Monday, October 12, 2026

ਸੰਤ ਬਾਬਾ ਅਜੈਬ ਸਿੰਘ ਟਾਹਲੀ ਸਾਹਿਬ ਵਾਲਿਆ ਦਾ ਆਸਟਰੇਲੀਆ `ਚ ਸਵਾਗਤ

PPN0510201715ਚੌਂਕ ਮਹਿਤਾ, 5 ਅਕਤੂਬਰ (ਪੰਜਾਬ ਪੋਸਟ – ਜੋਗਿੰਦਰ ਸਿੰਘ ਮਾਣਾ ) – ਕਾਰ ਸੇਵਾ ਵਾਲੇ ਸੰਤ ਬਾਬਾ ਅਜੈਬ ਸਿੰਘ ਮੱਖਣਵਿੰਡੀ, ਟਾਹਲੀ ਸਾਹਿਬ ਵਾਲੇ ਆਸਟਰੇਲੀਆ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਗਏ ਹੋਏ ਹਨ ਜੋ ਰੋਜ਼ਾਨਾ ਹੀ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈ ਕੇ ਸਿੱਖ ਸੰਗਤਾਂ ਨੂੰ ਸਿੱਖੀ ਨਾਲ ਜੋੜ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆ ਆਸਟਰੇਲੀਆ ਦੇ ਮੈਲਬਰਨ ਨਿਵਾਸੀ ਸਰਪੰਚ ਪਰਮਜੀਤ ਸਿੰਘ ਟਾਹਲੀ ਸਾਹਿਬ ਨੇ ਦੱਸਿਆ ਕਿ ਬਾਬਾ ਅਜੈਬ ਸਿੰਘ ਦੀ ਆਸਟਰੇਲੀਆ ਫੇਰੀ ਸਬੰਧੀ ਸੰਗਤਾਂ ਵਿੱਚ ਭਾਰੀ ਉਤਸਾਹ ਹੈ ਸੰਗਤਾਂ ਰੋਜ਼ਾਨਾਂ ਹੀ ਸੰਤਾਂ ਦੇ ਪ੍ਰਵਚਨਾਂ ਦਾ ਆਨੰਦ ਮਾਣ ਰਹੀਆਂ ਹਨ ਅਤੇ ਗੁਰੂ ਘਰ ਦੀ ਸੇਵਾ ਵਿੱਚ ਹਿੱਸਾ ਪਾ ਰਹੀਆਂ ਹਨ।
ਇਸ ਮੌਕੇ ਤੇ ਸੇਵਾ ਕਰਨ ਵਾਲਿਆ ਵਿੱਚ ਸਰਪੰਚ ਪਰਮਜੀਤ ਸਿੰਘ ਟਾਹਲੀ ਸਾਹਿਬ, ਜਗੀਰ ਸਿੰਘ ਮੱਖਣਵਿੰਡੀ, ਅਮਰੀਕ ਸਿੰਘ ਸਰਾ, ਜਗਬੀਰ ਸਿੰਘ ਕਾਹਲੋ, ਹਰਜਿੰਦਰ ਸਿੰਘ ਮੱਲੀ, ਅਮਰਬੀਰ ਸਿੰਘ ਬਾਬੋਵਾਲ, ਮਨਦੀਪ ਸਿੰਘ ਖੈੜੇ, ਬੱਬਾ ਛੀਨਾ, ਕਾਕਾ ਹਿਮਤਵੀਰ ਸਿੰਘ, ਹਰਚਰਨ ਸਿੰਘ ਅਤੇ ਹਰਮਿੰਦਰ ਸਿੰਘ ਸਿਆਲਕਾ, ਨਵਜੋਤ ਸਿੰਘ ਬਾਠ ਆਦਿ ਸਾਮਲ ਹਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply