Monday, October 12, 2026

ਲਖਵਿੰਦਰਪਾਲ ਸਿੰਘ ਖਾਲਸਾ ਸਮਰਾਲਾ ਬਣੇ ਜਿਲਾ ਲੁਧਿਆਣਾ ਅਧਿਆਪਕ ਦਲ ਦੇ ਪ੍ਰਧਾਨ

PPN0510201717ਸਮਰਾਲਾ, 5 ਅਕਤੂਬਰ (ਪੰਜਾਬ ਪੋਸਟ- ਕੰਗ) – ਅਧਿਆਪਕ ਦਲ ਪੰਜਾਬ ਜ਼ਿਲਾ ਲੁਧਿਆਣਾ ਦੀ ਅੱਜ ਮਹੀਪਾਲ ਸਿੰਘ ਚੋਣ ਅਫਸਰ ਦੀ ਪ੍ਰਧਾਨਗੀ ਹੇਠ ਚੋਣ ਮੀਟਿੰਗ ਹੋਈ।ਜਿਸ ਵਿੱਚ ਜਨਰਲ ਹਾਊਸ ਵੱਲੋਂ ਸਰਬਸੰਮਤੀ ਨਾਲ ਲਖਵਿੰਦਰਪਾਲ ਸਿੰਘ ਖਾਲਸਾ ਸਮਰਾਲਾ ਨੂੰ ਅਧਿਆਪਕ ਦਲ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਚੁਣ ਲਿਆ ਗਿਆ, ਜਿਸ ਨੂੰ ਸਭ ਨੇ ਹੱਥ ਖੜੇ ਕਰਕੇ ਪ੍ਰਵਾਨ ਕਰ ਲਿਆ।ਲਖਵਿੰਦਰਪਾਲ ਸਿੰਘ ਜੋ ਕਿ ਬਤੌਰ ਕਾਮਰਸ ਲੈਕਚਰਾਰ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਾਹਨੇਵਾਲ ਵਿਖੇ ਆਪਣੀ ਸੇਵਾ ਨਿਭਾ ਰਹੇ ਹਨ ਅਤੇ ਇਸ ਤੋਂ ਪਹਿਲਾਂ ਅਧਿਆਪਕ ਦਲ ਵਿੱਚ ਬਤੌਰ ਪ੍ਰੈਸ ਸਕੱਤਰ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਨਾਂ ਦੀ ਕੰਮ ਪ੍ਰਤੀ ਲਗਨ ਅਤੇ ਅਧਿਆਪਕਾਂ ਦੀਆਂ ਸਮੱਸਿਆਂ ਨੂੰ ਵਧੀਆਂ ਢੰਗ ਨਾਲ ਪੇਸ਼ ਕਰਨ ਅਤੇ ਮੰਗਾਂ ਪ੍ਰਤੀ ਸੰਜੀਦਗੀ ਨਾਲ ਕੰਮ ਕੀਤਾ ਹੈ।ਲਖਵਿੰਦਰਪਾਲ ਸਿੰਘ ਦੇ ਜਿਲਾ ਪ੍ਰਧਾਨ ਬਣਨ ਤੇ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਅਤੇ ਅਧਿਆਪਕਾਂ ਨੇ ਸਵਾਗਤ ਕੀਤਾ।ਉਨਾਂ ਦੇ ਪ੍ਰਧਾਨ ਚੁਣੇ ਜਾਣ ਮੌਕੇ ਪ੍ਰਮੁੱਖ ਤੌਰ `ਤੇ ਅਮਰਜੀਤ ਸਿੰਘ ਘੁਡਾਣੀ ਸਕੱਤਰ ਜਨਰਲ ਪੰਜਾਬ, ਗੁਰਮੀਤ ਸਿੰਘ ਮੋਹੀ ਸਾਬਕਾ ਪ੍ਰਧਾਨ, ਬਲਵਿੰਦਰ ਸਿੰਘ ਗਿੱਲ ਜਨ: ਸਕੱਤਰ, ਇਕਬਾਲ ਸਿੰਘ, ਸੁਖਵੰਤ ਸਿੰਘ ਰਾਮਪੁਰ, ਕਰਮਜੀਤ ਸਿੰਘ ਲਾਪਰਾਂ, ਪਿ੍ਰਤਪਾਲ ਸਿੰਘ ਘੁਡਾਣੀ, ਜਗਦੇਵ ਸਿੰਘ ਭੌਰਲਾ, ਰਵਿੰਦਰ ਸਿੰਘ ਲੈਕ:, ਜਗਜੀਵਨ ਸਿੰਘ ਮੋਹੀ, ਜਗਵੰਤ ਸਿੰਘ, ਹਰਪ੍ਰੀਤ ਸਿੰਘ ਖਾਨਪੁਰ ਆਦਿ ਹਾਜਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply