Monday, October 12, 2026

ਮੈਡਮ ਰੁਪਿੰਦਰ ਕੌਰ ਨੇ ਬਤੌਰ ਬੀ.ਪੀ.ਈ.ਓ ਸਮਰਾਲਾ-2 ਦਾ ਅਹੁੱਦਾ ਸੰਭਾਲਿਆ

PPN0510201718ਸਮਰਾਲਾ, 5 ਅਕਤੂਬਰ (ਪੰਜਾਬ ਪੋਸਟ- ਕੰਗ) -ਬੀਤੇ ਦਿਨੀਂ ਸਿੱਖਿਆ ਵਿਭਾਗ ਵੱਲੋਂ  ਸਰਕਾਰੀ ਪ੍ਰਾਇਮਰੀ ਸਕੂਲ ਰਾਈਆਂ ਵਿਖੇ ਬਤੌਰ ਸੈਂਟਰ ਹੈਡ ਟੀਚਰ ਆਪਣੀਆਂ ਸੇਵਾਵਾਂ ਨਿਭਾ ਰਹੇ ਮੈਡਮ ਰੁਪਿੰਦਰ ਕੌਰ ਨੂੰ ਤਰੱਕੀ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਮਰਾਲਾ-2 ਵਿਖੇ ਨਿਯੁੱਕਤ ਕੀਤਾ ਗਿਆ। ਮੈਡਮ ਰੁਪਿੰਦਰ ਕੌਰ ਜੋ ਕਿ ਬਹੁਤ ਹੀ ਮਿਹਨਤੀ ਅਤੇ ਆਪਣੇ ਕਿੱਤੇ ਨੂੰ ਪੂਰੀ ਤਰਾਂ ਸਮਰਪਿਤ ਹਨ, ਜਿਨਾਂ ਨੇ ਵੱਖ ਵੱਖ ਥਾਵਾਂ ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਆਪਣੇ ਅਧਿਆਪਨ ਕਿੱਤੇ ਨਾਲ ਪੂਰੀ ਤਰਾਂ ਇਨਸਾਫ ਕੀਤਾ ਹੈ। ਬੀਤੇ ਦਿਨੀਂ ਮੈਡਮ ਰੁਪਿੰਦਰ ਕੌਰ ਨੇ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਮਰਾਲਾ-2 ਵਿਖੇ ਆਪਣਾ ਅਹੁਦਾ ਸੰਭਾਲਿਆ।ਉਨਾਂ ਦੇ ਅਹੁੱਦਾ ਸੰਭਾਲਣ ਦੀ ਖੁਸ਼ੀ ਵਿੱਚ  ਬੀ. ਐੱਡ ਫਰੰਟ ਸਮਰਾਲਾ ਬਲਾਕ ਦੇ ਪ੍ਰਧਾਨ ਹਰਮਨਦੀਪ ਸਿੰਘ ਮੰਡ, ਹਰਮੇਲ ਸਿੰਘ ਬਰਮਾਂ, ਸੁਖਦੇਵਜੀਤ ਸਿੰਘ ਬਹਿਲੋਲਪੁਰ, ਕੁਲਵੀਰ ਸਿੰਘ ਮੁਤੋਂ, ਅਮਨਦੀਪ ਸਿੰਘ ਘੁਲਾਲ, ਸੁਖਰਾਜ ਸਿੰਘ ਕੋਟਲਾ ਸਮਸ਼ਪੁਰ,  ਮੈਡਮ ਮਨਜੀਤ ਕੌਰ, ਸੁਖਵੀਰ ਕੌਰ, ਰਾਜਿੰਦਰ ਕੌਰ ਕੰਗ, ਜਸਵਿੰਦਰ ਕੌਰ, ਰੇਨੂੰ ਬਾਲਾ, ਰਾਜਵਿੰਦਰ ਕੌਰ, ਬਲਜਿੰਦਰ ਕੌਰ, ਦਵਿੰਦਰ ਸਿੰਘ ਢਿਲਵਾਂ, ਮੈਡਮ ਕਿਸ਼ੋਰੀ ਆਦਿ ਨੇ ਵਧਾਈਆਂ ਦਿੱਤੀਆਂ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply