ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਆਫਿਸਰ ਐਸੋਸੀਏਸ਼ਨ ਰਿਟਾਇਡ ਜ਼ਿਲਾ ਫਾਜ਼ਿਲਕਾ ਵੱਲੋਂ ਪੰਜਾਬ ਪੁਲਸ ਦੇ ਸਹਿਯੋਗ ਨਾਲ ਅੱਜ
ਜ਼ਿਲਾ ਪੁਲਸ ਲਾਇਨ ਵਿਚ ਐਸ.ਐਸ.ਪੀ ਡਾ. ਕੇਤਨ ਬਾਲੀਰਾਮ ਪਾਟਿਲ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਢਿਲੋਂ ਦੀ ਪ੍ਰਧਾਨਗੀ ਵਿਚ ਬੂਟੇ ਲਗਾਓ ਅਪਿਆਨ ਦੇ ਤਹਿਤ ਲਗਭਗ 200 ਬੂਟੇ ਲਗਾਏ ਗਏ।
ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਓ ਅਭਿਆਨ ਚਲਾਇਆ ਜਾ ਰਿਹਾ ਹੈ, ਇਸ ਦੇ ਤਹਿਤ ਪੁਲਿਸ ਲਾਇਨ ਵਿਚ ਬੂਟੇ ਲਗਾਏ ਗਏ ਹਨ।
ਇਸ ਮੌਕੇ ਵਿਸ਼ੇਸ਼ ਤੌਰ ਤੇ ਐਸ.ਪੀ.ਐਚ. ਵਿਨੋਦ ਚੋਧਰੀ, ਡੀ.ਐਸ.ਪੀ. ਰਾਹੁਲ ਭਾਰਦਵਾਜ ਵੀ ਸ਼ਾਮਲ ਹੋਏ। ਜਿਨਾਂ ਨੇ ਐਸੋਸੀਏਸ਼ਨ ਦੀਆ ਇਨਾ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਤਾਕਿ ਵਾਤਾਵਰਣ ਸ਼ੁੱਧ ਰਹੇ।ਉਨਾਂ ਕਿਹਾ ਕਿ ਐਸੋਸੀਏਸ਼ਨ ਭਵਿੱਖ ਵਿਚ ਜੋ ਵੀ ਸਹਿਯੋਗ ਮੰਗੇਗੀ ਅਸੀਂ ਪੂਰੀ ਤਰਾਂ ਨਾਲ ਨਾਲ ਹਾਂ।ਇਸ ਮੌਕੇ ਚੇਅਰਮੈਨ ਜੇ.ਐਸ ਸੇਖੋਂ, ਮੁਖ ਸਲਾਹਕਾਰ ਬਾਬੂ ਲਾਲ ਅਰੋੜਾ, ਹੰਸ ਰਾਜ ਸ਼ਰਮਾ, ਟੇਕ ਚੰਦ ਧੂੜੀਆ, ਮਹਿੰਦਰ ਤ੍ਰਿਪਾਠੀ, ਰਜਿੰਦਰ ਗਗਨੇਜਾ, ਅਸ਼ੋਕ ਗਰੋਵਰ, ਹਰਜਿੰਦਰ ਸਿੰਘ ਬਰਾੜ, ਪ੍ਰਹਿਲਾਦ ਗੁੰਬਰ, ਆਤਮਾ ਸਿੰਘ ਸੇਖੋਂ, ਸਤਪਾਲ ਭੁਸਰੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media