਕਾ, 5 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਨੋਜਵਾਨ ਸਮਾਜ ਸੇਵਾ ਸੰਸਥਾ ਵੱਲੋਂ ਅੱਜ ਸ਼ਹਿਰ ਵਿਚ ਕੱਢੀ ਗਈ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੋਕੇ ਥਾਣਾ ਸਿਟੀ ਦੇ ਐਸ.ਐਚ.ਓ ਗੁਰਜਿੰਦਰ ਸਿੰਘ ਮੁੱਖ ਮਹਿਮਾਨ ਅੇਤ ਨਗਰ ਕੌਂਸਲ ਫਾਜ਼ਿਲਕਾ ਦੇ ਸੈਨੇਟਰੀ ਇੰਸਪੈਕਟਰ ਨਰੇਸ਼ ਖੇੜਾ, ਜਗਦੀਪ ਅਰੋੜਾ, ਅਕਾਊਂਟੈਂਟ ਰਜਿੰਦਰ ਕੁਮਾਰ ਅਤੇ ਸਫ਼ਾਈ ਯੂਨੀਅਨ ਪੰਜਾਬ ਦੇ ਸਕੱਤਰ ਫਤਿਹ ਚੰਦ ਬੋਹਤ, ਪ੍ਰਧਾਨ ਨਗਰ ਕੌਂਸਲ ਸਫ਼ਾਈ ਯੂਨੀਅਨ ਰਮੇਸ਼ ਸੰਗੇਲੀਆ, ਅਰਜ਼ੁਨ ਦੇਵ, ਸੁਭਾਸ਼ ਚਾਂਵਰੀਆ, ਰਾਜ ਕੁਮਾਰ, ਗੋਤਮ ਕੁਮਾਰ, ਭਾਵਾਧਸ ਭਾਰਤ ਦੇ ਵੀਰ ਮਹਿਪਾਲ ਵਾਲਮਿਕੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋ ਕੇ ਪਵਿੱਤਰ ਜੋਤ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ।
ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਗੁਰਜਿੰਦਰ ਸਿੰਘ ਨੇ ਕਿਹਾ ਕਿ ਭਗਵਾਨ ਵਾਲਮਿਕੀ ਜੀ ਨੇ ਰਮਾਇਣ ਲਿਖ ਕੇ ਸੰਸਕ੍ਰਿਤ ਭਾਸ਼ਾ ਦੀ ਸ਼ੁਰੂਆਤ ਕੀਤੀ।ਉਨਾਂ ਕਿਹਾ ਕਿ ਸਾਨੂੰ ਭਗਵਾਨ ਵਾਲਮਿਕੀ ਜੀ ਵੱਲੋਂ ਦਿਖਾਏ ਰਸਤੇ `ਤੇ ਚੱਲਣਾ ਚਾਹੀਦਾ ਹੈ।ਸੰਸਥਾ ਦੇ ਜ਼ਿਲਾ ਪ੍ਰਧਾਨ ਲਵਲੀ ਵਾਲਮਿਕੀ ਨੇ ਦੱਸਿਆ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਵੇਦ ਪਰਵਾਨਾ ਅਤੇ ਨੋਜਵਾਨ ਸਮਾਜਸੇਵੀ ਸੂਰਜ ਸੰਗੇਲੀਆ ਨੇ ਕੀਤੀ।ਇਸ ਮੌਕੇ ਸਭਾ ਦੇ ਮੈਂਬਰਾਂ ਨੇ ਮਹਿਮਾਨਾਂ ਨੂੰ ਭਗਵਾਨ ਵਾਲਮੀਕਿ ਜੀ ਦਾ ਚਿੱਤਰ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਜ਼ਿਲਾ ਪ੍ਰੈਸ ਸਕੱਤਰ ਵਿਨੈ ਪਰਵਾਨਾ, ਸ਼ੰਕਰ ਖੋਟੇਵਾਲ, ਯੁਵਰਾਜ, ਵਿਜੈ, ਸੂਰਜ, ਮੁਕੇਸ਼ ਰੇਵਾੜੀਆ, ਰਾਜ ਖਨਗਵਾਲ, ਰੋਸ਼ਨ ਪ੍ਰਜਾਪਤ, ਰਮੇਸ਼ ਪਚੇਰਵਾਲ, ਰਜਿੰਦਰ, ਕਰਨ, ਗੋਬਿੰਦ ਅਤੇ ਹੋਰ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …
Punjab Post Daily Online Newspaper & Print Media