ਪਠਾਨਕੋਟ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) ਸਥਾਨਕ ਇੱਕ ਨਿਜੀ ਹੋਟਲ ਵਿੱਚ ਜਿਲੇ ਦੇ ਪ੍ਰਿੰਟ ਅਤੇ ਇਲੈਕਟਰਾਨਿਕ ਮੀਡਿਆ ਵਲੋਂ ਪ੍ਰੈਸ ਐਸੋਸੀਏਸ਼ਨ ਪਠਾਨਕੋਟ ਦਾ ਗਠਨ ਕੀਤਾ ਗਿਆ।ਉਘੇ ਸੰਪਾਦਕ ਰਾਜਿੰਦਰ ਮੇਹਤਾ ਦੀ ਪ੍ਰਧਾਨਗੀ `ਚ ਹੋਈ ਮੀਟਿੰਗ `ਚ ਚੈਨਲ ਸੈਵਨ ਸੀ ਦੇ ਐਮ.ਡੀ ਅਜੈ ਸੈਨੀ ਨੂੰ ਪ੍ਰੈਸ ਐਸੋਸੀਏਸ਼ਨ ਪਠਾਨਕੋਟ ਦਾ ਸਰਵਬਸੰਮਤੀ ਨਾਲ ਪ੍ਰਧਾਨ ਨਿਯੁੱਕਤ ਕੀਤਾ ਗਿਆ, ਜਦਕਿ ਰਜਿੰਦਰ ਮੇਹਤਾ ਨੂੰ ਚੇਅਰਮੈਨ ਬਣਾਇਆ ਗਿਆ । ਹਾਜਰ ਪੱਤਰਕਾਰਾਂ ਵਲੋਂ ਪ੍ਰਧਾਨ ਅਜੈ ਸੈਨੀ ਨੂੰ ਫੁਲਾਂ ਦੇ ਗੁਲਦਸਤੇ ਅਤੇ ਸਿਹਰੇ ਪਾ ਕੇ ੇ ਸਨਮਾਨਿਤ ਕੀਤਾ ਗਿਆ । ਇਸ ਸਮੇਂ ਪ੍ਰਧਾਨ ਅਜੈ ਸੈਨੀ ਨੇ ਕਿਹਾ ਕਿ ਮੀਡੀਆ ਸਮਾਜ ਦਾ ਚੌਥਾ ਥੰਮ ਹੈ ਅਤੇ ਇਹ ਸਮਾਜ ਨੂੰ ਸ਼ੀਸ਼ਾ ਦਿਖਾਉਂਦਾ ਹੈ।ਉਨ੍ਹਾਂ ਨੇ ਕਿਹਾ ਕਿ ਅੱਜ ਜੋ ਜਿੰਮੇੇਦਾਰੀ ਮਿਲੀ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ।
ਉਨ੍ਹਾਂ ਨੇ ਕਿਹਾ ਕਿ ਅੱਜ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ `ਤੇ ਗਲਤ ਸਾਮਾਜਿਕ ਤੱਤਾਂ ਵਲੋਂ ਹਮਲੇ ਕੀਤੇ ਜਾ ਰਹੇ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।ਇਸਦੇ ਚੱਲਦੇ ਹੀ ਪੱਤਰਕਾਰਾਂ ਨੂੰ ਸੰਗਠਿਤ ਕਰਕੇ ਇਕੱਠੇ ਚੱਲਣ ਦੇ ਮਕਸਦ ਨਾਲ ਪ੍ਰੈਸ ਐਸੋਸੀਏਸ਼ਨ ਪਠਾਨਕੋਟ (ਪੀ.ਸੀ.ਪੀ) ਦਾ ਗਠਨ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਪੀ.ਸੀ.ਪੀ ਦੇ ਕਿਸੇ ਵੀ ਪੱਤਕਾਰ ਨੂੰ ਪੱਤਰਕਾਰਤਾ ਦੇ ਦੌਰਾਨ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਐਸੋਸੀਏਸ਼ਨ ਉਸ ਦੇ ਮੋਢੇ ਨਾਲ ਮੋਢਾ ਮਿਲਾ ਕੇ ਨਾਲ ਚੱਲੇਗੀ।ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਆਉਣ ਵਾਲੇ ਦਿਨਾਂ ਵਿੱਚ ਐਸੋਸੀਏਸ਼ਨ ਵਲੋਂ ਆਪਣੀ ਕਾਰਜਕਾਰਣੀ ਦਾ ਐਲਾਨ ਕੀਤਾ ਜਾਵੇਗਾ।ਇਸ ਮੌਕੇ ਪੱਤਰਕਾਰ ਗੁਰਪ੍ਰੀਤ ਸਿੰਘ, ਅਸ਼ੋਕ ਕੁਮਾਰ,ਪੁਰਸ਼ੋਤਮ ਸ਼ਰਮਾ, ਅਨਿਲ ਭਾਰਦਵਾਜ, ਚਰਨਜੀਤ ਸਿੰਘ ਬਿੱਟਾ, ਅਭੀਸ਼ੇਕ ਭਾਰਦਵਾਜ, ਜਤਿੰਦਰ ਸਿੰਘ, ਜਤਿਨ ਸਿੰਘ, ਸੰਜੀਵ, ਸ਼ਿਵ ਸੰਧੂ, ਗੁਰਦਿਤ ਸਿੰਘ ਰੰਧਾਵਾ, ਗੁਲਸ਼ਨ ਕੁਮਾਰ, ਸੰਦੀਪ ਕੁਮਾਰ, ਮੁਨੀਸ਼ ਮਹਾਜਨ, ਸੁਮਿਤ ਸ਼ਰਮਾ, ਮੁਕੇਸ਼ ਸ਼ਰਮਾ, ਵਰੂਣ ਪੁਰੀ, ਲੱਕੀ ਮਹਾਜਨ, ਭੀਸ਼ਮ ਭਨੋਟ, ਸੌਰਭ ਜੋਸ਼ੀ, ਵਰੁਨ, ਸੋਨੂ, ਜੁਗਲ ਕਿਸ਼ੋਰ, ਅਮਰਦੀਪ ਬਾਬਾ, ਅਜੈ ਚੌਧਰੀ, ਤਰੁਣ ਕੁਮਾਰ ਆਦਿ ਵੀ ਮੌਜੂਦ ਸਨ ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media