ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਇੰਪਲਾਇਜ਼ ਫੈਡਰੇਸ਼ਨ ਸਬ ਡਵਿਜ਼ਨ ਸ਼ਹਿਰੀ ਅਤੇ ਸਬ ਅਰਬਨ ਫਾਜ਼ਿਲਕਾ ਯੂਨਿਟ ਦੀ ਚੋਣ
ਸਰਵ ਸੰਮਤੀ ਨਾਲ ਸੰਪਨ ਹੋਈ। ਇਸ ਮੌਕੇ ਸੁਰੇਸ਼ ਵਰਮਾ ਨੂੰ ਪ੍ਰਧਾਨ, ਨੰਦ ਸਿੰਘ ਨੂੰ ਮੀਤ ਪ੍ਰਧਾਨ, ਸੁਪਾਸ਼ ਪੰਚਾਲ ਨੂੰ ਸਕੱਤਰ, ਵਿਕਰਮ ਸਿੰਘ ਨੂੰ ਸਹਾਇਕ ਸਕੱਤਰ, ਨਵਯੋਗਿਤਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ।ਸਕੱਤਰ ਸੁਭਾਸ਼ ਪੰਚਾਲ ਨੇ ਦੱਸਿਆ ਕਿ ਉਕਤ ਚੋਣ ਡਵਿਜ਼ਨ ਕਮੇਟੀ ਫਾਜ਼ਿਲਕਾ ਦੀ ਅਗਵਾਈ ਵਿਚ ਕਰਵਾਈ ਗਈ ਹੈ।ਇਸ ਮੌਕੇ ਡਵਿਜ਼ਨ ਪ੍ਰਧਾਨ ਰਵਿੰਦਰ ਮੋਹਨ, ਸਰਕਲ ਸਕੱਤਰ ਦਲਜੀਤ ਸਿੰਘ, ਦਲੀਪ ਕੁਮਾਰ, ਪੰਕਜ ਨਾਰੰਗ, ਜੇ.ਈ ਮਨੋਹਰ ਲਾਲ, ਰਜਿੰਦਰ ਕੁਮਾਰ, ਮੈਡਮ ਅਨੂੰ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media